ਹਿਮਾਚਲ ਪ੍ਰਦੇਸ਼ 'ਚ ਸੜਕ ਹਾਦਸੇ ਦੌਰਾਨ 7 ਲੋਕਾਂ ਦੀ ਮੌਤ, PM ਮੋਦੀ ਨੇ ਟਵੀਟ ਕਰ ਪ੍ਰਗਟਾਇਆ ਦੁੱਖ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਕੇਤ ਖੱਡ ਨੇੜੇ ਪੁਲ ਤੋਂ ਇਕ ਵਾਹਨ ਦੇ ਪਾਣੀ 'ਚ ਡਿੱਗਣ ਕਾਰਨ ਇਹ ਹਾਦਸਾ ਵਾਪਰਿਆ।

road accident

ਸ਼ਿਮਲਾ-  ਪੰਜਾਬ ਹੀ ਨਹੀਂ ਦੇਸ਼ ਭਰ 'ਚ ਸੜਕ ਹਾਦਸੇ ਦੀ ਗਿਣਤੀਆਂ ਵੱਧ ਰਹੀ ਹੈ।  ਅੱਜ ਤਾਜ਼ਾ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਪੁਲਘਰਾਟ ਇਲਾਕੇ ਦਾ ਹੈ। ਪਿਕਅਪ ਵੈਨ ਦੇ ਪਾਣੀ 'ਚ ਡਿੱਗਣ ਨਾਲ ਸੱਤ ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਹੋਰ ਜ਼ਖ਼ਮੀ ਹੋ ਗਿਆ। ਦੱਸ ਦੇਈਏ ਕਿ ਇਹ ਹਾਦਸਾ ਅੱਜ ਤੜਕੇ ਕਰੀਬ ਤਿੰਨ ਵਜੇ ਵਾਪਰਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ‘ਤੇ ਦੁੱਖ ਜਾਹਿਰ ਕੀਤਾ ਹੈ।

ਪੀਐਮ ਮੋਦੀ ਦੇ ਟਵੀਟ ਕਰਕੇ ਕਿਹਾ, ‘ਹਿਮਾਚਲ ਪ੍ਰਦੇਸ਼ ਦੀ ਮੰਡੀ ਵਿੱਚ ਸੜਕ ਹਾਦਸੇ ਦੀ ਖ਼ਬਰ ਬੇਹੱਦ ਦੁਖੀ ਹੈ। ਸਰਕਾਰ ਰਾਹਤ ਅਤੇ ਬਚਾਅ ਕਾਰਜਾਂ ਵਿਚ ਸ਼ਾਮਲ ਹੈ।  ਇਸ ਹਾਦਸੇ ਵਿੱਚ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹਾਂ ਅਤੇ ਜ਼ਖਮੀਆਂ ਦੇ ਜਲਦੀ ਜਲਦੀ ਠੀਕ ਤੇ ਸਿਹਤਮੰਦ ਹੋਣ ਸ਼ੁੱਭਕਾਮਨਾਵਾਂ ਕਰਦਾ ਹਾਂ। ’ ਮੀਡੀਆ ਰਿਪੋਰਟਾਂ ਦੇ ਅਨੁਸਾਰ, ਹਾਦਸੇ ਵਿੱਚ ਮਰਨ ਵਾਲੇ ਸਾਰੇ ਲੋਕ ਬਿਹਾਰ ਦੇ ਮਜ਼ਦੂਰ ਸਨ। ਉਨ੍ਹਾਂ ਦੀ ਪਛਾਣ ਅਜੇ ਬਾਕੀ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਹਾਦਸਾ ਇੱਥੋਂ ਦੀ ਸਾਕੇਤ ਖੱਡ ਨੇੜੇ ਪੁਲ ਤੋਂ ਇਕ ਵਾਹਨ ਦੇ ਪਾਣੀ 'ਚ ਡਿੱਗਣ ਕਾਰਨ ਵਾਪਰਿਆ। ਜ਼ਖ਼ਮੀ ਵਿਅਕਤੀ ਨੂੰ ਇਲਾਜ ਲਈ ਸਥਾਨਕ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ।