ਕਾਂਗਰਸ ਵਰਕਿੰਗ ਕਮੇਟੀ ਬੈਠਕ: ਪਾਰਟੀ ਦੇ ਹਿੱਤਾਂ ਨੂੰ ਸਰਵਉੱਚ ਰੱਖਣ ਦੀ ਲੋੜ- ਸੋਨੀਆ ਗਾਂਧੀ
ਕਾਂਗਰਸ ਦਾ ਹਰ ਮੈਂਬਰ ਚਾਹੁੰਦਾ ਹੈ ਕਿ ਪਾਰਟੀ ਮੁੜ ਸੁਰਜੀਤ ਹੋਵੇ
Sonia Gandhi
ਨਵੀਂ ਦਿੱਲੀ - 'ਮੈਂ ਪਾਰਟੀ ਆਗੂਆਂ ਨਾਲ ਖੁੱਲ੍ਹੇ ਦਿਲ ਨਾਲ ਗੱਲ ਕਰਦੀ ਹਾਂ ਪਰ ਮੀਡੀਆ ਰਾਹੀਂ ਮੇਰੇ ਨਾਲ ਗੱਲ ਕਰਨ ਦੀ ਕੋਈ ਲੋੜ ਨਹੀਂ।' ਮੈਂ ਜਾਣਦੀ ਹਾਂ ਕਿ ਮੈਂ ਅੰਤਰਿਮ ਪ੍ਰਧਾਨ ਹਾਂ, ਮੈਂ ਪਹਿਲਾਂ ਹੀ ਚੋਣਾਂ ਕਰਵਾਉਣਾ ਚਾਹੁੰਦੀ ਸੀ ਪਰ ਕੋਰੋਨਾ ਕਾਰਨ ਚੋਣਾਂ ਨਹੀਂ ਹੋ ਸਕੀਆਂ। ਹੁਣ ਪਾਰਟੀ ਸੰਗਠਨ ਦੀ ਚੋਣ ਦਾ ਕਾਰਜਕਾਲ ਐਲਾਨਿਆ ਜਾਵੇਗਾ।
ਉਹਨਾਂ ਕਿਹਾ ਕਿ ਕਾਂਗਰਸ ਦਾ ਹਰ ਮੈਂਬਰ ਚਾਹੁੰਦਾ ਹੈ ਕਿ ਪਾਰਟੀ ਮੁੜ ਸੁਰਜੀਤ ਹੋਵੇ ਪਰ ਇਸ ਏਕਤਾ ਅਤੇ ਪਾਰਟੀ ਦੇ ਹਿੱਤਾਂ ਨੂੰ ਸਰਵਉੱਚ ਰੱਖਣ ਦੀ ਲੋੜ ਹੈ। ਅਸੀਂ 30 ਜੂਨ ਤੱਕ ਕਾਂਗਰਸ ਦੇ ਨਿਯਮਤ ਪ੍ਰਧਾਨ ਦੀ ਚੋਣ ਲਈ ਇੱਕ ਰੋਡਮੈਪ ਤੈਅ ਕੀਤਾ ਸੀ, ਪਰ ਕੋਵਿਡ -19 ਦੀ ਦੂਜੀ ਲਹਿਰ ਦੇ ਕਾਰਨ, ਇਸ ਡੈੱਡਲਾਈਨ ਨੂੰ ਅਣਮਿੱਥੇ ਸਮੇਂ ਲਈ ਵਧਾ ਦਿੱਤਾ ਗਿਆ। ਸੋਨੀਆ ਗਾਂਧੀ ਨੇ ਕਿਹਾ ਕਿ ਅੱਜ ਹਮੇਸ਼ਾ ਲਈ ਸਪੱਸ਼ਟਤਾ ਲਿਆਉਣ ਦਾ ਮੌਕਾ ਹੈ।