ਪਾਕਿ ਕਸ਼ਮੀਰ ‘PoK’ ਤੋਂ ਭਾਰਤ ‘ਚ ਆਈ ਆਸਿਫ਼ਾ ਹੁਣ ਬੀਡੀਸੀ ਦੀ ਲੜੇਗੀ ਚੋਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਾਕਿਸਤਾਨ ਵਾਲੇ ਕਸ਼ਮੀਰ (ਪੀਓਕੇ) ਦੀ ਰਹਿਣ ਵਾਲੀ ਆਸਿਫਾ ਤਬੱਸਮ ਮੀਰ ਨੇ ਕਦੇ ਸੁਪਨੇ ਵਿੱਚ ਵੀ ਨਹੀਂ...

Asifa

ਉਰੀ: ਪਾਕਿਸਤਾਨ ਵਾਲੇ ਕਸ਼ਮੀਰ (ਪੀਓਕੇ) ਦੀ ਰਹਿਣ ਵਾਲੀ ਆਸਿਫਾ ਤਬੱਸਮ ਮੀਰ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਇੱਕ ਦਿਨ ਉਹ ਭਾਰਤ ਵਿੱਚ ਚੋਣ ਲੜੇਗੀ। ਹਾਲਾਂਕਿ, ਪਿਆਰ ਦੀ ਬਦੌਲਤ ਉਹ ਪੀਓਕੇ ਤੋਂ ਕਸ਼ਮੀਰ  ਆਈ, ਭਾਰਤ ਦੀ ਨਾਗਰਿਕ ਬਣੀ ਅਤੇ ਹੁਣ ਬੀਡੀਸੀ ਚੋਣ ਵਿੱਚ ਉਮੀਦਵਾਰ ਵੀ ਹੈ। ਦਰਅਸਲ, ਆਸਿਫਾ ਨੂੰ ਕੁੰਡੀ ਬਰਜਾਲਾ ਪਿੰਡ ਦੇ ਰਹਿਣ ਵਾਲੇ ਮੰਜੂਰ ਅਹਿਮਦ ਨਾਲ ਪਿਆਰ ਹੋਇਆ ਅਤੇ ਉਹ 2005 ‘ਚ ਕਾਨੂੰਨੀ ਰੂਪ ਤੋਂ ਕਸ਼ਮੀਰ  ਆ ਗਈਆਂ।

ਦੱਸਿਆ ਗਿਆ ਕਿ 1989-1995 ਦੌਰਾਨ ਮੰਜੂਰ ਅਹਿਮਦ ਬਰਾਬਰ ਐਲਓਸੀ ਪਾਰ ਕਰਕੇ ਪੀਓਕੇ ਜਾਂਦੇ ਰਹਿੰਦੇ ਸਨ। ਇਸ ਵਿੱਚ ਆਸਿਫਾ ਅਤੇ ਮੰਜ਼ੂਰ ਨੂੰ ਇੱਕ-ਦੂਜੇ ਨਾਲ ਪਿਆਰ ਹੋ ਗਿਆ। ਮੁਜੱਫਰਾਬਾਦ ਦੇ ਚੇਨਾਰੀ ਵਿੱਚ ਰਹਿਣ ਵਾਲੀ ਆਸਿਫਾ ਨੂੰ ਮੰਜ਼ੂਰ ਭਾਰਤ ਲਿਆਉਣ ਚਾਹੁੰਦੇ ਸਨ। 2005 ਵਿੱਚ ਇਸਲਾਮਾਬਾਦ ਸਥਿਤ ਭਾਰਤੀ ਉੱਚਾਔਗ ਦੀ ਮੱਦਦ ਨਾਲ ਆਸਿਫਾ ਅਤੇ ਮੰਜ਼ੂਰ ਕਾਨੂੰਨੀ ਰੂਪ ਨਾਲ ਭਾਰਤ ਆ ਗਏ। ਹੁਣ ਇਨ੍ਹਾਂ ਦੋਨਾਂ ਦੇ 6 ਬੱਚੇ ਹਨ ਅਤੇ ਆਸਿਫਾ ਭਾਰਤ ਦੀ ਨਾਗਰਿਕ ਹਨ।

