ਅਮਰੀਕਾ ਤੋਂ 13,500 ਕਰੋੜ ਰੁਪਏ ਦੇ ਹੈਲੀਕਾਪਟਰ ਖਰੀਦਣਾ ਚਾਹੁੰਦਾ ਹੈ ਭਾਰਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਦੇ ਮਹੱਤਵ ਨੂੰ ਸਮਝਦੇ ਹੋਏ ਅਮਰੀਕਾ ਨੇ ਭਾਰਤ ਪ੍ਰਤੀ ਅਪਣੇ ਰਵੱਈਏ ਨੂੰ ਬਦਲਿਆ ਅਤੇ ਰੂਸ ਨਾਲ ਹੋਏ ਇਸ ਸੌਦੇ ਤੇ ਉਹ ਭਾਰਤ ਨੂੰ ਖਾਸ ਛੋਟ ਦੇਣ ਲਈ ਰਾਜ਼ੀ ਹੋ ਗਿਆ।

MH-60

ਨਵੀਂ ਦਿਲੀ,  ( ਪੀਟੀਆਈ ) : ਰੂਸ ਅਤੇ ਭਾਰਤ ਵਿਚਕਾਰ ਐਸ-400 ਏਅਰ ਡਿਫੈਂਸ ਸਿਸਟਮ ਤੇ ਹੋਏ ਸੌਦੇ ਤੋਂ ਅਮਰੀਕਾ ਖੁਸ਼ ਨਹੀਂ ਸੀ। ਫਿਰ ਵੀ ਭਾਰਤ ਨੇ ਰੂਸ ਨਾਲ ਇਸ ਸੌਦੇ ਨੂੰ ਪੂਰਾ ਕੀਤਾ। ਭਾਰਤ ਦੇ ਮਹੱਤਵ ਨੂੰ ਸਮਝਦੇ ਹੋਏ ਅਮਰੀਕਾ ਨੇ ਭਾਰਤ ਪ੍ਰਤੀ ਅਪਣੇ ਰਵੱਈਏ ਨੂੰ ਬਦਲਿਆ ਅਤੇ ਰੂਸ ਨਾਲ ਹੋਏ ਇਸ ਸੌਦੇ ਤੇ ਉਹ ਭਾਰਤ ਨੂੰ ਖਾਸ ਛੋਟ ਦੇਣ ਲਈ ਰਾਜ਼ੀ ਹੋ ਗਿਆ। ਹੁਣ ਨਵੀਂ ਦਿੱਲੀ ਇਕ ਵਾਰ ਫਿਰ ਦੋਹਾਂ ਦੇਸ਼ਾਂ ਦੇ ਆਪਸੀ ਸੰਬਧਾਂ ਵਿਚ ਸਤੁੰਲਨ ਕਾਇਮ ਕਰਨ ਦੀ ਤਿਆਰੀ ਵਿਚ ਹੈ।

ਭਾਰਤ ਹੁਣ ਅਮਰੀਕਾ ਦੇ ਨਾਲ ਇਕ ਡਿਫੈਂਸ ਡੀਲ ਕਰਨ ਦੀ ਤਿਆਰੀ ਵਿਚ ਹੈ। ਭਾਰਤ ਸਰਕਾਰ ਨੇ ਟਰੰਪ ਪ੍ਰਸ਼ਾਸਨ ਤੋਂ 24 'ਰੋਮੀਓ' ਐਮਐਚ-60 ਹੈਲੀਕਾਪਟਰ ਖਰੀਦਣ ਦੀ ਇੱਛਾ ਪ੍ਰਗਟ ਕੀਤੀ ਹੈ। ਭਾਰਤ ਸਰਕਾਰ ਨੇ ਇਨ੍ਹਾਂ ਲੜਾਕੂ ਹੈਲੀਕਾਪਟਰਾਂ ਦੀ ਖਰੀਦ ਲਈ ਅਮਰੀਕੀ ਪ੍ਰਸ਼ਾਸਨ ਨੂੰ 13,500 ਕਰੋੜ ਰੁਪਏ ਦਾ ਲੇਟਰ ਆਫ ਰਿਕਵੇਸਟ ਭੇਜਿਆ ਹੈ। ਭਾਰਤ ਟੋਰਪੀਡੋ ਜਿਹੇ ਹਥਿਆਰ ਅਤੇ ਐਂਟੀ ਸਬਮਰੀਨ ਮਿਜ਼ਾਈਲ ਦੀ ਦੇਖਭਾਲ ਲਈ ਹੋਰ ਲੋੜੀਂਦੇ ਉਰਕਰਣਾਂ ਦੀ ਖਰੀਦਾਰੀ ਦਾ ਇਹ ਸੌਦਾ ਜਲਦ ਹੀ ਕਰਨਾ ਚਾਹੁੰਦਾ ਹੈ।

