ਕੱਚੇ ਤੇਲ ਦੀ ਉੱਚੀ ਕੀਮਤ ਕਾਰਨ ਆਰਥਕ ਵਾਧੇ ਦਾ ਨੁਕਸਾਨ ਹੋ ਰਿਹੈ : ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਊਦੀ ਅਰਬ ਜਿਹੇ ਤੇਲ ਉਤਪਾਦਕ ਦੇਸ਼ਾਂ ਨੂੰ ਤੇਲ ਦੀਆਂ ਕੀਮਤਾਂ ਨੂੰ ਘੱਟ ਕਰ ਕੇ ਉਚਿਤ ਪੱਧਰ 'ਤੇ ਲਿਆਉਣ ਲਈ ਹੋਰ ਕਦਮ ਚੁੱਕਣ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਊਦੀ ਅਰਬ ਜਿਹੇ ਤੇਲ ਉਤਪਾਦਕ ਦੇਸ਼ਾਂ ਨੂੰ ਤੇਲ ਦੀਆਂ ਕੀਮਤਾਂ ਨੂੰ ਘੱਟ ਕਰ ਕੇ ਉਚਿਤ ਪੱਧਰ 'ਤੇ ਲਿਆਉਣ ਲਈ ਹੋਰ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਮੋਦੀ ਨੇ ਤੇਲ ਦਾ ਉਤਪਾਦਨ ਅਤੇ ਨਿਰਯਾਤ ਕਰਨ ਵਾਲੇ ਦੇਸ਼ਾਂ ਨੂੰ ਕਿਹਾ ਹੈ ਕਿ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਨਾਲ ਵਿਸ਼ਵ ਆਰਥਕ ਵਾਧੇ ਨੂੰ ਨੁਕਸਾਨ ਹੋ ਰਿਹਾ ਹੈ। ਮੋਦੀ ਨੇ ਵਿਸ਼ਵ ਅਤੇ ਘਰੇਲੂ ਤੇਲ ਤੇ ਗੈਸ ਕੰਪਨੀਆਂ ਦੇ ਸਿਖਰਲੇ ਅਧਿਕਾਰੀਆਂ ਨਾਲ ਤੀਜੀ ਸਾਲਾਨਾ ਚਰਚਾ ਵਿਚ ਭਾਰਤ ਜਿਹੇ ਤੇਲ ਉਪਭੋਗਤਾ ਦੇਸ਼ਾਂ ਦੀਆਂ ਚਿੰਤਾਵਾਂ ਨੂੰ ਸਾਹਮਣੇ ਰਖਿਆ। ਮਾਮਲੇ ਨਾਲ ਜੁੜੇ ਸੂਤਰਾਂ ਨੇ ਇਹ ਜਾਣਕਾਰੀ ਦਿਤੀ।
ਕੱਚੇ ਤੇਲ ਦੀਆਂ ਕੀਮਤਾਂ ਵਧਣ ਨਾਲ ਭਾਰਤ ਵਿਚ ਡੀਜ਼ਲ ਪਟਰੌਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਉੱਚੀਆਂ ਹੋ ਗਈਆਂ ਹਨ। ਮੋਦੀ ਨੇ ਸਾਊਦੀ ਅਰਬ ਦੇ ਤੇਲ ਮੰਤਰੀ ਖਾਲਿਦ ਅਲ ਫ਼ਾਲੇਹ ਦੀ ਹਾਜ਼ਰੀ ਵਿਚ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ ਚਾਰ ਮਹੀਨਿਆਂ ਦੇ ਉੱਚ ਪੱਧਰ 'ਤੇ ਪਹੁੰਚ ਗਈਆਂ ਹਨ। ਇਸ ਨਾਲ ਵਿਸ਼ਵ ਆਰਥਕ ਵਾਧੇ 'ਤੇ ਅਸਰ ਪੈ ਰਿਹਾ ਹੈ, ਮਹਿੰਗਾਈ ਵਧ ਰਹੀ ਹੈ ਅਤੇ ਭਾਰਤ ਜਿਹੇ ਵਿਕਾਸਸ਼ੀਲ ਦੇਸ਼ਾਂ ਦਾ ਬਜਟ ਖ਼ਰਾਬ ਹੋ ਰਿਹਾ ਹੈ।
ਮੋਦੀ ਨੇ ਕੰਪਨੀਆਂ ਦੇ ਮੁਖੀਆਂ ਨੂੰ ਇਹ ਵੀ ਪੁਛਿਆ ਕਿ ਪਿਛਲੀ ਬੈਠਕ ਵਿਚ ਉੁਨ੍ਹਾਂ ਦੁਆਰਾ ਦਿਤੇ ਗਏ ਸੁਝਾਵਾਂ 'ਤੇ ਅਮਲ ਕਰਨ ਮਗਰੋਂ ਵੀ ਦੇਸ਼ ਵਿਚ ਤੇਲ ਤੇ ਗੈਸ ਦੇ ਖੋਜ ਅਤੇ ਉਤਪਾਦਨ ਦੇ ਖੇਤਰ ਵਿਚ ਨਿਵੇਸ਼ ਕਿਉਂ ਨਹੀਂ ਆ ਰਿਹਾ। ਅਲ ਫ਼ਾਲੇਹ ਨੇ ਇੰਡੀਆ ਐਨਰਜੀ ਫ਼ੋਰਮ ਵਿਚ ਕਿਹਾ ਕਿ ਮੋਦੀ ਨੇ ਕੱਚੇ ਤੇਲ ਦੀਆਂ ਜ਼ਿਆਦਾ ਕੀਮਤਾਂ ਨਾਲ ਉਪਭੋਗਤਾਵਾਂ ਨੂੰ ਹੋ ਰਹੀ ਤਕਲੀਫ਼ ਦਾ ਮੁੱਦਾ ਚੁਕਿਆ। ਉਨ੍ਹਾਂ ਕਿਹਾ, 'ਅਸੀਂ ਅੱਜ ਉਪਭੋਗਤਾਵਾਂ ਦਾ ਦਰਦ ਪ੍ਰਧਾਨ ਮੰਤਰੀ ਕੋਲੋਂ ਸਪੱਸ਼ਟ ਤੌਰ 'ਤੇ ਸੁਣਿਆ।