ਆਰ. ਜੇ. ਡੀ. ਨੇ ਨਿਤਿਸ਼ ਕੁਮਾਰ ਦੇ ਸਹੁੰ ਚੁੱਕ ਸਮਾਗਮ ਦਾ ਕੀਤਾ ਬਾਈਕਾਟ, ਤੇਜਸਵੀ ਨਹੀਂ ਹੋਣਗੇ ਸ਼ਾਮਲ 

ਏਜੰਸੀ

ਖ਼ਬਰਾਂ, ਰਾਸ਼ਟਰੀ

ਐਨ. ਡੀ. ਏ. ਦੇ ਫ਼ਰਜ਼ੀਵਾੜੇ ਤੋਂ ਜਨਤਾ ਗ਼ੁੱਸੇ 'ਚ ਹੈ। ਅਸੀਂ ਜਨਤਾ ਦੇ ਨੁਮਾਇੰਦੇ ਹਾਂ ਅਤੇ ਜਨਤਾ ਦੇ ਨਾਲ ਖੜ੍ਹੇ ਹਾਂ - ਆਰ. ਜੇ. ਡੀ.

RJD to boycott Nitish Kumar’s oath-taking ceremony, BJP says mandate given by people

ਪਟਨਾ: ਬਿਹਾਰ ਵਿਚ, ਵਿਰੋਧੀ ਰਾਸ਼ਟਰੀ ਜਨਤਾ ਦਲ (ਆਰਜੇਡੀ) ਨੇ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਰਾਸ਼ਟਰੀ ਲੋਕਤੰਤਰੀ ਗਠਜੋੜ (ਐਨਡੀਏ) ਦੀ ਸਰਕਾਰ ਦੇ ਸਹੁੰ ਚੁੱਕ ਸਮਾਗਮ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਲਾਲੂ ਯਾਦਵ ਦੀ ਪਾਰਟੀ ਦੇ ਮੁਖੀ ਤੇਜਸ਼ਵੀ ਯਾਦਵ ਵੀ ਇਸ ਪ੍ਰੋਗਰਾਮ ਵਿਚ ਸ਼ਾਮਲ ਨਹੀਂ ਹੋਣਗੇ।

ਇਸ ਸਬੰਧੀ ਆਰ. ਜੇ. ਡੀ. ਨੇ ਟਵੀਟ ਕੀਤਾ ਅਤੇ ਲਿਖਿਆ, ''ਆਰ. ਜੇ. ਡੀ. ਸਹੁੰ ਚੁੱਕ ਸਮਾਗਮ ਦਾ ਬਾਈਕਾਟ ਕਰਦੀ ਹੈ। ਬਦਲਾਅ ਦਾ ਫ਼ਤਵਾ ਐਨ. ਡੀ. ਏ. ਦੇ ਵਿਰੁੱਧ ਹੈ।'' ਟਵੀਟ 'ਚ ਆਰ. ਜੇ. ਡੀ. ਨੇ ਅੱਗੇ ਲਿਖਿਆ ਹੈ, ''ਬਿਹਾਰ ਦੇ ਬੇਰੁਜ਼ਗਾਰਾਂ, ਕਿਸਾਨਾਂ, ਠੇਕੇ 'ਤੇ ਕੰਮ ਕਰਨ ਵਾਲੇ ਵਰਕਰਾਂ ਤੋਂ ਪੁੱਛੋ ਕਿ ਉਨ੍ਹਾਂ 'ਤੇ ਕੀ ਬੀਤ ਰਹੀ ਹੈ। ਐਨ. ਡੀ. ਏ. ਦੇ ਫ਼ਰਜ਼ੀਵਾੜੇ ਤੋਂ ਜਨਤਾ ਗ਼ੁੱਸੇ 'ਚ ਹੈ। ਅਸੀਂ ਜਨਤਾ ਦੇ ਨੁਮਾਇੰਦੇ ਹਾਂ ਅਤੇ ਜਨਤਾ ਦੇ ਨਾਲ ਖੜ੍ਹੇ ਹਾਂ।''

ਇਸ ਦੇ ਨਾਲ ਹੀ ਦੱਸ ਦਈਏ ਕਿ ਭਾਜਪਾ 'ਚੋਂ ਜਿਨ੍ਹਾਂ ਵਿਧਾਇਕਾਂ ਨੂੰ ਮੰਤਰੀ ਅਹੁਦੇ ਲਈ ਸਹੁੰ ਚੁੱਕਣ ਦੀ ਗੱਲ ਕਹੀ ਜਾ ਰਹੀ ਹੈ, ਉਨ੍ਹਾਂ 'ਚ ਤਾਰਕਿਸ਼ੋਰ ਪ੍ਰਸਾਦ, ਰੇਨੂ ਦੇਵੀ, ਪ੍ਰੇਮੂ ਕੁਮਾਰ, ਨੰਦਕਿਸ਼ੋਰ ਯਾਦਵ, ਕ੍ਰਿਸ਼ਨ ਕੁਮਾਰ, ਵਿਜੈ ਸਿਨ੍ਹਾ, ਰਾਣਾ ਰਣਬੀਰ, ਸਮਰਾਟ ਚੌਧਰੀ, ਰਾਮਨਾਥ ਮੰਡਲ, ਨਿਤਿਸ਼ ਮਿਸ਼ਰਾ, ਸੰਜੀਵ ਚੌਰਸੀਆ, ਅਸ਼ੋਕ ਚੌਧਰੀ ਆਦਿ ਸ਼ਾਮਲ ਹਨ। ਵੀਆਈਪੀ ਪਾਰਟੀ ਵੱਲੋਂ ਉਸ ਦੇ ਪ੍ਰਧਾਨ ਮੁਕੇਸ਼ ਸੈਣੀ ਨੂੰ ਨਿਤਿਸ਼ ਦੀ ਟੀਮ 'ਚ ਜਗ੍ਹਾ ਮਿਲ ਸਕਦੀ ਹੈ।