ਮਿਲਟਰੀ ਖ਼ਰੀਦ ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ : ਸੀਤਾਰਮਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਫ੍ਰਾਂਸ ਨਾਲ ਰਾਫ਼ੇਲ ਲੜਾਕੂ ਜਹਾਜ ਸੌਕੇ 'ਤੇ ਛਿੜੇ ਵਿਵਾਦ ਸਬੰਧੀ ਰਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਮਿਲਟਰੀ ਖ਼ਰੀਦ ਨੂੰ ਆਸਾਨ ਬਣਾਇਆ ਗਿਆ ਹੈ........

Nirmala Sitharaman

ਨਵੀਂ ਦਿੱਲੀ : ਫ੍ਰਾਂਸ ਨਾਲ ਰਾਫ਼ੇਲ ਲੜਾਕੂ ਜਹਾਜ ਸੌਕੇ 'ਤੇ ਛਿੜੇ ਵਿਵਾਦ ਸਬੰਧੀ ਰਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਮਿਲਟਰੀ ਖ਼ਰੀਦ ਨੂੰ ਆਸਾਨ ਬਣਾਇਆ ਗਿਆ ਹੈ ਅਤੇ ਇਹ ਤੇਜ਼ੀ ਨਾਲ ਹੋ ਰਹੀ ਹੈ ਪਰ ਇਸ ਦੀ ਪੂਰੀ ਨਿਗਰਾਨੀ ਕੀਤੀ ਜਾ ਰਹੀ ਹੈ। ਘਰੇਲੂ ਰਖਿਆ ਸਾਧਨ ਨਿਰਮਾਤਾਵਾਂ ਨੂੰ ਸੰਬੋਧਨ ਕਰਦਿਆਂ ਸੀਤਾਰਮਣ ਨੇ ਕਿਹਾ ਕਿ ਉਨ੍ਹਾਂ ਨੂੰ ਅਪਣੇ ਉਤਪਾਦਾਂ ਦੀ ਗੁੱਣਵਤਾ, ਉਦੇਸ਼, ਉਪਯੋਗਤਾ ਸਬੰਧੀ ਮਿਲਟਰੀ ਬਲਾਂ ਨੂੰ ਵਿਸ਼ਵਾਸ ਦਿਵਾਉਦਾ ਪਵੇਗਾ।

ਮੰਤਰੀ ਨੇ ਕਿਹਾ ਕਿ ਉਹ ਮਿਲਟਰੀ ਬਲਾਂ ਨੂੰ ਉਨ੍ਹਾਂ ਦੀਆਂ ਕੰਪਨੀਆਂ ਤੋਂ ਉਪਕਰਨ ਖ਼ਰੀਦਨ ਲਈ ਮਜਬੂਰ ਨਹੀਂ ਕਰ ਸਕਦੀ ਅਤੇ ਇਹ ਘਰੇਲੂ ਕੰਪਨੀਆਂ 'ਤੇ ਨਿਰਭਰ ਹੈ ਕਿ ਉਹ ਸੁਰੱਖਿਆ ਬਲਾਂ ਨੂੰ ਦੱਸਣ ਕਿ ਉਨ੍ਹਾਂ ਦੇ ਉਤਪਾਦ ਵਧੀਆ ਹਨ। ਉਨ੍ਹਾਂ ਕਿਹਾ ਕਿ ਮਿਲਟਰੀ ਬਲਾਂ ਨੂੰ ਸਮਝਾਉਣਾ ਪਵੇਗਾ ਜੋ ਉਪਕਰਨਾ ਦਾ ਪ੍ਰਯੋਗ ਕਰਦੇ ਹਨ। ਜ਼ਰੂਰੀ ਨਹੀਂ ਕਿ ਮਿਲਟਰੀ ਬਲ ਮੇਰੇ ਹੁਕਮਾਂ ਨਾਲ ਬੰਨ੍ਹੇ ਹੋਣ ਜਾਂ ਉਨ੍ਹਾਂ ਨੂੰ (ਭਾਰਤੀ ਕੰਪਨੀ ਨਾਲ) ਖ਼ਰੀਦਨ ਲਈ ਬੰਦਿਸ਼ ਲਾਗਾਵਾਂ।

ਰਖਿਆ ਮੰਤਰੀ ਨੇ ਮਨੋਹਰ ਪਾਰਿਕਰ ਅਤੇ ਅਰੁਣ ਜੇਟਲੀ ਦੀ ਵੀ ਤਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਮਿਲਟਰੀ ਖ਼ਰੀਦ ਨੂੰ ਆਸਾਨ ਬਣਾਉਦ ਅਤੇ ਪਾਰਦਰਸ਼ਤਾ ਨੂੰ ਨਿਸ਼ਚਿਤ ਕੀਤਾ ਹੈ। (ਪੀਟੀਆਈ)
ਉਨ੍ਹਾਂ ਨੇ ਹਾਜ਼ਰ ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ ਇੰਡਸਟ੍ਰੀ ਨੂੰ ਉਨ੍ਹਾਂ ਦੇ ਉਤਪਾਦਾਂ ਦੇ ਨਿਰਯਾਤ ਵਿਚ ਹਰ ਮੁਮਕਿਨ ਸਹਾਇਤਾ ਦਿਤੀ ਜਾਵੇਗੀ। 
(ਪੀਟੀਆਈ)