ਪ੍ਰਦੂਸ਼ਣ ਕੰਟਰੋਲ ਬੋਰਡ 'ਚ ਨਿਕਲੀਆਂ 43 ਭਰਤੀਆਂ, ਇਨ੍ਹਾਂ ਅਹੁਦਿਆਂ ਤੇ ਹੋ ਰਹੀ ਹੈ ਭਰਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼ ਪ੍ਰਦੂਸ਼ਣ ਕੰਟਰੋਲ ਬੋਰਡ, ਭੋਪਾਲ ਨੇ ਕੁੱਲ 43 ਆਸਾਮੀਆਂ ਨੂੰ ਭਰਨ ਲਈ ਅਰਜ਼ੀਆਂ ਮੰਗੀਆਂ ਹਨ। ਇਸਦੇ ਤਹਿਤ ਸਹਾਇਕ ਇੰਜੀਨੀਅਰ (ਵਾਤਾਵਰਣ) ਅਤੇ ਵਿਗਿਆਨੀ ...

pcb recruitment

ਨਵੀਂ ਦਿੱਲੀ :  ਮੱਧ ਪ੍ਰਦੇਸ਼ ਪ੍ਰਦੂਸ਼ਣ ਕੰਟਰੋਲ ਬੋਰਡ, ਭੋਪਾਲ ਨੇ ਕੁੱਲ 43 ਆਸਾਮੀਆਂ ਨੂੰ ਭਰਨ ਲਈ ਅਰਜ਼ੀਆਂ ਮੰਗੀਆਂ ਹਨ। ਇਸਦੇ ਤਹਿਤ ਸਹਾਇਕ ਇੰਜੀਨੀਅਰ (ਵਾਤਾਵਰਣ) ਅਤੇ ਵਿਗਿਆਨੀ ਦੀਆਂ ਅਸਾਮੀਆਂ ਲਈ ਨਿਯੁਕਤੀਆਂ ਕੀਤੀਆਂ ਜਾਣਗੀਆਂ। ਚਾਹਵਾਨ ਅਤੇ ਯੋਗ ਉਮੀਦਵਾਰਾਂ ਨੂੰ ਇਨ੍ਹਾਂ ਅਸਾਮੀਆਂ ਲਈ ਆਨਲਾਈਨ ਅਰਜ਼ੀ ਦੇਣੀ ਪਏਗੀ।

ਖਾਸ ਗੱਲ ਇਹ ਹੈ ਕਿ ਅਰਜ਼ੀ ਦੇਣ ਦੀ ਆਖ਼ਰੀ ਤਰੀਕ 30 ਨਵੰਬਰ 2019 ਹੈ। ਹਰ ਕਿਸਮ ਦੀ ਰਾਖਵਾਂਕਰਨ ਅਤੇ ਉਮਰ ਚ ਢਿੱਲ ਸਿਰਫ ਉਨ੍ਹਾਂ ਉਮੀਦਵਾਰਾਂ ਨੂੰ ਦਿੱਤੀ ਜਾਵੇਗੀ ਜੋ ਮੂਲ ਰੂਪ ਵਿਚ ਮੱਧ ਪ੍ਰਦੇਸ਼ ਦੇ ਹਨ। ਦੂਜੇ ਸੂਬਿਆਂ ਤੋਂ ਉਮੀਦਵਾਰ ਗੈਰ-ਰਾਖਵੀਆਂ ਸ਼੍ਰੇਣੀ ਚ ਆਉਣਗੇ ਤੇ ਉਸੇ ਸ਼੍ਰੇਣੀ ਵਿੱਚ ਅਪਲਾਈ ਕਰਨ ਦੇ ਯੋਗ ਹੋਣਗੇ।

 ਖਾਲੀ ਅਸਾਮੀਆਂ ਦੇ ਵੇਰਵੇ ਹੇਠ ਦਿੱਤੇ ਅਨੁਸਾਰ ਹਨ:

ਸਹਾਇਕ ਇੰਜੀਨੀਅਰ (ਵਾਤਾਵਰਣ), ਪੋਸਟ: 34 (ਗੈਰ-ਰਾਖਵੀਆਂ-10)

ਯੋਗਤਾ: ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਇੰਸਟੀਚਿਊਟ ਤੋਂ ਵਾਤਾਵਰਣ ਇੰਜੀਨੀਅਰਿੰਗ / ਸਿਵਲ ਇੰਜੀਨੀਅਰਿੰਗ / ਕੈਮੀਕਲ ਇੰਜੀਨੀਅਰਿੰਗ ਵਿਚ ਬੀਈ / ਬੀਟੈਕ ਅਤੇ ਐਮਈ / ਐਮਟੈਕ ਦੀ ਡਿਗਰੀ।

 ਇਸਦੇ ਨਾਲ, ਗੇਟ (ਗ੍ਰੈਜੂਏਟ ਐਪਟੀਟਿਊਡ ਟੈਸਟ) ਪਾਸ ਕੀਤਾ ਹੋਣਾ ਚਾਹੀਦਾ ਹੈ।

 ਸਾਇੰਟਿਸਟ, ਪੋਸਟ: 09 (ਗੈਰ-ਰਾਖਵੀਆਂ-03)

ਯੋਗਤਾ: ਮਾਨਤਾ ਪ੍ਰਾਪਤ ਸੰਸਥਾਨ ਤੋਂ ਜ਼ੂਲਾਜੀ / ਬੋਟਨੀ / ਕੈਮਿਸਟਰੀ / ਵਾਤਾਵਰਣ ਵਿਗਿਆਨ ਵਿੱਚ ਪੋਸਟ ਗ੍ਰੈਜੂਏਟ ਡਿਗਰੀ ਅਤੇ ਯੂਜੀਸੀ ਨੈੱਟ ਦੀ ਪ੍ਰੀਖਿਆ ਪਾਸ ਕੀਤੀ ਹੋਵੇ।

ਉਮਰ ਹੱਦ (ਉੱਪਰਲੀਆਂ ਸਾਰੀਆਂ ਪੋਸਟਾਂ): ਘੱਟੋ ਘੱਟ 21 ਅਤੇ ਵੱਧ ਤੋਂ ਵੱਧ 40 ਸਾਲ।

ਤਨਖਾਹ: 56,100 ਰੁਪਏ।

ਵਧੇਰੇ ਜਾਣਕਾਰੀ ਇੱਥੇ:

www.mppcb.nic.in

www.mponline.gov.in

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।