ਸਾਬਕਾ ਬਸਪਾ ਸਾਂਸਦ ਦੇ ਬੇਟੇ ਨੇ ਕੀਤਾ ਦਿੱਲੀ ਦੇ ਹਯਾਤ ਹੋਟਲ ਵਿਚ ਡਰਾਮਾ
ਘਟਨਾ ਦੇ ਵੇਰਵੇ ਮੁਤਾਬਕ ਹਯਾਤ ਹੋਟਲ ਵਿਚ ਸਾਬਕਾ ਬੀਐਸਪੀ ਸੰਸਦੀ ਮੰਤਰੀ ਰਾਕੇਸ਼ ਪਾਂਡੇ ਦੇ ਬੇਟੇ ਆਸ਼ੀਸ਼ ਪਾਂਡੇ ਦੀ ਕਿਸੀ ਗੱਲ ਨੂੰ ਲੈ ਕੇ ਇਕ ਜੋੜੇ ਨਾਲ ਬਹਿਸ ਹੋ ਗਈ।
ਨਵੀਂ ਦਿੱਲੀ, ( ਭਾਸ਼ਾ ) : ਦਿੱਲੀ ਦੇ ਪੰਜ ਤਾਰਾ ਹੋਟਲ ਹਯਾਤ ਵਿਚ ਸ਼ਨੀਵਾਰ ਰਾਤ ਬਸਪਾ ਦੇ ਸਾਬਕਾ ਸੰਸਦ ਮੰਤਰੀ ਦੇ ਬੇਟੇ ਨੇ ਪਿਸਤੌਲ ਲੈ ਕੇ ਡਰਾਮਾ ਕੀਤਾ। ਉਹ ਪਿਸਤੌਲ ਲੈ ਕੇ ਇਕ ਜੋੜੇ ਨੋਂ ਧਮਕਾਉਣ ਲਗਾ। ਘਟਨਾ ਤੋਂ ਬਾਅਦ ਉਹ ਲਖਨਊ ਭੱਜ ਗਿਆ। ਪੁਲਿਸ ਨੇ ਉਸਦੇ ਵਿਰੁਧ ਕੇਸ ਦਰਜ ਕਰ ਲਿਆ ਹੈ ਤੇ ਉਸਦੀ ਤਲਾਸ਼ ਵਿਚ ਲਖਨਊ ਰਵਾਨਾ ਹੋ ਗਈ ਹੈ। ਘਟਨਾ ਦੇ ਵੇਰਵੇ ਮੁਤਾਬਕ ਹਯਾਤ ਹੋਟਲ ਵਿਚ ਸਾਬਕਾ ਬੀਐਸਪੀ ਸੰਸਦੀ ਮੰਤਰੀ ਰਾਕੇਸ਼ ਪਾਂਡੇ ਦੇ ਬੇਟੇ ਆਸ਼ੀਸ਼ ਪਾਂਡੇ ਦੀ ਕਿਸੀ ਗੱਲ ਨੂੰ ਲੈ ਕੇ ਇਕ ਜੋੜੇ ਨਾਲ ਬਹਿਸ ਹੋ ਗਈ।
ਆਸ਼ੀਸ਼ ਨੇ ਅਪਣੀ ਪਿਸਤੌਲ ਕੱਢੀ ਤੇ ਜੋੜੇ ਵੱਲ ਚਲਾ ਗਿਆ ਤੇ ਉਨ੍ਹਾਂ ਨਾਲ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ ਲਗਾ। ਉਸਨੇ ਜਾਂਦੇ ਹੋਏ ਹੋਟਲ ਮੈਨੇਜਰ ਨੂੰ ਅਗਲੇ ਦਿਨ ਦੇਖ ਲੈਣ ਦੀ ਧਮਕੀ ਵੀ ਦਿਤੀ। ਇਥੇ ਹੀ ਬਸ ਨਹੀਂ ਉਸਦੇ ਨਾਲ ਮੌਜੂਦ ਕੁੜੀਆਂ ਨੇ ਵੀ ਉਸ ਜੋੜੇ ਨੂੰ ਗਾਲਾਂ ਕੱਢੀਆਂ। ਲਗਭਗ ਦੋ ਮਿੰਟ ਤੱਕ ਆਸ਼ੀਸ਼ ਅਤੇ ਉਸਦੇ ਨਾਲ ਮੌਜੂਦ ਕੁੜੀ ਵਿਆਹੇ ਜੋੜੇ ਨੂੰ ਧਮਕਾਉਂਦੇ ਰਹੇ। ਗੁੱਸੇ ਵਿਚ ਆਸ਼ੀਸ਼ ਹੱਥ ਵਿਚ ਪਿਸਤੌਲ ਲਹਿਰਾਉਣ ਲਗਾ ਜਿਸ ਨਾਲ ਉਥੇ ਰੌਲਾ ਪੈ ਗਿਆ। ਕੁਝ ਦੇਰ ਬਾਅਦ ਜੋੜੇ ਨੂੰ ਧਮਕੀਆਂ ਦੇ ਕੇ ਉਹ ਉਥੋਂ ਚਲੇ ਗਏ।
ਆਖਰ ਆਸ਼ੀਸ਼ ਕਿਸ ਗੱਲ ਨੂੰ ਲੈ ਕੇ ਜੋੜੇ ਨੂੰ ਧਮਕੀਆਂ ਦੇ ਰਿਹਾ ਸੀ, ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ। ਇਸ ਘਟਨਾ ਸੰਬਧੀ ਦਿੱਲੀ ਦੇ ਆਰ.ਕੇ.ਪੁਰਮ ਸਟੇਸ਼ਨ ਵਿਚ ਆਸ਼ੀਸ਼ ਵਿਰੁਧ ਹਥਿਆਰ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਹੋਟਲ ਦੇ ਸਹਾਇਕ ਸੁਰੱਖਿਆ ਮੈਨੇਜਰ ਦੀ ਸ਼ਿਕਾਇਤ ਤੇ ਪੁਲਿਸ ਨੇ ਮਾਮਲਾ ਦਰਜ ਕਰ ਕੇਸ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਇਸ ਦੇ ਨਾਲ ਹੀ ਦਿੱਲੀ ਪੁਲਿਸ ਦੀ ਟੀਮ ਆਸ਼ੀਸ਼ ਨੂੰ ਪੁਛਗਿਛ ਕਰਨ ਲਈ ਰਵਾਨਾ ਹੋ ਚੁੱਕੀ ਹੈ। ਆਸ਼ੀਸ਼ ਦਾ ਭਰਾ ਅੰਬੇਦਰਕਰ ਨਗਰ ਦੀ ਜਲਾਲਪੁਰ ਵਿਧਾਨਸਭਾ ਸੀਟ ਤੋਂ ਵਿਧਾਇਕ ਹੈ ਅਤੇ ਚਾਚਾ ਪਵਨ ਪਾਂਡੇ ਵੀ ਵਿਧਾਇਕ ਰਹੇ ਹਨ,