ਪਹਿਲਾਂ ਵੀ ਪੰਚਾਇਤ ਚੋਣ ਜਿੱਤ ਚੁੱਕੀ ਹਨ ਆਸਿਫਾ

ਜੰਮੂ-ਕਸ਼ਮੀਰ ਵਿੱਚ ਧਾਰਾ 370 ਹੱਟਣ ਤੋਂ ਬਾਅਦ ਹੋ ਰਹੇ ਬਲਾਕ ਡਿਵੈਲਪਮੇਂਟ ਕਾਉਂਸਿੰਲ (ਬੀਡੀਸੀ) ਚੋਣ ਵਿੱਚ ਆਸਿਫਾ ਆਜ਼ਾਦ ਉਮੀਦਵਾਰ ਦੇ ਰੂਪ ਵਿੱਚ ਉਤਰੀ ਹੈ। ਔਰਤਾਂ ਲਈ ਰਾਖਵੀਂਆਂ ਸੀਟ ਪਾਰਨ ਪਿੱਲਾਨ ਤੋਂ ਉੱਤਰੀ ਆਸਿਫਾ ਇਸ ਤੋਂ ਪਹਿਲਾਂ 2018 ਵਿੱਚ ਪੰਚਾਇਤ ਚੋਣ ਲੜ ਚੁੱਕੀ ਹਨ ਅਤੇ ਉਨ੍ਹਾਂ ਨੂੰ ਜਿੱਤ ਵੀ ਹਾਸਲ ਹੋਈ ਸੀ।

ਪਤੀ ਦਾ ਵਤਨ ਮੇਰਾ ਵਤਨ

ਆਸਿਫਾ ਕਹਿੰਦੀ ਹੈ, ਜੋ ਮੇਰੇ ਪਤੀ ਦਾ ਵਤਨ ਹੈ ਹਿੰਦੁਸਤਾਨ, ਉਹੀ ਮੇਰਾ ਵਤਨ ਹੈ ਅਤੇ ਮੈਨੂੰ ਆਪਣੇ ਵਤਨ ਨਾਲ ਪਿਆਰ ਹੈ। ਵਤਨ ਨਾਲ ਮੁਹੱਬਤ ਕਰਨਾ ਇੱਕ ਇਬਾਦਤ ਹੈ। ਹਾਲਾਂਕਿ, ਆਸਿਫਾ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਹਟਾਉਣ ‘ਤੇ ਕੋਈ ਟਿੱਪਣੀ ਨਹੀਂ ਕਰਦੀ। ਉਥੇ ਹੀ, ਮੰਜ਼ੂਰ ਇਸ ‘ਤੇ ਕਹਿੰਦੇ ਹਨ, ਮੈਨੂੰ ਲੱਗਦਾ ਹੈ ਕਿ ਭਾਰਤ ਨੇ ਧਾਰਾ 370 ਹਟਾ ਕੇ ਬਹੁਤ ਵਧੀਆ ਕੀਤਾ ਹੈ। ਇਸ ਤੋਂ ਕੋਈ ਇੱਕ ਨਹੀਂ ਸਗੋਂ ਅਸੀਂ ਸਭ ਪ੍ਰਭਾਵਿਤ ਹੋਵਾਂਗੇ।

ਸਾਨੂੰ ਚੰਗੇ ਦੀ ਹੀ ਉਮੀਦ ਹੈ।  ਐਲਓਸੀ ਦੇ ਆਸਪਾਸ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਬੰਕੇ ਉਪਲੱਬਧ ਕਰਵਾਨਾ ਆਸਿਫਾ ਦਾ ਚੁਣਾਵੀ ਵਾਅਦਾ ਹੈ। ਦੱਸ ਦਈਏ ਕਿ ਇਨ੍ਹਾਂ ਬੰਕਰਾਂ ਨੂੰ ਬਣਾਉਣ ਲਈ ਲੱਗਭੱਗ ਇੱਕ ਤੋਂ ਤਿੰਨ ਲੱਖ ਰੁਪਏ ਖਰਚ ਹੋ ਜਾਂਦੇ ਹਨ।  ਪਾਕਿਸਤਾਨ ਵੱਲੋਂ ਹੋਣ ਵਾਲੀ ਗੋਲਾਬਾਰੀ ਦੇ ਦੌਰਾਨ ਇਹ ਬੰਕੇ ਹੀ ਲੋਕਾਂ ਦੀ ਜਾਨ ਬਚਾਉਂਦੇ ਹਨ।