ਹੱਡ ਕੰਬਾਉਣ ਵਾਲੀ ਹੋਵੇਗੀ ਇਸ ਵਾਰ ਦਸੰਬਰ ਦੀ ਠੰਢ
ਉੱਤਰੀ ਭਾਰਤ ਵਿਚ ਤਾਪਮਾਨ 3 ਡਿਗਰੀ ਤਕ ਸਕਦਾ ਹੈ ਘੱਟ
ਨਵੀਂ ਦਿੱਲੀ: ਪਹਾੜਾਂ ਉੱਤੇ ਬਰਫਬਾਰੀ ਨੇ ਮੈਦਾਨੀ ਰਾਜਾਂ ਵਿੱਚ ਠੰਢ ਨੂੰ ਵਧਾ ਦਿੱਤਾ ਹੈ। ਦਿੱਲੀ 'ਚ ਪਾਰਾ 4 ਡਿਗਰੀ' ਤੇ ਆ ਗਿਆ ਹੈ। ਮੌਸਮ ਵਿਭਾਗ ਨੇ ਅੱਜ 16 ਦਸੰਬਰ ਨੂੰ ਦਿੱਲੀ ਦਾ ਪਾਰਾ 4 ਡਿਗਰੀ ਤਕ ਪਹੁੰਚਣ ਦੀ ਭਵਿੱਖਬਾਣੀ ਕੀਤੀ ਹੈ। ਪਹਾੜਾਂ ਵਿਚ ਭਾਰੀ ਬਰਫਬਾਰੀ ਠੰਢ ਦਾ ਮੁੱਖ ਕਾਰਨ ਹੈ ਜਿਸ ਨਾਲ ਦਿੱਲੀ-ਐਨਸੀਆਰ ਅਤੇ ਉੱਤਰ ਭਾਰਤ ਵਿਚ ਠੰਢ ਵਧ ਸਕਦੀ ਹੈ।
ਦਰਅਸਲ, ਉਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਿਚ ਭਾਰੀ ਬਰਫਬਾਰੀ ਹੋ ਰਹੀ ਹੈ। ਮੌਸਮ ਵਿਭਾਗ (ਆਈਐਮਡੀ) ਦੇ ਅਨੁਸਾਰ, ਪਹਾੜਾਂ 'ਤੇ ਜਿੰਨੀ ਜ਼ਿਆਦਾ ਬਰਫਬਾਰੀ ਅਤੇ ਮੀਂਹ ਪੈਂਦਾ ਹੈ, ਮੌਸਮ ਉਹਨਾਂ ਠੰਡਾ ਹੁੰਦਾ ਜਾਵੇਗਾ। ਮੌਸਮ ਵਿਭਾਗ ਅਨੁਸਾਰ ਅੱਜ (ਬੁੱਧਵਾਰ) ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਸੈਲਸੀਅਸ ਹੋ ਸਕਦਾ ਹੈ।
ਦਿੱਲੀ ਵਿਚ ਤਾਪਮਾਨ 2 ਡਿਗਰੀ ਤੱਕ ਘੱਟ ਸਕਦਾ ਹੈ
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦੋ-ਤਿੰਨ ਦਿਨਾਂ ਵਿਚ ਉੱਤਰ ਭਾਰਤ ਦਾ ਤਾਪਮਾਨ ਤਿੰਨ ਡਿਗਰੀ ਸੈਲਸੀਅਸ ਤੱਕ ਘੱਟ ਸਕਦਾ ਹੈ। ਮੌਸਮ ਦੀ ਭਵਿੱਖਬਾਣੀ ਦੇ ਅਨੁਸਾਰ, ਦਸੰਬਰ ਦੇ ਅਖੀਰਲੇ ਹਫਤੇ, ਦਿੱਲੀ ਦਾ ਤਾਪਮਾਨ 2 ਡਿਗਰੀ ਤੋਂ ਹੇਠਾਂ ਜਾ ਸਕਦਾ ਹੈ। ਠੰਡ ਦਾ ਪ੍ਰਕੋਪ ਸਿਰਫ ਦਿੱਲੀ ਵਿਚ ਹੀ ਨਹੀਂ ਬਲਕਿ ਪੰਜਾਬ ਵਿਚ ਵੀ ਵਧੇਗਾ। ਉੱਤਰ ਭਾਰਤ ਦਾ ਪਾਰਾ 3-5 ਡਿਗਰੀ ਸੈਲਸੀਅਸ ਤੱਕ ਡਿਗ ਸਕਦਾ ਹੈ।