ਟ੍ਰੇਨ ਨਾਲ ਕੱਟ ਕੇ ਬਾਘ ਦੇ ਤਿੰਨ ਬੱਚਿਆਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਮੰਨਿਆ ਹੈ ਕਿ ਇਸ ਮੌਸਮ ਵਿਚ ਆਮ ਤੌਰ ਤੇ ਬਾਘ ਅਪਣੇ ਪਰਵਾਰ ਦੇ ਨਾਲ ਰੇਲਵੇ ਲਾਈਨ ਪਾਰ ਕਰਕੇ ਦੂਜੇ ਪਾਸੇ ਜਾਂਦੇ ਹਨ।

The railway track

ਮੁੰਬਈ,  ( ਪੀਟੀਆਈ ) : ਮਹਾਂਰਾਸ਼ਟਰਾ ਦੇ ਚਿਚਪਿੱਲੀ ਫੋਰੇਸਟ ਰੇਂਜ ਵਿਚ ਹੋਏ ਇਕ ਦਰਦਨਾਕ ਹਾਦਸੇ ਵਿਚ ਬਾਘ ਦੇ ਤਿੰਨ ਬੱਚਿਆਂ ਦੀ ਟ੍ਰੇਨ ਨਾਲ ਕੱਟਣ ਕਾਰਨ ਮੌਤ ਹੋ ਗਈ। ਇਨ੍ਹਾਂ ਵਿਚੋਂ ਇਕ ਬੱਚੇ ਦੀ ਲਾਸ਼ ਰੇਲਵੇ ਟ੍ਰੈਕ ਤੇ ਪਾਈ ਗਈ। ਚੰਦਰਪੁਰ ਤੋਂ ਗੋਂਦੀਆਂ ਜਾਣ ਵਾਲੇ ਰੇਲਵੇ ਟ੍ਰੈਕ ਤੇ ਦੋ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ। ਜਦਕਿ ਤੀਜੇ ਬੱਚੇ ਦੀ ਲਾਸ਼ ਟ੍ਰੈਕ ਤੋਂ ਕੁਝ ਦੂਰੀ ਤੇ ਮਿਲੀ ਹੈ। ਸਵੇਰ ਵੇਲੇ ਬੱਚੇ ਟ੍ਰੈਕ ਨੂੰ ਪਾਰ ਕਰਦੇ ਹੋਏ ਅਪਣੀ ਮਾਂ ਦਾ ਪਿੱਛਾ ਕਰ ਰਹੇ ਸੀ

ਉਸੇ ਵੇਲੇ ਇਕ ਯਾਤਰੀ ਰੇਲਗੱਡੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿਤੀ। ਟ੍ਰੇਨ ਡਰਾਈਵਰ ਨੇ ਜੰਗਲਾਤ ਵਿਭਾਗ ਨੂੰ ਹਾਦਸੇ ਬਾਰੇ ਜਾਣਕਾਰੀ ਦਿਤੀ। ਜਾਣਕਾਰੀ ਮੁਤਾਬਕ ਮਰਨ ਵਾਲੇ ਤਿੰਨ ਬਾਘ ਦੇ ਬੱਚਿਆਂ ਦੀ ਉਮਰ 6 ਮਹੀਨੇ ਦੇ ਲਗਭਗ ਹੈ। ਦੂਜੇ ਬੱਚੇ ਦੀ ਲਾਸ਼ ਚੰਦਾ ਕਿਲਾ-ਗੋਂਦੀਆਂ ਰੇਲਵੇ ਬਲਾਕ ਵਿਚ ਟ੍ਰੈਕ ਤੇ, ਜਦਕਿ ਤੀਜੇ ਬੱਚੇ ਦੀ ਲਾਸ਼ 500 ਮੀਟਰ ਦੂਰ ਜੰਗਲ ਵਿਚ ਪਾਈ ਗਈ। ਇਸ ਤੋਂ ਪਹਿਲਾਂ ਵੀ ਇਸ ਟ੍ਰੈਕ ਤੇ ਦੋ ਬਾਘਾਂ ਦੇ ਕੱਟਣ ਦੀਆਂ ਦੁਰਘਟਨਾਵਾਂ ਹੋ ਚੁੱਕੀਆਂ ਹਨ। ਜ਼ਿਕਰਯੋਗ ਹੈ ਕਿ ਚੰਦਰਪੁਰ ਤੋਂ ਗੋਂਦੀਆਂ ਜਾਣ

ਵਾਲਾ ਇਹ ਰੇਲਵੇ ਟ੍ਰੈਕ ਘਣੇ ਜੰਗਲਾਂ ਵਿਚੋਂ ਹੋ ਕੇ ਲੰਘਦਾ ਹੈ। ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਮੰਨਿਆ ਹੈ ਕਿ ਇਸ ਮੌਸਮ ਵਿਚ ਆਮ ਤੌਰ ਤੇ ਬਾਘ ਅਪਣੇ ਪਰਵਾਰ ਦੇ ਨਾਲ ਰੇਲਵੇ ਲਾਈਨ ਪਾਰ ਕਰਕੇ ਦੂਜੇ ਪਾਸੇ ਜਾਂਦੇ ਹਨ। ਇਸ ਤੋਂ ਪਹਿਲਾਂ ਚੰਦਾ ਫੋਰਟ ਗੋਂਦੀਆਂ ਦੇ ਨੇੜੇ ਹੀ ਇਸੇ ਸਾਲ 23 ਜੂਨ ਨੂੰ ਇਕ ਚੀਤੇ ਦੀ ਵੀ ਟ੍ਰੇਨ ਹਾਦਸੇ ਵਿਚ ਮੌਤ ਹੋ ਗਈ ਸੀ। 13 ਜੁਲਾਈ 2017 ਨੂੰ ਭਾਲੂ ਅਤੇ ਉਸ ਦੇ ਦੋ ਬੱਚਿਆਂ ਦੀ ਟ੍ਰੇਨ ਦੀ ਚਪੇਟ ਵਿਚ ਆਉਣ ਨਾਲ ਮੌਤ ਹੋ ਗਈ ਸੀ।