ਰਾਜਸ਼ਥਾਨ ਵਿਧਾਨਸਭਾ ਚੋਣਾਂ ਲਈ ਕਾਂਗਰਸ ਵੱਲੋਂ ਜਾਰੀ ਪਹਿਲੀ ਸੂਚੀ 'ਚ 152 ਉਮੀਦਵਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਸੂਚੀ ਵਿਚ ਪਾਰਟੀ ਦੇ ਸੰਗਠਨ ਦੇ ਸਕੱਤਰ ਜਨਰਲ ਅਸ਼ੋਕ ਗਲਿਹੋਤ, ਰਾਜ ਮੁਖੀ ਸਚਿਨ ਪਾਇਲਟ ਸਮੇਤ ਕਈ ਸੀਨੀਅਰ ਨੇਤਾਵਾਂ ਦੇ ਨਾਮ ਸ਼ਾਮਲ ਹਨ।

Indian National Congress

ਨਵੀਂ ਦਿਲੀ,  ( ਭਾਸ਼ਾ ) : ਕਾਂਗਰਸ ਨੇ ਰਾਜਸਥਾਨ ਵਿਧਾਨਸਭਾ ਚੋਣਾਂ ਲਈ 152 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿਤੀ ਹੈ। ਇਸ ਸੂਚੀ ਵਿਚ ਪਾਰਟੀ ਦੇ ਸੰਗਠਨ ਦੇ ਸਕੱਤਰ ਜਨਰਲ ਅਸ਼ੋਕ ਗਲਿਹੋਤ, ਰਾਜ ਮੁਖੀ ਸਚਿਨ ਪਾਇਲਟ ਸਮੇਤ ਕਈ ਸੀਨੀਅਰ ਨੇਤਾਵਾਂ ਦੇ ਨਾਮ ਸ਼ਾਮਲ ਹਨ। ਸਾਬਕਾ ਮੁਖ ਮੰਤਰੀ ਗਹਿਲੇਤ ਅਪਣੇ ਮੌਜੂਦਾ ਅਤੇ ਰਵਾਇਤੀ ਸੀਟ ਸਰਦਾਰਪੁਰਾ ਤੋਂ ਚੋਣ ਲੜਨਗੇ। ਪਹਿਲੀ ਵਾਰ ਵਿਧਾਨਸਭਾ ਚੋਣ ਲੜ ਰਹੇ ਪਾਇਲਟ ਟੋਂਕ ਤੋਂ ਕਿਸਮਤ ਅਜਮਾਉਣ ਜਾ ਰਹੇ ਹਨ।

ਸਾਬਕਾ ਕੇਂਦਰੀ ਸੀਪੀ ਜੋਸ਼ੀ ਨਾਥਦਵਾਰਾ ਤੋਂ, ਰਾਮੇਸ਼ਵਰ ਡੂਡੀ ਨੋਖਾ ਤੋਂ ਅਤੇ ਗਿਰਿਜਾ ਵਿਆਸ ਉਦੇਪੂਰ ਤੋਂ ਚੋਣ ਮੈਦਾਨ ਵਿਚ ਉਤਰਨਗੇ। ਇਸ ਦੇ ਨਾਲ ਹੀ ਕਾਂਗਰਸ ਨੇ ਅਰਜੁਨ ਪੁਰਸਕਾਰ ਜੇਤੂ ਖਿਡਾਰੀ ਅਥਲੀਟ ਕ੍ਰਿਸ਼ਨਾ ਪੂਨੀਆ ਨੂੰ ਸਾਦੁਲਪੁਰ ਸੀਟ ਤੋਂ ਟਿਕਟ ਦਿਤਾ ਹੈ। ਡਿਸਕਸ ਥ੍ਰੋ ਖਿਡਾਰੀ ਰਹੀ ਪੂਨੀਆ 2010 ਦੇ ਰਾਸ਼ਟਰਮੰਡਲ ਖੇਡਾਂ ਵਿਚ ਸੋਨੋ ਤੋਂ ਇਲਾਵਾ ਏਸ਼ੀਅਨ ਖੇਡਾਂ ਵਿਚ ਕਾਂਸੀ ਮੈਡਲ ਜਿੱਤ ਚੁੱਕੀ ਹੈ। ਕੇਂਦਰੀ ਚੋਣ ਕਮੇਟੀ ਸੀਈਸੀ ਦੀ ਬੈਠਕ ਵਿਚ ਇਸ ਸੂਚੀ ਨੂੰ ਮੰਜੂਰੀ ਦਿਤੀ ਗਈ।

ਰਾਜਸਥਾਨ ਦੇ ਲਈ ਉਮੀਦਵਾਰਾਂ ਦੀ ਸੂਚੀ ਨੂੰ ਅੰਤਮ ਰੂਪ ਦੇਣ ਲਈ ਪਿਛਲੇ ਕੁਝ ਦਿਨਾਂ ਦੌਰਾਨ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਅਤੇ ਰਾਜ ਦੀ ਰਾਜਨੀਤਕ ਗਤੀਵਿਧੀਆਂ ਨਾਲ ਸਬੰਧਤ ਨੇਤਾਵਾਂ ਦੀਆਂ ਕਈ ਬੈਠਕਾਂ ਹੋਈਆਂ। ਦੱਸ ਦਈਏ ਕਿ ਟਿਕਟ ਚਾਹੁਣ ਵਾਲੇ ਕਾਂਗਰਸ ਦੇ ਕਈ ਸਥਾਨਕ ਨੇਤਾ ਪਿਛਲੇ ਕਈ ਦਿਨਾਂ ਤੋਂ ਦਿੱਲੀ ਵਿਖੇ ਮੌਜੂਦ ਸਨ।

ਬੀਤੇ ਬੁੱਧਵਾਰ ਨੂੰ ਗਹਿਲੋਤ ਨੇ ਇਹ ਐਲਾਨ ਕਰ ਕੇ ਰਾਜ ਅਤੇ ਪਾਰਟੀ ਦੇ ਅੰਦਰ ਰਾਜਨੀਤਕ ਗਤੀਵਿਧੀਆਂ ਨੂੰ ਹੋਰ ਤੇਜ਼ ਕਰ ਦਿਤਾ ਸੀ ਕਿ ਉਹ, ਰਾਜ ਮੁਖੀ ਸਚਿਨ ਪਾਇਲਟ ਅਤੇ ਰਾਜ ਇਕਾਈ ਦੇ ਹੋਰ ਸੀਨੀਅਰ ਨੇਤਾ ਚੋਣ ਲੜਨਗੇ। ਰਾਜ ਵਿਧਾਨਸਭਾ ਦੀਆਂ 200 ਸੀਟਾਂ ਲਈ 7 ਦਸੰਬਰ ਨੂੰ ਵੋਟਾਂ ਪੈਣਗੀਆਂ।