ਭਾਰੀ ਬਰਫਬਾਰੀ ਕਾਰਨ ਕੇਦਾਰਨਾਥ ਵਿੱਚ ਫਸ ਗਏ ਸੀਐਮ ਯੋਗੀ ਅਤੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ
ਮੌਸਮ ਵਿਚ ਸੁਧਾਰ ਤੋਂ ਬਾਅਦ ਬਦਰੀਨਾਥ ਧਾਮ ਲਈ ਰਵਾਨਾ ਹੋਣਗੇ।
Yogi Adityanath and Trivendra Singh Rawat stuck in Kedarnath
ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਭਾਰੀ ਬਰਫਬਾਰੀ ਕਾਰਨ ਕੇਦਾਰਨਾਥ ਵਿੱਚ ਫਸ ਗਏ ਹਨ। ਦੋਵੇਂ ਮੌਸਮ ਵਿਚ ਸੁਧਾਰ ਤੋਂ ਬਾਅਦ ਬਦਰੀਨਾਥ ਧਾਮ ਲਈ ਰਵਾਨਾ ਹੋਣਗੇ।
ਦੱਸ ਦਈਏ ਕਿ ਯੋਗੀ ਅਤੇ ਰਾਵਤ ਐਤਵਾਰ ਨੂੰ ਕੇਦਾਰਨਾਥ ਧਾਮ ਪਹੁੰਚੇ ਸਨ। ਜਿਥੇ ਦੋਵਾਂ ਨੇ ਸੋਮਵਾਰ ਸਵੇਰੇ ਕੇਦਾਰਨਾਥ ਧਾਮ ਨੂੰ ਬੰਦ ਕਰਨ ਦੀ ਪ੍ਰਕਿਰਿਆ ਵੇਖੀ। ਇਸ ਸਮੇਂ ਦੌਰਾਨ ਯੋਗੀ ਆਦਿੱਤਿਆਨਾਥ ਨੇ ਬਰਫਬਾਰੀ ਦਾ ਵੀ ਆਨੰਦ ਲਿਆ।
ਪੁਲਿਸ ਸੁਪਰਡੈਂਟ ਨਵਨੀਤ ਸਿੰਘ ਭੁੱਲਰ ਨੇ ਕਿਹਾ ਕਿ ਖਰਾਬ ਮੌਸਮ ਕਾਰਨ ਮੁੱਖ ਮੰਤਰੀ ਅਜੇ ਵੀ ਕੇਦਾਰਨਾਥ ਵਿੱਚ ਠਹਿਰੇ ਹੋਏ ਹਨ। ਬਦਰੀਨਾਥ ਮੌਸਮ ਦੇ ਸੁਧਾਰ ਦੇ ਨਾਲ ਹੀ ਧਾਮ ਲਈ ਰਵਾਨਾ ਹੋਣਗੇ।