Sri Lanka: ਆਰਥਕ ਸੰਕਟ ਤੋਂ ਬਾਅਦ ਪਹਿਲੀ ਵਾਰ ਸ਼੍ਰੀਲੰਕਾ ਦੀ ਆਰਥਕਤਾ ਨੇ ਸਕਾਰਾਤਮਕ ਵਿਕਾਸ ਦਰਜ ਕੀਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਸ਼੍ਰੀਲੰਕਾ ਨੇ ਅਪ੍ਰੈਲ 2022 ’ਚ ਦੀਵਾਲੀਆ ਐਲਾਨ ਕੀਤੇ ਜਾਣ ਤੋਂ ਬਾਅਦ 8 ਫ਼ੀ ਸਦੀ ਦੀ ਨਕਾਰਾਤਮਕ ਵਾਧਾ ਦਰ ਦਰਜ ਕੀਤੀ ਸੀ।

Sri Lanka's economy registered positive growth

 Sri Lanka:   ਆਰਥਕ ਸੰਕਟ ਤੋਂ ਬਾਅਦ ਪਹਿਲੀ ਵਾਰ ਨਕਦੀ ਸੰਕਟ ਨਾਲ ਜੂਝ ਰਹੀ ਸ਼੍ਰੀਲੰਕਾ ਦੀ ਅਰਥਵਿਵਸਥਾ ’ਚ ਸਕਾਰਾਤਮਕ ਵਾਧਾ ਦਰਜ ਕੀਤਾ ਹੈ ਮਰਦਮਸ਼ੁਮਾਰੀ ਅਤੇ ਅੰਕੜਾ ਵਿਭਾਗ (ਡੀ.ਸੀ.ਐਸ.) ਨੇ ਸ਼ੁਕਰਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਤੀਜੀ ਤਿਮਾਹੀ ਦੀ ਜੀ.ਡੀ.ਪੀ. ਵਿਕਾਸ ਦਰ ਸਾਲ-ਦਰ-ਸਾਲ 1.6 ਫ਼ੀ ਸਦੀ ਰਹੀ। 

ਸ਼੍ਰੀਲੰਕਾ ਨੇ ਅਪ੍ਰੈਲ 2022 ’ਚ ਦੀਵਾਲੀਆ ਐਲਾਨ ਕੀਤੇ ਜਾਣ ਤੋਂ ਬਾਅਦ 8 ਫ਼ੀ ਸਦੀ ਦੀ ਨਕਾਰਾਤਮਕ ਵਾਧਾ ਦਰ ਦਰਜ ਕੀਤੀ ਸੀ। ਯਾਨੀ ਅਰਥਵਿਵਸਥਾ ਦਾ ਆਕਾਰ ਅੱਠ ਫੀ ਸਦੀ ਘੱਟ ਹੋ ਗਿਆ ਸੀ। ਗੁਆਂਢੀ ਦੇਸ਼ ਦੀ ਆਰਥਿਕਤਾ 2021 ਦੀ ਚੌਥੀ ਤਿਮਾਹੀ ਤੋਂ ਨਕਾਰਾਤਮਕ ਬਣੀ ਹੋਈ ਹੈ। ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐਮ.ਐਫ.) ਨੇ ਕਿਹਾ ਹੈ ਕਿ 2023 ਲਈ ਸ਼੍ਰੀਲੰਕਾ ਦੀ ਸਮੁੱਚੀ ਵਿਕਾਸ ਦਰ ਨਕਾਰਾਤਮਕ ਰਹੇਗੀ। ਹਾਲਾਂਕਿ, 2024 ’ਚ ਵਿਕਾਸ ਸਕਾਰਾਤਮਕ ਰਹਿਣ ਦੀ ਉਮੀਦ ਹੈ।

(For more news apart from Sri Lanka, stay tuned to Rozana Spokesman)