ਪ੍ਰਦਰਸ਼ਨ ਤੋਂ ਬਾਅਦ ਪੀ.ਐਮ.ਸੀ ਦੇ ਗਾਹਕ ਹਿਰਾਸਤ ਵਿਚ

ਏਜੰਸੀ

ਖ਼ਬਰਾਂ, ਰਾਸ਼ਟਰੀ

ਊਧਵ ਠਾਕਰੇ ਨੇ ਮਦਦ ਦਾ ਭਰੋਸਾ ਦਿਤਾ

PMC

ਮੁੰਬਈ : ਪੰਜਾਬ ਐਂਡ ਮਹਾਂਰਾਸ਼ਟਰ ਕੋਆਪਰੇਟਿਵ ਬੈਂਕ (ਪੀ.ਐਮ.ਸੀ) ਦੇ ਕਰੀਬ 50 ਗਾਹਕਾਂ ਨੇ ਐਤਵਾਰ ਮੁੱਖ ਮੰਤਰੀ ਊਧਵ ਠਾਕਰੇ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ, ਹਾਲਾਂਕਿ ਬਾਅਦ ਵਿਚ ਉਨ੍ਹਾਂ ਛੱਡ ਦਿਤਾ ਗਿਆ। ਪੁਲਿਸ ਨੇ ਇਹ ਜਾਣਕਾਰੀ ਦਿਤੀ।

ਬਾਅਦ ਵਿਚ ਮੁੱਖ ਮੰਰਤੀ ਠਾਕਰੇ ਨੇ ਸੰਕਟਗ੍ਰਸਤ ਬੈਂਕ ਦੇ ਜਮਾਕਾਰਾਂ ਦੇ ਵਫ਼ਦ ਨਾਲ ਮੁਲਾਕਾਤ ਵਿਚ ਉਨ੍ਹਾਂ ਨੂੰ ਭਰੋਸਾ ਦਿਤਾ ਕਿ ਉਨ੍ਹਾਂ ਦੀ ਸਰਕਾਰ ਬੈਂਕ ਦੇ ਗਾਹਕਾਂ ਨੂੰ ਇਨਸਾਫ਼ ਦਿਵਾਉਣ ਲਈ ਸਾਰੇ ਲੋੜੀਂਦੇ ਕਦਮ ਚੁੱਕੇਗੀ। ਪੀਐਮਸੀ ਬੈਂਕ ਦੇ ਕਰੀਬ 500 ਗਾਹਕ ਪਹਿਲਾਂ ਬਾਂਦਰਾ ਕੁਰਲਾ ਵਿਚ ਰਿਜ਼ਰਵ ਬੈਂਕ ਦੇ ਦਫ਼ਤਰ ਦੇ ਬਾਹਰ ਇਕੱਠੇ ਹੋਏ।

ਕੁਝ ਔਰਤਾਂ ਸਹਿਤ ਕਰੀਬ 50 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈ ਕੇ ਖੇੜਾਵਾੜੀ ਅਤੇ ਬੀਕੇਸੀ ਥਾਣੇ ਵਿਚ ਲਿਜਾਇਆ ਗਿਆ ਜਿਥੇ ਬਾਅਦ ਵਿਚ ਉਨ੍ਹਾਂ ਛੱਡ ਦਿਤਾ ਗਿਆ।  ਬਾਅਦ ਵਿਚ ਠਾਕਰੇ ਨੇ ਅਪਣੇ ਘਰ ਵਿਚ ਪੀਐਮਸੀ ਦੇ ਪੀੜਤ ਗਾਹਾਕਾਂ ਦੇ ਵਫ਼ਦ ਨਾਲ  ਮੁਲਾਕਾਤ ਕੀਤੀ ਅਤੇ ਇਨਸਾਫ਼ ਦਾ ਭਰੋਸਾ ਦਿਤਾ।