ਡੇਢ ਸਾਲ 'ਚ ਬੈਂਕ ਮੈਨੇਜ਼ਰ ਨੇ ਚੌਰੀ ਕੀਤੇ 84 ਲੱਖ ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਲਕਤਾ ਦੇ ਇਕ ਬੈਂਕ 'ਚ ਸੀਨੀਅਰ ਅਸਿਸਟੈਂਟ ਮੈਨੇਜਰ ਵਲੋਂ 84 ਲੱਖ ਰੁਪਏ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ 82 ਕਿਲੋਮੀਟਰ ਦੂਰ ਮੇਮਾਰੀ

SBI senior assistant manager steals coins

ਕੋਲਕਾਤਾ (ਭਾਸਾ): ਕੋਲਕਤਾ ਦੇ ਇਕ ਬੈਂਕ 'ਚ ਸੀਨੀਅਰ ਅਸਿਸਟੈਂਟ ਮੈਨੇਜਰ ਵਲੋਂ 84 ਲੱਖ ਰੁਪਏ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ 82 ਕਿਲੋਮੀਟਰ ਦੂਰ ਮੇਮਾਰੀ ਵਿਚ ਸਥਿਤ ਐਸਬੀਆਈ ਬਰਾਂਚ ਦੇ ਸੀਨੀਅਰ ਅਸਿਸਟੈਂਟ ਮੈਨੇਜਰ ਨੇ 84 ਲੱਖ ਰੁਪਏ ਦੀ ਕੀਮਤ ਦੇ ਸਿੱਕੇ ਚੋਰੀ ਕਰ ਲਏ ਪਰ ਕਿਸੇ ਨੂੰ ਵੀ ਉਸ ’ਤੇ ਸ਼ੱਕ ਨਹੀਂ ਹੋਇਆ।

ਦੱਸ ਦਈਏ ਉਹ ਪਿਛਲੇ ਅੱਠ ਸਾਲਾਂ ਤੋਂ ਬਰਾਂਚ 'ਚ ਕੰਮ ਕਰ ਰਿਹਾ ਸੀ। ਜਦ ਜਾਂਚ  ਕੀਤੀ ਗਈ ਤਾਂ ਮੈਨੇਜਰ ਦੀ ਚੋਰੀ ਬਾਰੇ ਖੁਲਾਸਾ ਹੋਇਆ। ਮੀਡੀਆ ਰਿਪੋਰਟ ਮੁਤਾਬਕ ਤਾਰਕ ਜੈਸਵਾਲ ਨੇ ਲਾਟਰੀ ਟਿਕਟ ਖਰੀਦਣ ਲਈ ਇਹ ਰਕਮ ਚੋਰੀ ਕੀਤੀ। ਉਹ ਲਾਟਰੀਆਂ ਖਰੀਦਣ  ਦਾ ਆਦੀ ਸੀ। ਉਸ ਨੇ ਬੀਤੇ 17 ਮਹੀਨਿਆਂ 'ਚ ਇਹ ਰਕਮ ਚੋਰੀ ਕੀਤੀ। ਸੂਤਰਾਂ ਮੁਤਾਬਕ ਉਸ ਨੇ ਕੁੱਲ 84 ਲੱਖ ਰੁਪਏ ਦੀ ਚੋਰੀ ਕੀਤੀ ਅਤੇ ਇਹ ਸਾਰੀ ਰਕਮ ਸਿੱਕਿਆਂ ਵਿਚ ਸੀ।

ਜੇ ਇਹ ਮੰਨ ਲਿਆ ਜਾਏ ਕਿ ਉਸ ਨੇ ਸਿਰਫ 10 ਰੁਪਏ ਚੋਰੀ ਕੀਤੇ ਤਾਂ 17 ਮਹੀਨਿਆਂ ਤਕ ਉਸ ਨੇ ਹਰ ਦਿਨ 2 ਹਜ਼ਾਰ ਤੇ ਹਰ ਮਹੀਨੇ ਲਗਪਗ 50 ਹਜ਼ਾਰ ਸਿੱਕੇ ਚੋਰੀ ਕੀਤੇ ਹੋਣਗੇ। ਮਾਮਲਾ ਸਾਹਮਣੇ ਆਉਂਦਿਆਂ ਹੀ ਸ਼ਨੀਵਾਰ ਨੂੰ ਸਥਾਨਕ ਅਦਾਲਤ ਨੇ ਉਸ ਨੂੰ 5 ਦਿਨਾਂ ਦੀ ਪੁਲਿਸ ਹਿਰਾਸਤ 'ਚ ਭੇਜ ਦਿਤਾ ਹੈ। ਪੁਲਿਸ ਅਧਿਕਾਰੀ ਐਸਪੀ ਭਾਸਕਰ ਮੁਖਰਜੀ ਨੇ ਦੱਸਿਆ ਕਿ ਜੈਸਵਾਲ ਨੇ ਅਪਣਾ ਜ਼ੁਰਮ ਕਬੂਲ ਕਰ ਲਿਆ ਹੈ।

ਉਸ ਨੇ ਪੁਲਿਸ ਨੂੰ ਦੱਸਿਆ ਕਿ ਇਹ ਸਾਰਾ ਪੈਸਾ ਉਸ ਨੇ ਲਾਟਰੀ ਟਿਕਟ ਖਰੀਦਣ ’ਤੇ ਖ਼ਰਚ ਕਰ ਦਿਤਾ ਸੀ। ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਇਸ ਚੋਰੀ 'ਚ ਉਸ ਦਾ ਕੋਈ ਸਾਥੀ ਵੀ ਸੀ ਜਾਂ ਨਹੀਂ। ਦੱਸਿਆ ਜਾ ਰਿਹਾ ਹੈ ਕਿ ਆਡਿਟ ਹੋਣ ਬਾਅਦ ਜੈਸਵਾਲ ਨੇ ਬਿਨਾਂ ਦੱਸੇ ਦਫ਼ਤਰ ਆਉਣਾ ਬੰਦ ਕਰ ਦਿਤਾ ਸੀ। ਕਰੰਸੀ ਚੈਸਟ ਦਾ ਇੰਚਾਰਜ ਹੋਣ ਕਰਕੇ ਸਭ ਤੋਂ ਪਹਿਲਾਂ ਉਸ ਉੱਤੇ ਹੀ ਸ਼ੱਕ ਗਿਆ। ਹੁਣ ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਇੰਨੀ ਵੱਡੀ ਗਿਣਤੀ ਸਿੱਕੇ ਬੈਂਕ ਦੀ ਇਸ ਬਰਾਂਚ ਵਿਚ ਹੀ ਕਿਉਂ ਰੱਖੇ ਗਏ ਸੀ।