ਪੱਤਰਕਾਰ ਸਿੱਦੀਕ ਕੰਪਨ ਦੀ ਗ੍ਰਿਫ਼ਤਾਰੀ ਦੇ ਮਾਮਲੇ 'ਯੂ. ਪੀ. ਸਰਕਾਰ ਨੂੰ ਮਿਲਿਆ ਨੋਟਿਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ 'ਤੇ ਚੀਫ਼ ਜਸਟਿਸ ਐਸਏ ਬੋਬੜੇ ਨੇ ਕਿਹਾ ਕਿ ਯੂ ਪੀ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ। ਇਸ ਕੇਸ ਦੀ ਸੁਣਵਾਈ ਸ਼ੁੱਕਰਵਾਰ ਨੂੰ ਦੁਬਾਰਾ ਹੋਵੇਗੀ।

Siddique Kappan

ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਕੇਰਲ ਦੇ ਪੱਤਰਕਾਰ ਸਿਦੀਕ ਕੰਪਨ ਨੂੰ ਹਥਰਾਸ ਜਾਂਦੇ ਸਮੇਂ ਗ੍ਰਿਫ਼ਤਾਰ ਕੀਤੇ ਜਾਣ ਦੇ ਖਿਲਾਫ਼ ਦਰਜ ਪਟਾਸ਼ਨ ਦੇ ਸਬੰਧ ਵਿਚ ਉੱਤਰ ਪ੍ਰਦੇਸ਼ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਸੀਨੀਅਰ ਵਕੀਲ ਕਪਿਲ ਸਿੱਬਲ ਨੇ ਸਿੱਦੀਕੀ ਵੱਲੋਂ ਦਲੀਲ ਦਿੰਦਿਆਂ ਕਿਹਾ, “ਐਫਆਈਆਰ ਵਿੱਚ ਉਸ ਵਿਰੁੱਧ ਕੋਈ ਅਪਰਾਧ ਨਹੀਂ ਦੱਸਿਆ ਗਿਆ ਹੈ। ਉਹ 5 ਅਕਤੂਬਰ ਤੋਂ ਜੇਲ੍ਹ ਵਿਚ ਹੈ। ਜਦੋਂ ਅਸੀਂ ਮੈਜਿਸਟਰੇਟ ਕੋਲ ਪੱਤਰਕਾਰ ਨੂੰ ਮਿਲਣ ਦੀ ਇਜਾਜ਼ਤ ਲੈਣ ਗਏ ਤਾਂ ਉਹਨਾਂ ਨੇ ਸਾਨੂੰ ਜੇਲ੍ਹ ਜਾਣ ਲਈ ਕਿਹਾ।  

ਇਸ 'ਤੇ ਚੀਫ਼ ਜਸਟਿਸ ਐਸਏ ਬੋਬੜੇ ਨੇ ਕਿਹਾ ਕਿ ਯੂ ਪੀ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ। ਇਸ ਕੇਸ ਦੀ ਸੁਣਵਾਈ ਸ਼ੁੱਕਰਵਾਰ ਨੂੰ ਦੁਬਾਰਾ ਹੋਵੇਗੀ। ਦੱਸ ਦਈਏ ਕਿ ਪੱਤਰਕਾਰ ਸਿਦੀਕ ਕੰਪਨ ਅਤੇ ਤਿੰਨ ਹੋਰਾਂ ਨੂੰ ਮਥੁਰਾ ਪੁਲਿਸ ਨੇ 5 ਅਕਤੂਬਰ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਸੀ ਜਦੋਂ ਉਹ ਹਥਰਾਸ ਦੇ ਇੱਕ ਪਿੰਡ ਵਿਚ ਦਲਿਤ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਜਾ ਰਹੇ ਸਨ।