ਤਬਾਦਲਾ ਕਰਨ 'ਤੇ ਗੁੱਸੇ ਹੋਇਆ ਪੁਲਿਸ ਵਾਲਾ, ਲਗਾ ਬੈਠਾ 65 ਕਿਲੋਮੀਟਰ ਦੀ ਦੌੜ 

ਏਜੰਸੀ

ਖ਼ਬਰਾਂ, ਰਾਸ਼ਟਰੀ

ਦਰੋਗਾ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਗਲਤ ਤਰੀਕੇ ਨਾਲ ਉਸ ਦਾ ਟ੍ਰਾਸਫਰ ਕੀਤਾ ਹੈ

Vijay Pratap

ਨਵੀਂ ਦਿੱਲੀ- ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹੇ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਟਾਵਾ ਵਿਚ ਇਕ ਪੁਲਿਸ ਵਾਲੇ ਨੰ ਟ੍ਰਾਂਸਫਰ ਕੀਤੇ ਜਾਣ ਕਾਰਨ ਉਹ ਨਾਰਾਜ਼ ਹੋ ਗਿਆ ਤੇ ਉਸ ਨੇ ਇਸ ਦੇ ਵਿਰੋਧ ਪ੍ਰਦਰਸ਼ਨ ਕਰ ਕੇ 65 ਕਿਲੋਮੀਟਰ ਦੀ ਦੌੜ ਲਗਾਉਣ ਦੀ ਸ਼ਰਤ ਲਗਾ ਲਈ। 

ਦਰੋਗਾ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਗਲਤ ਤਰੀਕੇ ਨਾਲ ਉਸ ਦਾ ਟ੍ਰਾਸਫਰ ਕੀਤਾ ਹੈ ਅਤੇ ਹੁਣ ਉਹਨਾਂ ਨੇ ਜਿਦ ਫੜ ਲਈ ਹੈ ਕਿ ਉਹ ਇਸ ਦੇ ਵਿਰੋਧ ਵਿਚ 65 ਕਿਲੋਮੀਟਰ ਦੀ ਦੌੜ ਲਗਾਉਣਗੇ ਅਤੇ ਲੋਕਾਂ ਨੂੰ ਜਾਗਰੂਕ ਕਰਣਗੇ। ਇਹ ਦੌੜ ਲਗਾ ਕੇ ਦਰੋਗਾ ਥੋੜ੍ਹੀ ਦੂਰ ਜਾ ਕੇ ਬੇਹੋਸ਼ ਹੋ ਗਿਆ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਜਾਇਆ ਗਿਆ। ਇੱਕ ਨਿਊਜ਼ ਏਜੰਸੀ ਦੇ ਮੁਤਾਬਿਕ ਉਸ ਦਾ ਨਾਮ ਵਿਜੈ ਪ੍ਰਤਾਪ ਹੈ।

 



 

 

ਉਹਨਾਂ ਦਾ ਤਬਾਦਲਾ ਬਿਠੋਲੀ ਥਾਣੇ ਵਿਚ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਆਪਣਾ ਵਿਰੋਧ ਦਰਜ ਕਰਵਾਉਣ ਲਈ ਉਹਨਾਂ ਨੇ ਦੌੜ ਲਗਾਉਣ ਦੀ ਸੋਚੀ ਅਤੇ ਰਸਤੇ ਵਿਚ ਦੌੜ ਲਗਾਉਂਦੇ ਲਗਾਉਂਦੇ ਉਹ ਬੇਹੋਸ਼ ਹੋ ਗਏ। ਵਿਜੈ ਪ੍ਰਤਾਪ ਦਾ ਕਹਿਣਾ ਹੈ ਕਿ ਆਰਆਈ ਦੀ ਤਾਨਾਸ਼ਾਹੀ ਕਰ ਕੇ ਉਸ ਦਾ ਤਬਾਦਲਾ ਕੀਤਾ ਗਿਆ ਹੈ।

ਉਹਨਾਂ ਦਾ ਕਹਿਣਾ ਹੈ ਕਿ ਐਸਐਸਪੀ ਨੇ ਉਹਨਾਂ ਨੂੰ ਪੁਲਿਸ ਲਾਈਨ ਵਿਚ ਹੀ ਰਹਿਣ ਲਈ ਕਿਹਾ ਸੀ ਪਰ ਆਰਆਈ ਜ਼ਬਰਦਸਤੀ ਉਸਦਾ ਤਬਾਦਲਾ ਕਰ ਰਹੇ ਸਨ। ਉਹਨਾਂ ਨੇ ਕਿਹਾ ਕਿ ਉਹ ਆਪਣਾ ਗੁੱਸਾ ਉਤਾਰਨ ਲਈ ਦੌੜ ਕੇ ਹੀ ਬਿਠੋਲੀ ਜਾਵੇਗਾ। ਇਸ ਦੌੜ ਨੂੰ ਲੈ ਪੁਲਿਸ ਵਿਚ ਬਹੁਤ ਹੀ ਭਗਦੜ ਮੱਚੀ ਹੋਈ ਹੈ ਫਿਲਹਾਲ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ।