ਭਾਰਤ ਦੀ ਪਹਿਲੀ ਆਸਕਰ ਐਵਾਰਡ ਜੇਤੂ ਭਾਨੂ ਅਥਈਆ ਦਾ ਦੇਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਨ੍ਹਾਂ ਨੂੰ "ਗੁਲਜ਼ਾਰ ਦੀ ਫਿਲਮ ਲੇਕਿਨ (1990)ਤੇ ਆਸ਼ੁਤੋਸ਼ ਗੋਵਾਰੀਕਰ ਦੀ ਲਗਾਨ" ਲਈ ਰਾਸ਼ਟਰੀ ਪੁਰਸਕਾਰ ਵੀ ਮਿਲਿਆ ਸੀ।

Bhanu Athaiya

ਮੁੰਬਈ:  ਭਾਰਤ ਦੀ ਪਹਿਲੀ ਆਸਕਰ ਜੇਤੂ ਅਤੇ ਮਸ਼ਹੂਰ ਕਾਸਟਿਊਮ ਡਿਜ਼ਾਈਨਰ ਭਾਨੂ ਅਥਈਆ ਦਾ 91 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਧੀ ਰਾਧਿਕਾ ਗੁਪਤਾ ਮੁਤਾਬਕ ਅੱਠ ਸਾਲ ਪਹਿਲਾਂ ਉਨ੍ਹਾਂ ਦੇ ਦਿਮਾਗ਼ 'ਚ ਟਿਊਮਰ ਹੋਣ ਬਾਰੇ ਪਤਾ ਲੱਗਿਆ ਸੀ। ਸਰੀਰ ਦੇ ਇਕ ਹਿੱਸੇ ਨੂੰ ਲਕਵਾ ਮਾਰ ਜਾਣ ਕਾਰਨ ਉਹ ਪਿਛ੍ਰੇ ਤਿੰਨ ਸਾਲਾਂ ਤੋਂ ਬਿਸਤਰ 'ਤੇ ਹੀ ਸਨ। 

ਦੱਸ ਦੇਈਏ ਕਿ ਅਥਈਆ ਨੂੰ ਸਾਲ 1983 'ਚ ਆਈ ਫਿਲਮ ਗਾਂਧੀ ਲਈ ਸਰਬਉੱਤਮ ਕਾਸਟਿਊਮ ਡਿਜ਼ਾਈਨਰ ਦਾ ਆਸਕਰ ਐਵਾਰਡ ਮਿਲਿਆ ਸੀ। ਉਹ 91 ਸਾਲ ਦੇ ਸਨ ਤੇ ਕਾਫ਼ੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ।

ਜਾਣੋ ਜੀਵਨ ਦੇ ਬਾਰੇ 
--ਕੋਲਹਾਪੁਰ 'ਚ ਪੈਦਾ ਹੋਈ ਅਥਈਆ ਨੇ ਹਿੰਦੀ ਸਿਨੇਮਾ 'ਚ ਕਾਸਟਿਊਮ ਡਿਜ਼ਾਈਨਰ ਦੇ ਤੌਰ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਗੁਰੂਦੱਤ ਦੀ ਸੁਪਰਹਿੱਟ ਫਿਲਮ ਸੀਆਈਡੀ (1956) ਤੋਂ ਕੀਤੀ ਸੀ। 

ਫਿਲਮ ਲਈ ਰਾਸ਼ਟਰੀ ਪੁਰਸਕਾਰ -ਲਗਾਨ' ਅਤੇ 'ਸਵਦੇਸ਼' ਸਨ ਆਖਰੀ ਫਿਲਮਾਂ
ਉਨ੍ਹਾਂ ਨੂੰ "ਗੁਲਜ਼ਾਰ ਦੀ ਫਿਲਮ ਲੇਕਿਨ (1990) ਤੇ ਆਸ਼ੁਤੋਸ਼ ਗੋਵਾਰੀਕਰ ਦੀ ਲਗਾਨ" (2001) ਲਈ ਰਾਸ਼ਟਰੀ ਪੁਰਸਕਾਰ ਵੀ ਮਿਲਿਆ ਸੀ। 50ਵਿਆਂ ਦੇ ਦਹਾਕੇ ਤੋਂ ਭਾਰਤੀ ਸਿਨੇਮਾ ਵਿੱਚ ਸਰਗਰਮ ਭਾਨੂ ਅਥਈਆ ਨੇ 100 ਤੋਂ ਵੀ ਵੱਧ ਫਿਲਮਾਂ ਲਈ ਕੱਪੜੇ ਡਿਜ਼ਾਈਨ ਕੀਤੇ। ਆਸਕਰ ਤੋਂ ਇਲਾਵਾ ਉਨ੍ਹਾਂ ਨੂੰ ਦੋ ਕੌਮੀ ਪੁਰਸਕਾਰ ਵੀ ਮਿਲ ਚੁੱਕੇ ਹਨ।

--ਸਾਲ 2012 ਵਿੱਚ ਭਾਨੂ ਅਥਈਆ ਨੇ ਆਸਕਰ ਟਰਾਫੀ ਵਾਪਸ ਕਰਨ ਦੀ ਇੱਛਾ ਜਤਾਈ ਸੀ। ਉਹ ਚਾਹੁੰਦੇ ਸੀ ਕਿ ਉਨ੍ਹਾਂ ਦੇ ਜਾਨ ਤੋਂ ਬਾਅਦ ਆਸਕਰ ਟਰਾਫ਼ੀ ਨੂੰ ਸੁਰੱਖਿਅਤ ਜਗ੍ਹਾ 'ਤੇ ਰੱਖਿਆ ਜਾਵੇ।