ਪ੍ਰਸ਼ਾਂਤ ਕਿਸ਼ੋਰ ਨੂੰ ਜੇਡੀਯੂ ਦਾ ਕੀਤਾ ਉਪ-ਪ੍ਰਧਾਨ ਨਿਯੁਕਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਦੇ ਮੰਨੇ-ਪ੍ਰਮੰਨੇ ਚੁਣਾਵੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦਾ ਕੱਦ ਜਨਤਾ ਦਲ ਯੂਨਾਇਟਡ (ਜੇਡੀਯੂ) ਵਿਚ ਵੱਧ ਗਿਆ ਹੈ। ਉਨ੍ਹਾਂ ਨੂੰ ਇਕ ਮਹੱਤਵਪੂਰਨ...

Prashant Kishor appointed JDU vice-president

ਬਿਹਾਰ (ਭਾਸ਼ਾ) : ਦੇਸ਼  ਦੇ ਮੰਨੇ-ਪ੍ਰਮੰਨੇ ਚੁਣਾਵੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦਾ ਕੱਦ ਜਨਤਾ ਦਲ ਯੂਨਾਇਟਡ (ਜੇਡੀਯੂ) ਵਿਚ ਵੱਧ ਗਿਆ ਹੈ। ਉਨ੍ਹਾਂ ਨੂੰ ਇਕ ਮਹੱਤਵਪੂਰਨ ਜ਼ਿੰਮੇਵਾਰੀ ਸੌਂਪਦੇ ਹੋਏ ਪਾਰਟੀ ਦਾ ਰਾਸ਼ਟਰੀ ਉਪ-ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪ੍ਰਸ਼ਾਂਤ ਕਿਸ਼ੋਰ ਨੀਤੀਸ਼ ਕੁਮਾਰ ਤੋਂ ਬਾਅਦ ਪਾਰਟੀ ਵਿਚ ਦੂਜੇ ਸਭ ਤੋਂ ਤਾਕਤਵਰ ਨੇਤਾ ਬਣ ਗਏ ਹਨ। ਜੇਡੀਯੂ ਦੇ ਪ੍ਰਧਾਨ ਮਹਾਂਸਚਿਵ ਕੇਸੀ ਤਿਆਗੀ ਨੇ ਇਸ ਦੀ ਜਾਣਕਾਰੀ ਦਿਤੀ। ਨਾਲ ਹੀ ਉਨ੍ਹਾਂ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਰਾਸ਼ਟਰੀ ਉਪ-ਪ੍ਰਧਾਨ ਬਣਨ ਉਤੇ ਵਧਾਈ ਵੀ ਦਿਤੀ ਹੈ।

ਇਹ ਦੂਜੀ ਵਾਰ ਹੈ ਜਦੋਂ ਪ੍ਰਸ਼ਾਂਤ ਕਿਸ਼ੋਰ ਜੇਡੀਯੂ ਅਤੇ ਨੀਤੀਸ਼ ਕੁਮਾਰ ਦੇ ਨਾਲ ਕੰਮ ਕਰ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਾਲ 2015 ਵਿਚ ਬਿਹਾਰ ਵਿਚ ਗੰਢਜੋੜ  (ਜੇਡੀਯੂ, ਆਰਜੇਡੀ ਅਤੇ ਕਾਂਗਰਸ) ਲਈ ਕੰਮ ਕੀਤਾ ਸੀ ਪਰ ਉਨ੍ਹਾਂ ਦਾ ਫੋਕਸ ਜੇਡੀਯੂ ਅਤੇ ਨੀਤੀਸ਼ ਕੁਮਾਰ ਦੇ ਪ੍ਰਚਾਰ ਉਤੇ ਸੀ। ਇਸ ਚੁਣਾਵੀ ਅਭਿਆਨ ਦੇ ਦੌਰਾਨ ਉਨ੍ਹਾਂ ਨੇ ਜੇਡੀਯੂ ਦੇ ਪੱਖ ਵਿਚ ਮਤਦਾਤਾਵਾਂ ਨੂੰ ਗੋਲਬੰਦ ਕਰਨ ਲਈ ‘ਹਰ ਘਰ ਦਸਤਕ’ ਪ੍ਰੋਗਰਾਮ ਚਲਾਇਆ ਸੀ। ‘ਬਿਹਾਰ ਵਿਚ ਬਹਾਰ ਹੋ, ਨੀਤੀਸ਼ੇ ਕੁਮਾਰ ਹੋ’, ‘ਝਾਂਸੇ ਵਿਚ ਨਹੀਂ ਆਉਣਗੇ, ਨੀਤੀਸ਼ ਨੂੰ ਜਿਤਾਏਂਗੇ’ ਵਰਗੇ ਸਲੋਗਨ ਤਿਆਰ ਕਰਵਾਏ ਸੀ।

ਹਾਲਾਂਕਿ, ਲੋਕਸਭਾ ਚੋਣਾਂ ਤੋਂ ਬਾਅਦ ਉਹ ਭਾਜਪਾ ਤੋਂ ਵੱਖ ਹੋ ਗਏ ਸਨ ਪਰ ਇਸ ਵਾਰ ਜੇਡੀਯੂ ਦੇ ਰਾਸ਼ਟਰੀ ਉਪ-ਪ੍ਰਧਾਨ ਬਣਨ ਤੋਂ ਬਾਅਦ ਇਕ ਵਾਰ ਫਿਰ ਤੋਂ ਐਨਡੀਏ ਦੇ ਕਰੀਬ ਆ ਗਏ ਹਨ।