ਮਹਿਲਾ ਨੇ ਟਾਈਫਾਈਡ ਦੀ ਦਵਾਈ ਦੇ ਭੁਲੇਖੇ 'ਚ ਖਾਧੀ ਕੀਟਨਾਸ਼ਕ ਦਵਾਈ, ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਪੋਸਟਮਾਰਟਮ ਲਈ ਭੇਜੀ ਲਾਸ਼

photo

 

ਪਾਣੀਪਤ : ਪਾਣੀਪਤ ਜ਼ਿਲ੍ਹੇ ਦੇ ਇਸਰਾਨਾ ਸਬ-ਡਿਵੀਜ਼ਨ ਵਿਚ ਇਕ ਬਿਮਾਰ ਔਰਤ ਨੇ ਧੋਖੇ ਨਾਲ ਕੀਟਨਾਸ਼ਕ ਪੀ ਲਈ। ਜਿਸ ਕਾਰਨ ਉਸ ਦੀ ਹਾਲਤ ਵਿਗੜ ਗਈ। ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਮੈਡੀਕਲ ਕਾਲਜ ਲੈ ਗਏ। ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਕਿਸਾਨਾਂ ਦੀ ਜੂਨ ਬੁਰੀ... ਮੰਡੀਆਂ 'ਚ ਭਾਰੀ ਮੀਂਹ ਨੇ ਤਬਾਹ ਕੀਤੀ ਕਿਸਾਨਾਂ ਦੀ ਫ਼ਸਲ 

ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿਤੀ ਗਈ ਹੈ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਮੌਕੇ ਤੋਂ ਲੋੜੀਂਦੀ ਕਾਰਵਾਈ ਕਰਨ ਤੋਂ ਬਾਅਦ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ। ਜਿਥੇ ਉਸ ਦਾ ਪੰਚਨਾਮਾ ਭਰ ਕੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਮਹਿਲਾ ਦੇ ਪਤੀ ਮਹੇਸ਼ ਨੇ ਦਸਿਆ ਕਿ ਉਹ ਬੁਆਨਾ ਲੱਖੂ ਦਾ ਰਹਿਣ ਵਾਲਾ ਹੈ। ਉਸ ਦੀ ਪਤਨੀ ਸੁਸ਼ਮਾ (31) ਪਿਛਲੇ 10 ਦਿਨਾਂ ਤੋਂ ਟਾਈਫਾਈਡ ਤੋਂ ਪੀੜਤ ਸੀ। ਉਸ ਦਾ ਇਲਾਜ ਚੱਲ ਰਿਹਾ ਸੀ।

ਇਹ ਵੀ ਪੜ੍ਹੋ: ਜਲੰਧਰ ਦੇ ਰਾਮਾਮੰਡੀ 'ਚ ਭਿਆਨਕ ਸੜਕ ਹਾਦਸਾ, 32 ਸਾਲਾ ਬਾਈਕ ਸਵਾਰ ਦੀ ਮੌਕੇ 'ਤੇ ਹੀ ਮੌਤ

ਇਸ ਦੇ ਨਾਲ ਹੀ ਉਨ੍ਹਾਂ ਨੂੰ ਪੇਟ 'ਚ ਜ਼ਿਆਦਾ ਗੈਸ ਬਣਨ ਦੀ ਸਮੱਸਿਆ ਵੀ ਰਹਿੰਦੀ ਸੀ। ਜਿਸ ਲਈ ਡਾਕਟਰਾਂ ਨੇ ਉਸ ਨੂੰ ਗੈਸ ਦਵਾਈ ਦਾ ਪੈਕੇਟ ਦਿੱਤਾ ਸੀ।
ਜਿਸ ਨੂੰ ਉਹ ਲਗਾਤਾਰ ਪੀਂਦੀ ਰਹੀ। ਮਹੇਸ਼ ਨੇ ਦੱਸਿਆ ਕਿ ਉਸ ਨੇ ਐਤਵਾਰ ਸ਼ਾਮ ਨੂੰ ਕਣਕ ਵਿੱਚ ਰੱਖੀਆਂ ਕੀਟਨਾਸ਼ਕ ਗੋਲੀਆਂ ਪੀਸ ਕੇ ਪੂੜੀਆਂ ਤਿਆਰ ਕੀਤੀਆਂ ਸਨ। ਉਸ ਨੇ ਇਹ ਪੈਕਟ ਉਸੇ ਮੇਜ਼ 'ਤੇ ਰੱਖੇ ਸਨ, ਜਿੱਥੇ ਉਸ ਦੀ ਪਤਨੀ ਦੇ ਗੈਸ ਪੈਕਟ ਦੀਆਂ ਦਵਾਈਆਂ ਪਈਆਂ ਸਨ। ਰਾਤ ਕਰੀਬ 8 ਵਜੇ ਬਿਜਲੀ ਕੱਟ ਲੱਗਣ ਨਾਲ ਘਰ ਵਿੱਚ ਹਨੇਰਾ ਹੋ ਗਿਆ। ਇਸ ਦੌਰਾਨ ਉਸ ਦੀ ਪਤਨੀ ਦੇ ਪੇਟ 'ਚ ਗੈਸ ਜ਼ਿਆਦਾ ਹੋ ਗਈ। ਉਸਨੇ ਕਾਹਲੀ ਨਾਲ ਮੇਜ਼ 'ਤੇ ਰੱਖੀਆਂ ਪੂੜੀਆਂ ਚੁੱਕ ਲਈਆਂ ਤੇ ਪੀ ਲਈਆਂ। ਜਿਸ ਕਾਰਨ ਉਸ ਦੀ ਮੌਤ ਹੋ ਗਈ।