ਪ੍ਰਦੂਸ਼ਣ 'ਤੇ ਹੋਣ ਵਾਲੀ ਮੀਟਿੰਗ ਵਿਚ ਨਹੀਂ ਪਹੁੰਚੇ ਗੌਤਮ ਗੰਭੀਰ, AAP ਨੇ ਜਮ ਕੇ ਕੀਤੀ ਆਲੋਚਨਾ 

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਵੀ ਉਹਨਾਂ ਦੀ ਆਲੋਚਨਾ ਕੀਤੀ। ਗੌਤਮ ਗੰਭੀਰ ਨੇ ਵੀ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਟਵੀਟ ਕਰ ਕੇ ਇਕ ਬਿਆਨ ਜਾਰੀ ਕੀਤਾ

Gautam Gambhir

ਨਵੀਂ ਦਿੱਲੀ: ਦਿੱਲੀ ਵਿਚ ਹਵਾ ਪ੍ਰਦੂਸ਼ਣ ਨੂੰ ਲੈ ਕੇ ਸੰਸਦ ਮੈਂਬਰਾਂ ਅਤੇ ਅਧਿਕਾਰੀਆਂ ਦੀ ਪ੍ਰਸਤਾਵਿਤ ਬੈਠਕ ਇਸ ਲਈ ਰੋਕਣੀ ਪਈ ਕਿਉਂਕਿ ਉਸ ਵਿਚ ਕਈ ਸੰਸਦ ਅਧਿਕਾਰੀ ਨਹੀਂ ਪਹੁੰਚੇ ਸਨ। ਇਸ ਮੀਟਿੰਗ ਵਿਚ ਗੌਤਮ ਗੰਭੀਰ ਨੂੰ ਵੀ ਬੁਲਾਇਆ ਗਿਆ ਸੀ ਪਰ ਉਹ ਵੀ ਇਸ ਮੀਟਿੰਗ ਵਿਚ ਨਹੀਂ ਪਹੁੰਚੇ। ਇਸ ਮੀਟਿੰਗ ਵਿਚ ਨਾ ਪਹੁੰਚਣ ਕਰ ਕੇ ਸੋਸ਼ਲ ਮੀਡੀਆ 'ਤੇ ਉਹਨਾਂ ਦੀ ਖੂਬ ਆਲੋਚਨਾ ਹੋ ਰਹੀ ਹੈ। ਇਸ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਵੀ ਉਹਨਾਂ ਦੀ ਆਲੋਚਨਾ ਕੀਤੀ। ਗੌਤਮ ਗੰਭੀਰ ਨੇ ਵੀ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਟਵੀਟ ਕਰ ਕੇ ਇਕ ਬਿਆਨ ਜਾਰੀ ਕੀਤਾ।

ਪੂਰਬੀ ਦਿੱਲੀ ਦੇ ਭਾਜਪਾ ਸੰਸਦ ਗੌਤਮ ਗੰਭੀਰ ਨੇ ਲਿਖਿਆ ਕਿ ''ਮੇਰਾ ਕੀਤਾ ਹੋਇਆ ਕੰਮ ਖ਼ੁਦ ਬੋਲੇਗਾ'' ਜੇ ਮੈਨੂੰ ਗਾਲਾ ਦੇਣ ਨਾਲ ਦਿੱਲੀ ਦਾ ਪ੍ਰਦੂਸ਼ਣ ਠੀਕ ਹੁੰਦਾ ਹੈ ਤਾਂ ਮੈਨੂੰ ਜੀਅ ਭਰ ਕੇ ਗਾਲਾ ਦਿਓ।'' ਦਰਅਸਲ, ਸ਼ਹਿਰੀ ਵਿਕਾਸ ਮੰਤਰਾਲੇ ਨਾਲ ਜੁੜੀ ਸੰਸਦ ਦੀ ਸਥਾਈ ਸਿਹਤ ਦੀ ਮੀਟਿੰਗ ਸੀ। ਜਿਸ ਵਿਚ ਦਿੱਲੀ-ਐਨਸੀਆਰ ਵਿਚ ਹਵਾ ਪ੍ਰਦੂਸ਼ਣ ਦੇ ਮੁੱਦੇ 'ਤੇ ਚਰਚਾ ਹੋਣੀ ਸੀ।

ਦਰਅਸਲ, ਕਈ ਸੰਸਦ ਅਤੇ ਅਧਿਕਾਰੀ ਇਸ ਸੈਸ਼ਨ ਵਿਚ ਮੌਜੂਦ ਨਹੀਂ ਹੋਏ। ਸੰਸਦ ਜਗਦੰਬਿਕਾ ਪਾਲ ਸੰਸਦ ਦੀ ਇਸ ਸਥਾਈ ਸੀਮਤ ਦੇ ਪ੍ਰਧਾਨ ਹਨ। ਜਾਣਕਾਰੀ ਮੁਤਾਬਕ ਸਿਰਫ਼ ਚਾਰ ਸੰਸਦ ਜਗਦੰਬਿਕਾ ਪਾਲ, ਹਸਨੈਨ ਮਸੂਦੀ, ਸੀ ਆਰ ਪਟਿਲ ਅਤੇ ਸੰਜੇ ਸਿੰਘ ਸ਼ਾਮਲ ਹਨ। ਦਿੱਲੀ ਦੇ ਤਿੰਨੋਂ ਐਮ.ਸੀ.ਡੀ. ਦੇ ਕਮਿਸ਼ਨਰ ਵੀ ਇਸ ਮੀਟਿੰਗ ਵਿਚ ਨਹੀਂ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਇਹ ਮੀਟਿੰਗ ਪਾਰਲੀਮੈਂਟ ਅਨੈਕਸੀ ਵਿਚ ਕੱਲ੍ਹ ਸਵੇਰੇ 111 ਵਜੇ ਹੋਣੀ ਸੀ

ਪਰ ਹੇਮਾ ਮਾਲਿਨੀ ਅਤੇ ਗੌਤਮ ਗੰਭੀਰ, ਜੋ ਕਿ ਇਸ ਸਥਾਈ ਸੀਮਤ ਦੇ ਮੈਂਬਰ ਹਨ, ਉਹ ਇਸ ਮੀਟਿੰਗ ਵਿਚ ਨਹੀਂ ਪਹੁੰਚੇ। ਜਿਸ ਸਮੇਂ ਮੀਟਿੰਗ ਹੋਣੀ ਸੀ ਉਸ ਸਮੇਂ ਗੌਤਮ ਗੰਭੀਰ ਇੰਦੌਰ ਵਿਚ ਚੱਲ ਰਹੇ ਭਾਰਤ-ਬੰਗਲਾਦੇਸ਼ ਦੇ ਮੈਚ ਵਿਚ ਕਮੈਂਟਰੀ ਕਰ ਰਹੇ ਸਨ। ਹੁਣ ਇਸ ਸਾਰੇ ਮਾਮਲੇ ਵਿਚ ਸ਼ਹਿਰੀ ਵਿਕਾਸ ਮੰਤਰਾਲੇ ਦੀ ਸਥਾਈ ਸੀਮਤ ਨੇ ਸੰਸਦ ਮੈਂਬਰਾਂ ਅਤੇ ਅਧਿਕਾਰੀਆਂ ਦੀ ਗੈਰ-ਮੌਜ਼ੂਦਗੀ ਨੂੰ ਲੈ ਕੇ ਲੋਕ ਸਭਾ ਪ੍ਰਧਾਨ ਨੂੰ ਸ਼ਿਕਾਇਤ ਕਰਨ ਦਾ ਫੈਸਲਾ ਕੀਤਾ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।