ਲੰਮੇ ਸਮੇਂ ਤੋਂ ਉਹ ਸ਼ਿਵਸੈਨਾ ਨਾਲ ਵੀ ਜੁੜੇ ਰਹੇ। ਆਸ਼ੀਸ਼ ਸ਼ਰਾਬ ਦਾ ਕਾਰੋਬਾਰ ਕਰਦਾ ਹੈ ਤੇ ਇਸ ਵੇਲੇ ਉਸਦਾ ਮੋਬਾਈਲ ਬੰਦ ਆ ਰਿਹਾ ਹੈ। ਇਸ ਮਾਮਲੇ ਨੂੰ ਜਿਸ ਤਰਾਂ ਪੁਲਿਸ ਨੇ ਹਲਕੇ ਵਿਚ ਲਿਆ ਹੈ, ਉਸਤੇ ਸਵਾਲ ਖੜ੍ਹੇ ਹੋ ਰਹੇ ਹਨ। ਘਟਨਾ 13 ਅਕਤੂਬਰ ਦੀ ਰਾਤ ਨੂੰ ਹੋਈ ਪਰ ਆਰ.ਕੇ.ਪੁਰਮ ਪੁਲਿਸ ਨੇ ਇਸ ਮਾਮਲੇ ਵਿਚ ਸੋਮਵਾਰ ਨੂੰ ਕਾਨੂੰਨੀ ਕਾਰਵਾਈ ਕੀਤੀ। ਅਜੇ ਸਿਰਫ ਹੱਥਿਆਰ ਐਕਟ ਅਧੀਨ ਮਾਮਲਾ ਦਰਜ਼ ਕੀਤਾ ਹੈ। ਡੀਸੀਪੀ ਦਵਿੰਦਰ ਆਰਿਆ ਨੇ ਦਸਿਆ ਕਿ ਇਸ ਕੇਸ ਵਿਚ ਹਥਿਆਰ ਐਕਟ ਦੀ ਧਾਰਾ 25/27 ਅਧੀਨ ਕੇਸ ਦਰਜ ਕੀਤਾ ਗਿਆ ਹੈ।
ਸੂਤਰਾਂ ਦਾ ਕਹਿਆ ਹੈ ਕਿ ਆਸ਼ੀਸ਼ ਪਾਂਡੇ ਹੋਟਲ ਹਯਾਤ ਵਿਚ ਅਪਣੀ ਮਹਿਲਾ ਦੋਸਤਾਂ ਨਾਲ ਗਿਆ ਸੀ। ਉਥੇ ਲੇਡੀਜ਼ ਬਾਥਰੂਮ ਅੰਦਰ ਜਾਣ ਤੇ ਬਹਿਸ ਸ਼ੁਰੂ ਹੋਈ। ਇਸੇ ਕਾਰਨ ਹੋਟਲ ਦੇ ਸਹਾਇਕ ਸੁਰੱਖਿਆ ਮੈਨੇਜਰ ਨਾਲ ਬਹਿਸ ਹੋ ਗਈ। ਜਿਸ ਤੋਂ ਬਾਅਦ ਦੋਸ਼ੀ ਨੇ ਉਨਾਂ ਨੂੰ ਧਮਕਾਉਣਾ ਸ਼ੁਰੂ ਕਰ ਦਿਤਾ। ਇਸ ਘਟਨਾ ਨੂੰ ਅੱਖੀ ਦੇਖਣ ਵਾਲੇ ਕਈ ਗਵਾਹ ਹਨ। ਕਾਨੂੰਨ ਮਾਹਿਰਾਂ ਦਾ ਕਹਿਣਾ ਹੈ ਕਿ ਕੇਸ ਵਿਚ ਧਮਕੀ ਦੇਣ ਦੀ ਧਾਰਾ ਵੀ ਲਗਾਉਣੀ ਚਾਹੀਦੀ ਹੈ ਅਤੇ ਜਾਂਚ ਹੋਣੀ ਚਾਹੀਦੀ ਹੈ ਕਿ ਪਿਸਤੌਲ ਲਾਇਸੈਂਸਸ਼ੁਦਾ ਹੈ ਜਾਂ ਨਹੀਂ। ਦੋਸ਼ੀ ਕੋਲ ਜੇਕਰ ਲਾਇਸੈਂਸੀ ਹੱਥਿਆਰ ਹੈ ਤਾਂ ਵੀ ਉਸ ਦੀ ਦੁਰਵਰਤੋਂ ਕਰਨ ਤੇ ਲਾਇਸੈਂਸ ਰੱਦ ਹੋਵੇਗਾ।