ਰਾਏਪੁਰ ਵਿਚ CRPF ਬਟਾਲੀਅਨ ਨੂੰ ਲੈ ਕੇ ਜਾ ਰਹੀ ਟ੍ਰੇਨ 'ਚ ਬਲਾਸਟ, 4 ਜਵਾਨ ਜਖ਼ਮੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਣ ਤੋਂ ਬਾਅਦ ਸਵੇਰੇ 7:15 ਵਜੇ ਰੇਲ ਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।

Chhattisgarh: Blast hits CRPF special train at Raipur railway station, 4 personnel injured

ਰਾਏਪੁਰ - ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਰੇਲਵੇ ਸਟੇਸ਼ਨ 'ਤੇ ਖੜ੍ਹੀ ਰੇਲ ਗੱਡੀ 'ਚ ਅਚਾਨਕ ਧਮਾਕਾ ਹੋ ਗਿਆ। ਇਸ ਧਮਾਕੇ ਵਿਚ ਸੀਆਰਪੀਐਫ ਦੇ 4 ਜਵਾਨ ਜ਼ਖਮੀ ਹੋਏ ਹਨ। ਇਹ ਹਾਦਸਾ ਸਵੇਰੇ 6.30 ਵਜੇ ਦੇ ਕਰੀਬ ਪਲੇਟਫਾਰਮ ਨੰਬਰ-2 'ਤੇ ਵਾਪਰਿਆ। ਇਸ ਵਿਚ ਇਕ ਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ, ਉਸ ਨੂੰ ਇਲਾਜ ਲਈ ਰਾਏਪੁਰ ਦੇ ਸ਼੍ਰੀ ਨਾਰਾਇਣ ਹਸਪਤਾਲ ਲਿਜਾਇਆ ਗਿਆ ਹੈ। ਹੋਰ ਜ਼ਖ਼ਮੀ ਜਵਾਨਾਂ ਦੀ ਪੁਲਿਸ ਪ੍ਰਸ਼ਾਸਨ ਮੱਲਮ ਪੱਟੀ ਕੀਤੀ। ਘਟਨਾ ਤੋਂ ਬਾਅਦ ਰੇਲਵੇ ਸਟੇਸ਼ਨ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।

Blast hits CRPF special train at Raipur railway station, 4 personnel injured

ਕਿਸੇ ਵੀ ਆਮ ਨਾਗਰਿਕ ਜਾਂ ਕਿਸੇ ਹੋਰ ਵਿਅਕਤੀ ਦਾ ਕੋਈ ਨੁਕਸਾਨ ਨਹੀਂ ਹੋਇਆ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਡੈਟੋਨੇਟਰ ਧਮਾਕੇ ਕਾਰਨ ਹੋਇਆ ਹੈ। ਮੁੱਖ ਤੌਰ 'ਤੇ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਟੀਮ ਰਾਹਤ ਕਾਰਜਾਂ ਵਿੱਚ ਜੁਟ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਧਮਾਕਾ ਰਾਏਪੁਰ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ -2 'ਤੇ ਖੜ੍ਹੀ ਰੇਲ ਗੱਡੀ ਵਿਚ ਸਵੇਰੇ 6.30 ਵਜੇ ਦੇ ਕਰੀਬ ਹੋਇਆ। ਸੀਆਰਪੀਐਫ 211 ਵੀਂ ਬਟਾਲੀਅਨ ਦੇ ਜਵਾਨ ਵਿਸ਼ੇਸ਼ ਰੇਲਗੱਡੀ ਰਾਹੀਂ ਜਾ ਰਹੇ ਸਨ। ਰਾਏਪੁਰ ਰੇਲਵੇ ਦੇ ਪੀਆਰਓ ਸ਼ਿਵ ਪ੍ਰਸਾਦ ਨੇ ਧਮਾਕੇ ਦੀ ਪੁਸ਼ਟੀ ਕੀਤੀ ਹੈ।

ਡੱਮੀ ਕਾਰਤੂਸ ਨੂੰ ਡੱਬੇ ਵਿਚ ਰੱਖਿਆ ਗਿਆ ਸੀ, ਸਾਮਾਨ ਟ੍ਰੇਨ ਦੇ ਡੱਬੇ ਵਿਚ ਰੱਖਦੇ ਹੀ ਇਕ ਬਲਾਸਟ ਹੋਇਆ। ਸੀਆਰਪੀਐਫ ਬਟਾਲੀਅਨ ਦੇ ਕਰਮਚਾਰੀ ਵੱਡੀ ਗਿਣਤੀ ਵਿਚ ਟ੍ਰੇਨ ਵਿਚ ਸਨ। ਇਸ ਦੌਰਾਨ ਬਾਥਰੂਮ ਦੇ ਨੇੜੇ ਰੱਖਿਆ ਡੈਟੋਨੇਟਰ ਫਟ ਗਿਆ। ਇਸ ਦੀ ਲਪੇਟ ਵਿਚ 4 ਜਵਾਨ ਜਖ਼ਮੀ ਹੋ ਗਏ। ਧਮਾਕੇ ਤੋਂ ਬਾਅਦ ਸਟੇਸ਼ਨ 'ਤੇ ਕੁਝ ਸਮੇਂ ਲਈ ਹਫੜਾ -ਦਫੜੀ ਦਾ ਮਾਹੌਲ ਬਣ ਗਿਆ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਣ ਤੋਂ ਬਾਅਦ ਸਵੇਰੇ 7:15 ਵਜੇ ਰੇਲ ਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਦੌਰਾਨ ਸੀਆਰਪੀਐਫ ਦੇ ਡੀਆਈਜੀ ਵੀ ਰੇਲਵੇ ਸਟੇਸ਼ਨ ਪਹੁੰਚੇ ਸਨ।