ਹਿਮਾਚਲ ਦੇ ਵੱਖ-ਵੱਖ ਜਿਲ੍ਹਿਆਂ 'ਚ ਠੰਢ ਨੇ ਮਚਾਇਆ ਕਹਿਰ, 21 ਦਸੰਬਰ ਤੱਕ ਮੌਸਮ ਸਾਫ਼ ਹੋਣ ਦੀ ਉਮੀਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

21 ਦਸੰਬਰ ਤੱਕ ਮੌਸਮ ਸਾਫ਼ ਹੋਣ ਕਾਰਨ ਦੁਪਹਿਰ ਦਾ ਤਾਪਮਾਨ ਕੁਝ ਗਰਮ ਹੋ ਸਕਦਾ ਹੈ

sonal

ਸੋਲਨ: ਦੇਸ਼ ਭਰ ਵਿੱਚ ਲਗਾਤਾਰ ਠੰਡ ਤੇਜੀ ਨਾਲ ਵੱਧ ਰਹੀ ਹੈ।  ਹਿਮਾਚਲ ਦੀ ਗੱਲ ਕਰੀਏ ਜੇਕਰ ਹਿਮਾਚਲ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਰਾਤ ਤੇ ਸਵੇਰ ਦੇ ਤਾਪਮਾਨ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਰਾਤ ਤੇ ਸਵੇਰ ਦਾ ਤਾਪਮਾਨ ਮਾਈਨਸ 'ਤੇ ਪਹੁੰਚ ਗਿਆ ਹੈ। ਦੂਜੇ ਪਾਸੇ ਵੱਧ ਤੋਂ ਵੱਧ ਤਾਪਮਾਨ ਵਿੱਚ ਵੀ ਗਿਰਾਵਟ ਆਈ ਹੈ। ਮੌਸਮ ਵਿਭਾਗ ਅਨੁਸਾਰ ਹਾਲਾਂਕਿ 21 ਦਸੰਬਰ ਤੱਕ ਮੌਸਮ ਸਾਫ਼ ਹੋਣ ਕਾਰਨ ਦੁਪਹਿਰ ਦਾ ਤਾਪਮਾਨ ਕੁਝ ਗਰਮ ਹੋ ਸਕਦਾ ਹੈ, ਪਰ ਸਵੇਰ ਤੇ ਸ਼ਾਮ ਨੂੰ ਮੌਸਮ ਠੰਢਾ ਰਹੇਗਾ। 

ਇਨ੍ਹਾਂ ਸੂਬਿਆਂ 'ਚ ਪੈ ਰਹੀ ਕੜਾਕੇ ਦੀ ਠੰਡ 
ਹਿਮਾਚਲ ਪ੍ਰਦੇਸ਼ ਦੇ ਪਹਾੜੀ ਖੇਤਰ ਸੋਲਨ, ਚੈਲਲ, ਕਸੌਲੀ ਤੇ ਸ਼ਿਮਲਾ 'ਚ ਜੰਮ ਕੇ ਠੰਢ ਪੈ ਰਹੀ ਹੈ। ਸ਼ਿਮਲਾ, ਧਰਮਸ਼ਾਲਾ, ਊਨਾ, ਨਾਹਨ, ਸੋਲਨ, ਕਾਂਗੜਾ, ਬਿਲਾਸਪੁਰ, ਹਮੀਰਪੁਰ, ਚੰਬਾ, ਡਲਹੌਜ਼ੀ, ਕੁਫਰੀ ਰਾਤ ਨੂੰ ਮਾਈਨਸ ਦੇ ਪੱਧਰ 'ਤੇ ਪਹੁੰਚ ਗਏ ਹਨ।

ਵਿਭਾਗ ਦੀ ਤਰਫੋਂ ਇਹ ਕਿਹਾ ਗਿਆ ਹੈ ਕਿ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿਚ ਭਾਰੀ ਠੰਡ ਪਵੇਗੀ, ਜਦੋਂਕਿ ਜੰਮੂ, ਹਿਮਾਚਲ, ਉੱਤਰ ਪੱਛਮੀ ਰਾਜਸਥਾਨ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿਚ ਮੌਸਮ ਇਕਸਾਰ ਰਹੇਗਾ। ਸੰਘਣੀ ਧੁੰਦ ਉਤਰਾਖੰਡ, ਪੱਛਮੀ ਰਾਜਸਥਾਨ, ਪੱਛਮੀ ਮੱਧ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਅਸਾਮ, ਤ੍ਰਿਪੁਰਾ, ਪੱਛਮੀ ਉੱਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਵਿੱਚ ਪਏਗੀ।