ਕਰਾਚੀ ਪਹੁੰਚੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ, ਯਾਤਰੀ ਦੀ ਸਿਹਤ ਵਿਗੜਨ ਤੋਂ ਬਾਅਦ ਕੀਤੀ ਐਮਰਜੈਂਸੀ ਲੈਂਡਿੰਗ 

ਏਜੰਸੀ

ਖ਼ਬਰਾਂ, ਰਾਸ਼ਟਰੀ

 2 ਘੰਟੇ ਬਾਅਦ ਅੰਮ੍ਰਿਤਸਰ ਲਈ ਉਡਾਣ ਭਰੀ

Air India Express flight reached Karachi, made an emergency landing after the passenger's health deteriorated

ਦੁਬਈ - ਦੁਬਈ ਤੋਂ ਉਡਾਣ ਭਰਨ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ ਨੰਬਰ IX-192 ਨੂੰ ਹਾਲ ਹੀ ਵਿਚ ਪਾਕਿਸਤਾਨ ਦੇ ਕਰਾਚੀ ਵਿਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਹ ਇੱਕ ਮੈਡੀਕਲ ਐਮਰਜੈਂਸੀ ਸੀ। ਪਾਕਿਸਤਾਨ ਸਿਵਲ ਐਵੀਏਸ਼ਨ ਅਥਾਰਟੀ ਨੇ ਪਾਕਿਸਤਾਨ ਏਅਰ-ਸਪੇਸ ਨੂੰ ਐਮਰਜੈਂਸੀ ਇਜਾਜ਼ਤ ਦੇ ਦਿੱਤੀ ਹੈ, ਜੋ ਪਿਛਲੇ ਛੇ ਸਾਲਾਂ ਤੋਂ ਭਾਰਤੀ ਜਹਾਜ਼ਾਂ ਲਈ ਬੰਦ ਸੀ। ਇੰਨਾ ਹੀ ਨਹੀਂ ਹਵਾਈ ਅੱਡੇ 'ਤੇ ਲੋੜੀਂਦੀਆਂ ਸਹੂਲਤਾਂ ਵੀ ਉਪਲੱਬਧ ਕਰਵਾਈਆਂ ਗਈਆਂ ਹਨ।

ਘਟਨਾ 14 ਅਕਤੂਬਰ ਦੀ ਦੱਸੀ ਜਾ ਰਹੀ ਹੈ। ਏਅਰ ਇੰਡੀਆ ਐਕਸਪ੍ਰੈਸ ਦੇ ਅਨੁਸਾਰ, ਫਲਾਈਟ ਨੰਬਰ IX-192 ਦੁਬਈ ਦੇ ਸਮੇਂ ਅਨੁਸਾਰ ਸਵੇਰੇ 8.51 ਵਜੇ ਰਵਾਨਾ ਹੋਈ ਸੀ। ਪਰ ਇਸ ਦੌਰਾਨ ਇੱਕ ਯਾਤਰੀ ਦੀ ਸਿਹਤ ਵਿਗੜਨ ਲੱਗੀ। ਹਾਲਾਤ ਅਜਿਹੇ ਸਨ ਕਿ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। 
ਚਾਲਕ ਦਲ ਨੇ ਨਜ਼ਦੀਕੀ ਹਵਾਈ ਅੱਡਾ ਲੱਭਿਆ, ਜੋ ਕਿ ਪਾਕਿਸਤਾਨ ਦਾ ਕਰਾਚੀ ਹਵਾਈ ਅੱਡਾ ਸੀ।

ਐਮਰਜੈਂਸੀ ਨੂੰ ਸਮਝਦੇ ਹੋਏ, ਪਾਕਿਸਤਾਨ ਸਿਵਲ ਏਵੀਏਸ਼ਨ ਅਥਾਰਟੀ ਨੇ ਭਾਰਤੀ ਜਹਾਜ਼ਾਂ ਨੂੰ ਆਪਣੇ ਹਵਾਈ ਖੇਤਰ ਵਿਚ ਦਾਖਲ ਹੋਣ ਅਤੇ ਕਰਾਚੀ ਵਿਚ ਉਤਰਨ ਦੀ ਆਗਿਆ ਦਿੱਤੀ। ਉਡਾਣ ਦੁਪਹਿਰ 12.30 ਵਜੇ ਕਰਾਚੀ ਹਵਾਈ ਅੱਡੇ 'ਤੇ ਉਤਰੀ। ਇਸ ਦੌਰਾਨ ਪਾਕਿਸਤਾਨ ਐਵੀਏਸ਼ਨ ਅਥਾਰਟੀ ਨੇ ਹਵਾਈ ਅੱਡੇ 'ਤੇ ਹੀ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਈਆਂ। ਫਲਾਈਟ ਜਿਵੇਂ ਹੀ ਏਅਰਪੋਰਟ 'ਤੇ ਲੈਂਡ ਹੋਈ ਤਾਂ ਡਾਕਟਰਾਂ ਦੀ ਟੀਮ ਨੇ ਯਾਤਰੀ ਦੀ ਜਾਂਚ ਕੀਤੀ। ਇੰਨਾ ਹੀ ਨਹੀਂ ਲੋੜੀਂਦੀਆਂ ਸਹੂਲਤਾਂ ਵੀ ਉਪਲੱਬਧ ਕਰਵਾਈਆਂ ਗਈਆਂ।   

ਪਾਕਿਸਤਾਨ ਦੇ ਸਮੇਂ ਮੁਤਾਬਕ ਦੁਪਹਿਰ 2.30 ਵਜੇ ਯਾਤਰੀ ਨੂੰ ਦੁਬਾਰਾ ਫਲਾਈਟ 'ਚ ਸਵਾਰ ਹੋ ਕੇ ਭਾਰਤ ਜਾਣ ਦੀ ਇਜਾਜ਼ਤ ਦਿੱਤੀ ਗਈ। ਛੇ ਸਾਲ ਪਹਿਲਾਂ ਭਾਰਤ ਵੱਲੋਂ ਕੀਤੇ ਗਏ ਸਰਜੀਕਲ ਸਟ੍ਰਾਈਕ ਤੋਂ ਬਾਅਦ ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ। ਉਦੋਂ ਤੋਂ ਹੁਣ ਤੱਕ ਭਾਰਤ ਪਾਕਿਸਤਾਨ ਏਅਰ ਸਪੇਸ ਦੀ ਵਰਤੋਂ ਨਹੀਂ ਕਰਦਾ ਹੈ, ਪਰ ਇਸ ਸਥਿਤੀ ਵਿਚ ਪਾਕਿਸਤਾਨ ਨੂੰ ਆਪਣੀ ਏਅਰ ਸਪੇਸ ਦੇਣੀ ਪਈ। ਇਹ ਸਥਿਤੀ ਆਮ ਨਹੀਂ ਸੀ। ਅੰਤਰਰਾਸ਼ਟਰੀ ਨਿਯਮਾਂ ਦੇ ਅਨੁਸਾਰ, ਕੋਈ ਵੀ ਦੇਸ਼ ਮੈਡੀਕਲ ਐਮਰਜੈਂਸੀ ਦੀ ਸਥਿਤੀ ਵਿਚ ਆਪਣੀ ਏਅਰ ਸਪੇਸ ਪ੍ਰਦਾਨ ਕਰਨ ਤੋਂ ਇਨਕਾਰ ਨਹੀਂ ਕਰ ਸਕਦਾ ਹੈ।