ਭਾਰਤੀ ਨੇਵੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਸਰਕਾਰ ਇਸ ਸੌਦੇ ਨੂੰ 2020-2024 ਤੱਕ ਪੂਰਾ ਕਰਨਾ ਚਾਹੁੰਦੀ ਹੈ।  ਭਾਰਤ-ਅਮਰੀਕਾ ਵਿਚਕਾਰ ਹੋਣ ਵਾਲੇ ਇਸ ਸਮਝੌਤੇ ( ਐਮਐਚ-60 ਹੈਲੀਕਾਪਟਰਸ ) ਨੂੰ ਬਣਾਉਣ ਵਾਲੀ ਕੰਪਨੀ ਸ਼ਿਕੋਸਕਰੀ-ਲੇਕਹੀਡ ਮਾਰਟਿਨ ਹੈ। ਇਹ ਅਮਰੀਕਾ ਦੀ ਵਿਦੇਸ਼ ਮਿਲਟਰੀ ਵਿਕਰੀ ਪ੍ਰੋਗਰਾਮ ਦਾ ਹਿੱਸਾ ਹੈ। ਭਾਰਤ ਨੂੰ ਆਸ ਹੈ ਕਿ ਉਹ ਇਕ ਸਾਲ ਦੇ ਅੰਦਰ ਅਮਰੀਕਾ ਨਾਲ ਇਹ ਸੌਦਾ ਕਰ ਲਵੇਗਾ।

ਰੱਖਿਆ ਸੌਦਿਆਂ ਦੇ ਪੱਖ ਤੋਂ ਦੇਖਿਆ ਜਾਵੇ ਤਾਂ 2017 ਤੋਂ ਹੁਣ ਤੱਕ ਅਮਰੀਕਾ ਭਾਰਤ ਦੇ ਨਾਲ ਇਸ ਖੇਤਰ ਵਿਚ ਅਪਣੇ ਵਪਾਰ ਨੂੰ 17 ਬਿਲਿਅਨ ਡਾਲਰ ਤਕ ਵਧਾ ਚੁੱਕਾ ਹੈ। ਪਿਛਲੇ ਇਕ ਦਹਾਕੇ ਦੌਰਾਨ ਅਮਰੀਕਾ ਭਾਰਤ ਨੂੰ ਰੂਸ ਨਾਲੋਂ ਵੱਧ ਮਿਲਟਰੀ ਉਪਕਰਣਾਂ ਦੀ ਸਪਲਾਈ ਕਰਾ ਰਿਹਾ ਹੈ। ਇਸ ਤੋਂ ਪਹਿਲਾਂ ਰੂਸ ਨਾਲ ਹੋਈ ਐਸ-400 ਏਅਰ ਡਿਫੈਂਸ ਡੀਲ ਤੋਂ ਬਾਅਦ ਟਰੰਪ ਸਰਕਾਰ ਭਾਰਤ ਤੇ ਪਾਬੰਦੀ ਲਗਾਉਣ ਦੇ ਹੱਕ ਵਿਚ ਸੀ।