ਕਰਵਾ ਚੌਥ ਤੋਂ ਪਹਿਲਾਂ ਪੁਲਿਸ ਨੇ ਵੰਡੇ ਫ੍ਰੀ ਹੈਲਮੇਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਰਵਾ ਚੌਥ ਦੇ ਮੌਕੇ 'ਤੇ ਉੱਤਰ ਪ੍ਰਦੇਸ਼ ਦੀ ਇਟਾਵਾ ਪੁਲਿਸ ਨੇ ਬਿਨ੍ਹਾਂ ਹੈਲਮੈਟ ਮੋਟਰ ਸਾਈਕਲ ਚਲਾਉਣ ਵਾਲੇ ਨੌਜਵਾਨਾਂ ਨੂੰ ਹੈਲਮੈਟ ਵੰਡ ਕੇ ਸੜਕ ਜਾਗਰੂਕਤਾ ਦੀ..

Etawah police distributed free helmets

ਇਟਾਵਾ : ਕਰਵਾ ਚੌਥ ਦੇ ਮੌਕੇ 'ਤੇ ਉੱਤਰ ਪ੍ਰਦੇਸ਼ ਦੀ ਇਟਾਵਾ ਪੁਲਿਸ ਨੇ ਬਿਨ੍ਹਾਂ ਹੈਲਮੇਟ ਮੋਟਰ ਸਾਈਕਲ ਚਲਾਉਣ ਵਾਲੇ ਨੌਜਵਾਨਾਂ ਨੂੰ ਹੈਲਮੇਟ ਵੰਡ ਕੇ ਸੜਕ ਜਾਗਰੂਕਤਾ ਦੀ ਅਨੋਖੀ ਪਹਿਲ ਕੀਤੀ ਹੈ। ਸੀਨੀਅਰ ਪੁਲਿਸ ਅਧਿਕਾਰੀ ਸੰਤੋਸ਼ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਸੜਕ ਸੁਰੱਖਿਆ ਦੇ ਨਿਯਮਾਂ ਦਾ ਪਾਲਣ ਕਰਨਾ ਹਰ ਨਾਗਰਿਕ ਦੀ ਜ਼ਿੰਮੇਵਾਰ ਬਣਦੀ ਹੈ, ਜਿਸ ਨਾਲ ਉਨ੍ਹਾਂ ਦੀ ਜਾਨ ਦੀ ਹਿਫਾਜ਼ਤ ਹੁੰਦੀ ਹੈ।

ਪਤੀ ਦੀ ਲੰਬੀ ਉਮਰ ਲਈ ਮਨਾਇਆ ਜਾਣ ਵਾਲਾ ਕਰਵਾ ਚੌਥ ਆਵਾਜਾਈ ਨਿਯਮਾਂ ਦੀ ਯਾਦ ਦਿਵਾਉਣ ਦਾ ਬਿਹਤਰੀਨ ਮੌਕਾ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਬਿਨ੍ਹਾਂ ਹੈਲਮੇਟ ਦੋ-ਪਹੀਆ ਵਾਹਨ ਚਲਾ ਰਹੇ ਨੌਜਵਾਨਾਂ ਨੂੰ ਉਸ ਸਮੇਂ ਹੈਲਮੇਟ ਸੌਂਪਿਆ ਜਾਵੇ, ਜਦੋਂ ਉਨ੍ਹਾਂ ਦੀ ਜੀਵਨ ਸਾਥਣ ਨਾਲ ਹੋਵੇ। ਇਸ ਤਿਉਹਾਰ ਦੇ ਜ਼ਰੀਏ ਔਰਤਾਂ ਅਤੇ ਪੁਰਸ਼ਾਂ ਨੂੰ ਇਕ ਸੀਖ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਲਈ ਇਟਾਵਾ ਪੁਲਿਸ ਨੇ ਬਕਾਇਦਾ ਇਕ ਦਰਜਨ ਹੈਲਮੇਟ ਵੀ ਵੰਡੇ ਹਨ।

ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਕਰਵਾ ਚੌਥ 'ਤੇ ਔਰਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਪਤੀ ਤੋਂ ਹੈਲਮੇਟ ਦਾ ਤੋਹਫਾ ਲੈਣ ਅਤੇ ਹਮੇਸ਼ਾ ਪਹਿਨਣ ਦਾ ਵਚਨ ਲੈਣ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉੱਤਰ ਪ੍ਰਦੇਸ਼ 'ਚ ਲਾਪ੍ਰਵਾਹੀ ਦੀ ਵਜ੍ਹਾ ਕਰ ਕੇ ਸੜਕ ਹਾਦਸਿਆਂ ਵਿਚ ਹਰ ਸਾਲ 20 ਹਜ਼ਾਰ ਲੋਕ ਦਮ ਤੋੜ ਰਹੇ ਹਨ। ਤਿੰਨ ਗੁਣਾ ਵਧ ਯਾਨੀ ਕਿ 60 ਹਜ਼ਾਰ ਲੋਕ ਦਿਵਿਆਂਗ (ਅਪਾਹਜ) ਹੋ ਰਹੇ ਹਨ। ਜ਼ਿਆਦਾਤਰ ਸੜਕ ਹਾਦਸੇ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਨਾਲ ਹੁੰਦੇ ਹਨ। ਇਸ ਵਿਚ ਦੋ-ਪਹੀਆ ਵਾਹਨ ਸਵਾਰ ਨੌਜਵਾਨਾਂ ਦਾ ਬਿਨ੍ਹਾਂ ਹੈਲਮੇਟ ਗੱਡੀ ਚਲਾਉਣਾ ਸਭ ਤੋਂ ਵੱਡੀ ਵਜ੍ਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।