ਬਿਜਲੀ ਸੰਕਟ ਹੋਵੇਗਾ ਦੂਰ, ਅੱਜ ਝਾਰਖੰਡ ਤੋਂ ਰੋਪੜ ਥਰਮਲ ਪਲਾਂਟ ਪਹੁੰਚੇਗਾ ਕੋਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

CM ਮਾਨ ਵੀ ਪਹੁੰਚਣਗੇ ਰੋਪੜ

PHOTO

 

ਧਨਬਾਦ: ਝਾਰਖੰਡ ਦੇ ਪਚਵਾੜਾ ਤੋਂ ਕੋਲੇ ਨਾਲ ਲੱਦੀ ਰੇਲਗੱਡੀ ਅੱਜ ਪੰਜਾਬ ਦੇ ਰੋਪੜ ਥਰਮਲ ਪਲਾਂਟ ਪਹੁੰਚੇਗੀ। ਇਸ ਦੇ ਲਈ ਸੀਐਮ ਭਗਵੰਤ ਮਾਨ ਰੋਪੜ ਵੀ ਜਾਣਗੇ। ਸਥਾਨਕ ਪੁਲਿਸ-ਪ੍ਰਸ਼ਾਸਨ ਵਲੋਂ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਪੰਜਾਬ ਵਿੱਚ ਬਿਜਲੀ ਸੰਕਟ ਨੂੰ ਦੂਰ ਕਰਨ ਲਈ ਮਾਨਯੋਗ ਸਰਕਾਰ ਨੇ ਝਾਰਖੰਡ ਦੇ ਪਚਵਾੜਾ ਵਿੱਚ ਬੰਦ ਪਈ ਕੋਲੇ ਦੀ ਖਾਣ ਨੂੰ ਸ਼ੁਰੂ ਕਰਨ ਦੀ ਗੱਲ ਕਹੀ ਸੀ ਤਾਂ ਜੋ ਕੋਲੇ ਦੀ ਸਪਲਾਈ ਵਧਾ ਕੇ ਪੰਜਾਬ ਵਿੱਚ ਬਿਜਲੀ ਸੰਕਟ ਨੂੰ ਦੂਰ ਕੀਤਾ ਜਾ ਸਕੇ।

ਸੁਪਰੀਮ ਕੋਰਟ ਵਲੋਂ PSPCL ਦੇ ਹੱਕ ਵਿੱਚ ਫੈਸਲਾ
ਸਾਲ 2014 ਵਿੱਚ ਸੁਪਰੀਮ ਕੋਰਟ ਨੇ 213 ਕੋਲਾ ਖਾਣਾਂ ਦੀ ਅਲਾਟਮੈਂਟ ਰੱਦ ਕੀਤੇ ਸੀ। ਇਸ ਵਿੱਚ 2001 ਵਿੱਚ ਪੰਜਾਬ ਨੂੰ ਅਲਾਟ ਕੀਤੀ ਗਈ ਪਚਵਾੜਾ ਮਾਈਨ ਵੀ ਸ਼ਾਮਲ ਸੀ। 2015 ਵਿੱਚ, ਇਹ ਖਾਨ ਪੀਐਸਪੀਸੀਐਲ ਨੂੰ ਅਲਾਟ ਕੀਤੀ ਗਈ ਸੀ। ਇਸ ਦਾ ਟੈਂਡਰ ਜਾਰੀ ਕੀਤਾ ਗਿਆ ਸੀ ਪਰ ਕਾਨੂੰਨੀ ਕਾਰਨਾਂ ਕਰਕੇ ਇਹ ਨਾਕਾਮਯਾਬ ਰਿਹਾ।

2018 ਵਿੱਚ PSPCL ਨੇ ਇਸਨੂੰ ਚਲਾਉਣ ਲਈ DBL ਕੰਪਨੀ ਦੀ ਚੋਣ ਕੀਤੀ। 2019 ਵਿੱਚ ਹਾਈ ਕੋਰਟ ਨੇ ਪੁਰਾਣੀ ਕੰਪਨੀ ਦੇ ਹੱਕ ਵਿੱਚ ਫੈਸਲਾ ਦਿੱਤਾ। ਇਸ ਕਾਰਨ ਪੰਜਾਬ ਸੁਪਰੀਮ ਕੋਰਟ ਗਿਆ। 2021 ਵਿੱਚ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਆਦੇਸ਼ ਨੂੰ ਰੱਦ ਕਰਦਿਆਂ PSPCL ਵਲੋਂ ਅਪਣਾਏ ਗਏ ਢੰਗ ਨੂੰ ਜਾਇਜ਼ ਠਹਿਰਾਇਆ