ਫ਼ੌਜ ਦੀ ਪਹੁੰਚ ਵਧਾਉਣ ਲਈ ਚੀਨ ਬਣਾਵੇਗਾ 13 ਲੱਖ ਕਿਮੀ ਲੰਮੀ ਸੜਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰੀਪੋਰਟ ਮੁਤਾਬਕ ਭਵਿੱਖ ਵਿਚ ਚੀਨ ਦੇ ਆਵਾਜਾਈ ਦੇ ਨੈਟਵਰਕ ਵਿਚ ਸੁਧਾਰਾਂ ਦੌਰਾਨ ਪੀਪਲਜ਼ ਲਿਬਰੇਸ਼ਨ ਆਰਮੀ ਦੀ ਦੇਸ਼ ਵਿਚ ਵੱਧ ਤੋਂ ਵੱਧ ਖੇਤਰਾਂ ਤੱਕ ਪਹੁੰਚ ਵਧ ਜਾਵੇਗੀ।

China

ਬੀਜਿੰਗ : ਦੁਨੀਆਂ ਦੀ ਸੱਭ ਤੋਂ ਵੱਡੀ ਫ਼ੌਜ ਵਾਲਾ ਦੇਸ਼ ਚੀਨ ਵੱਧ ਤੋਂ ਵੱਧ ਖੇਤਰਾਂ ਵਿਚ ਫ਼ੌਜ ਦੀ ਪਹੁੰਚ ਵਧਾਉਣ ਲਈ 13 ਲੱਖ ਕਿਮੀ ਲੰਮੀ ਸੜਕ ਬਣਾਵੇਗਾ। ਉਥੇ ਹੀ 26000 ਕਿਲੋਮੀਟਰ ਲੰਮੇ ਐਕਸਪ੍ਰੈਸ ਵੇਅ ਦੀ ਉਸਾਰੀ ਵੀ ਕਰੇਗਾ। ਪੈਂਟਾਗਨ ਨੇ ਅਮਰੀਕੀ ਕਾਂਗਰਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਸਾਲ 2020 ਤੱਕ ਇਹ ਯੋਜਨਾ ਪੂਰੀ ਹੋਵੇਗੀ।

ਪੈਂਟਾਗਨ ਨੇ 2019 ਦੀ ਅਪਣੀ ਰੀਪੋਰਟ ਚਾਇਨਾ ਮਿਲਟਰੀ ਪਾਵਰ ਵਿਚ ਕਿਹਾ ਹੈ ਕਿ ਚੀਨ ਦਾ ਰੇਲ ਨੈਟਵਰਕ ਲਗਭਗ ਇਕ ਲੱਖ ਕਿਲੋਮੀਟਰ ਦੀ ਪਟੜੀ ਤੱਕ ਫੈਲਿਆ ਹੋਇਆ ਹੈ। ਇਸ ਵਿਚੋਂ 10,000 ਕਿਲੋਮੀਟਰ ਪਟੜੀਆਂ ਤੇਜ਼ ਰਫਤਾਰ ਟ੍ਰੇਨਾਂ ਲਈ ਹਨ, ਜਿਹਨਾਂ 'ਤੇ 250 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਰੇਲਗੱਡੀਆਂ ਚਲਾਈਆਂ ਜਾ ਰਹੀਆਂ ਹਨ।

ਰੀਪੋਰਟ ਮੁਤਾਬਕ ਭਵਿੱਖ ਵਿਚ ਚੀਨ ਦੇ ਆਵਾਜਾਈ ਦੇ ਨੈਟਵਰਕ ਵਿਚ ਸੁਧਾਰਾਂ ਦੌਰਾਨ ਪੀਪਲਜ਼ ਲਿਬਰੇਸ਼ਨ ਆਰਮੀ ਦੀ ਦੇਸ਼ ਵਿਚ ਵੱਧ ਤੋਂ ਵੱਧ ਖੇਤਰਾਂ ਤੱਕ ਪਹੁੰਚ ਵਧ ਜਾਵੇਗੀ। ਚੀਨ ਦੀ ਫ਼ੌਜ ਪੀਪਲਜ਼ ਲਿਬਰੇਸ਼ਨ ਆਰਮੀ ਦੁਨੀਆਂ ਦੇ ਕਿਸੇ ਵੀ ਦੇਸ਼ ਦੀ ਸੱਭ ਤੋਂ ਵੱਡੀ ਫ਼ੌਜਹੈ।