ਸਿੱਖ ਦੰਗਿਆਂ 'ਚ ਸਜਾ ਪਾਏ 2 ਲੋਕਾਂ ਨੂੰ ਆਪ ਵਿਧਾਇਕ ਨੇ ਦੱਸਿਆ ਬੇਕਸੂਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਾਕਿ ਹਿਮਾਇਤੀ ਖਾਲਿਸਤਾਨ ਅਤਿਵਾਦ ਨੂੰ ਖਤਮ ਕਰਨ ਲਈ ਫ਼ੌਜ ਨੂੰ ਸਵਰਨ ਮੰਦਰ ਤੋਂ ਅਤਿਵਾਦੀਆਂ ਨੂੰ ਕੱਢਣਾ ਪਿਆ ਸੀ।

Devinder Sehraw

ਨਵੀਂ ਦਿੱਲੀ,  ( ਪੀਟੀਆਈ ) : ਆਮ ਆਦਮੀ ਪਾਰਟੀ ਦੇ ਵਿਧਾਇਕ ਕਰਨਲ ਦਵਿੰਦਰ ਸਹਰਾਵਤ ਨੇ ਜੱਟ ਸਮੁਦਾਇ ਦੇ ਲੋਕਾਂ ਦੀ ਗ੍ਰਿਫਤਾਰੀ ਨੂੰ ਸਿਆਸਤ ਕਿਹਾ ਹੈ। ਇਹ ਗ੍ਰਿਫਤਾਰੀ ਸਿੱਖ ਦੰਗਿਆਂ ਦੇ ਮਾਮਲੇ ਵਿਚ ਹੋਈ। ਸਹਰਾਵਤ ਨੇ ਕਿਹਾ ਕਿ ਮਹਿਪਾਲਪੁਰ ਦੇ ਦੋ ਬੇਕਸੂਰ ਲੋਕਾਂ ਨੂੰ ਬਲੀ ਦਾ ਬਕਰਾ ਬਣਾਇਆ ਗਿਆ ਹੈ। ਇਨ੍ਹਾਂ ਵਿਰੁਧ 1984 ਦੇ ਦੰਗਿਆਂ 'ਤੇ ਮੁਕੱਦਮਾ 2017 ਵਿਚ ਦਾਖਲ ਕੀਤਾ ਗਿਆ ਸੀ।

ਸਹਰਾਵਤ ਨੇ ਕਿਹਾ ਕਿ ਵਿਧਾਇਕ ਮਨਜਿੰਦਰ ਸਿਰਸਾ ਨੇ ਹਿੰਸਾ ਕਰ ਕੇ ਇਕ ਸ਼ਰਮਨਾਕ ਹਰਕਤ ਕੀਤੀ ਹੈ। ਉਨ੍ਹਾਂ ਇਸ ਮੌਕੇ ਨੂੰ ਰਾਜਨੀਤੀ ਦੇ ਲਈ ਪਹਿਲਾਂ ਤੋਂ ਹੀ ਨਿਰਧਾਰਤ ਤਰੀਕੇ ਦੀ ਵਰਤੋਂ ਕੀਤੀ ਹੈ। 1980 ਤੋਂ 1995 ਦੌਰਾਨ ਪੰਜਾਬ, ਕਸ਼ਮੀਰ ਦੀ ਹਾਲਤ ਵਿਚ ਸੀ। ਪਾਕਿ ਹਿਮਾਇਤੀ ਖਾਲਿਸਤਾਨ ਅਤਿਵਾਦ ਨੂੰ ਖਤਮ ਕਰਨ ਲਈ ਫ਼ੌਜ ਨੂੰ ਸਵਰਨ ਮੰਦਰ ਤੋਂ ਅਤਿਵਾਦੀਆਂ ਨੂੰ ਕੱਢਣਾ ਪਿਆ ਸੀ। ਇਸ ਦੌਰਾਨ 190 ਹਿੰਦੂਆਂ ਨੂੰ ਬੱਸਾਂ ਤੋਂ ਉਤਾਰ ਕੇ ਮਾਰਿਆ ਗਿਆ ਸੀ। ਸਹਰਾਵਤ ਨੇ ਕਿਹਾ ਕਿ ਕਨਿਸ਼ਕ ਹਵਾਈ ਜਹਾਜ ਵਿਚ 330 ਬੇਕਸੂਰ ਲੋਕਾਂ ਨੂੰ ਬੰਬ ਨਾਲ ਉੜਾ ਦਿਤਾ ਗਿਆ।

ਪ੍ਰਧਾਨ ਮੰਤਰੀ ਦੇ ਕਤਲ ਤੋਂ ਬਾਅਦ 1984 ਵਿਚ ਦੰਗੇ ਹੋਏ। ਮਹਿਪਾਲਪੁਰ ਵਿਖੇ ਕੁਝ ਲੋਕਾਂ ਨੇ ਲੱਡੂ ਵੰਡੇ ਸੀ। ਜਿਨ੍ਹਾਂ ਲੋਕਾਂ ਨੇ ਅਸਲ ਵਿਚ ਹਿੰਸਾ ਕੀਤੀ, ਉਹ ਅੱਜ ਵੀ ਅਜ਼ਾਦ ਘੁੰਮ ਰਹੇ ਹਨ। ਸਹਰਾਵਤ ਨੇ ਇਸ ਨੂੰ ਰਾਜਨੀਤੀ ਦੱਸਦੇ ਹੋਏ ਕਿਹਾ ਕਿ 2 ਬੇਕਸੂਰ ਲੋਕਾਂ ਨੂੰ ਜਿਨ੍ਹਾਂ  ਉਪਰ 2017 ਵਿਚ ਮੁਕੱਦਮਾ ਦਾਖਲ ਕੀਤਾ ਗਿਆ ਹੈ, ਉਨ੍ਹਾਂ ਨੂੰ ਚੋਣਾਂ ਵਿਚ ਫਾਇਦਾ ਚੁੱਕਣ ਲਈ ਮੀਡੀਆ ਟ੍ਰਾਇਲ ਕਰ ਕੇ ਜਨਤਾ ਨੂੰ ਭੜਕਾਇਆ ਜਾ ਰਿਹਾ ਹੈ।