ਮੇਘਾਲਿਆ 'ਚ ਕੋਲਾ ਖਦਾਨ 'ਚ ਫਸੇ 15 ਮਜ਼ਦੂਰਾਂ ਵਿਚੋਂ ਨੇਵੀ ਨੇ ਕੱਡੀ ਇਕ ਲਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੇਘਾਲਿਆ  ਦੀ ਪੂਰਬੀ ਜੈਨਟੀਆ ਹਿਲਸ ਸਥਿਤ ਗੈਰਕਾਨੂਨੀ ਕੋਲਾ ਖਾਨ 'ਚ 13 ਦਸੰਬਰ ਤੋਂ ਫਸੇ 15 ਮਜ਼ਦੂਰਾਂ ਚੋਂ ਇਕ ਦੀ ਲਾਸ਼ ਕਰ ਲਈ ਗਈ ਹੈ। ਉਸਦੀ ਲਾਸ਼ 200 ਫੀਟ...

Meghalaya

ਸਿਲਾਂਗ: ਮੇਘਾਲਿਆ  ਦੀ ਪੂਰਬੀ ਜੈਨਟੀਆ ਹਿਲਸ ਸਥਿਤ ਗੈਰਕਾਨੂਨੀ ਕੋਲਾ ਖਾਨ 'ਚ 13 ਦਸੰਬਰ ਤੋਂ ਫਸੇ 15 ਮਜ਼ਦੂਰਾਂ ਚੋਂ ਇਕ ਦੀ ਲਾਸ਼ ਕਰ ਲਈ ਗਈ ਹੈ। ਉਸਦੀ ਲਾਸ਼ 200 ਫੀਟ ਦੀ ਡੂੰਗਾਈ ਤੋਂ ਮਿਲੀ ਹੈ। ਬਾਕੀ ਮਜਦੂਰਾਂ ਦੇ ਲਾਸ਼ਾਂ ਨੂੰ ਲਬਣ ਦੀ ਕੋਸ਼ਿਸ਼ ਜਾਰੀ ਹੈ। ਦੱਸ ਦਈਏ ਕਿ 370 ਫੁੱਟ ਡੂੰਘਾ ਗ਼ੈਰਕਾਨੂੰਨੀ ਖਾਨ 'ਚ ਇਕ ਨਦੀ ਦਾ ਪਾਣੀ ਆ ਜਾਣ ਕਾਰਨ 15 ਲੋਕ 13 ਦਸੰਬਰ ਤੋਂ ਫਸੇ ਹੋਏ ਹਨ। ਉਨ੍ਹਾਂ ਲੋਕਾਂ ਨੂੰ ਕੱਢਣੇ ਲਈ ਕਈ ਏਜੰਸੀਆਂ ਕੰਮ ਕਰ ਰਹੀਆਂ ਹਨ। ਮਜਦੂਰਾਂ ਨੂੰ ਬਚਾਉਣ ਲਈ ਬਚਾਅ ਅਭਿਆਨ ਵੀ ਜਾਰੀ ਹੈ।  

ਐਡੀਸ਼ਨਲ ਡਿਪਟੀ ਕਮਿਸ਼ਨਰ ਦਾ ਕਹਿਣਾ ਹੈ ਕਿ ਨੇਵੀ ਵਲੋਂ ਓਪਰੇਟ ਕੀਤੇ ਆਰਓਵੀ ਨੇ ਇਕ ਲਾਸ਼ ਬਰਾਮਦ ਕੀਤੀ ਹੈ।  ਅੱਜ ਉਹ ਦੁਬਾਰਾ ਇਸਦਾ ਓਪਰੇਟ ਸ਼ੁਰੂ ਕਰਣਗੇ। ਬਚਾਅਕਰਤਾਵਾਂ ਨੇ ਖਾਨ ਤੋਂ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ। ਇਸ ਦੇ ਲਈ ਹਾਈ ਪਾਵਰ ਵਾਲੇ ਪੰਪ ਦੀ ਵਰਤੋਂ ਕੀਤੀ ਗਈ ਪਰ ਜਿਆਦਾ ਸਫਲਤਾ ਨਹੀਂ ਮਿਲ ਸਕੀ। ਇਸ  ਤੋਂ ਬਾਅਦ ਨੇਵੀ ਨੇ ਪਾਣੀ ਦੇ ਅੰਦਰ ਰਿਮੋਟ ਨਾਲ ਓਪਰੇਟ ਹੋਣ ਵਾਲੇ ਵਾਹਨ ਦਾ ਪ੍ਰਯੋਗ ਕੀਤਾ। ਕਰੀਬ 200 ਬਚਾਵਕਰਤਾ ਇਸ ਕੰਮ 'ਚ ਲੱਗੇ ਹੋਏ ਹੈ।   

ਇਸ ਤੋਂ ਪਹਿਲਾਂ ਬੀਤ ਹਫਤੇ ਸੁਪ੍ਰੀਮ ਕੋਰਟ ਨੇ ਸਰਕਾਰ ਤੋਂ ਬਚਾਅ ਅਭਿਆਨ ਜਾਰੀ ਰੱਖਣ ਨੂੰ ਕਿਹਾ ਸੀ। ਕੋਰਟ ਨੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਕਿਹਾ ਸੀ ਕਿ ਮਜਦੂਰਾਂ ਨੂੰ ਬਚਾਉਣ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾਵੇ ਅਤੇ ਮਾਹਰਾ ਦੀ ਮਦਦ ਵੀ ਲਈ ਜਾਵੇ। ਸੁਪ੍ਰੀਮ ਕੋਰਟ ਨੇ ਸਰਕਾਰ ਨੂੰ ਪੁੱਛਿਆ ਸੀ ਕਿ ਜੋ ਲੋਕ ਗ਼ੈਰਕਾਨੂੰਨੀ ਖਾਨ ਚਲਾ ਰਹੇ ਸਨ ਉਨ੍ਹਾਂ ਦੇ ਖਿਲਾਫ ਅਤੇ ਜਿਨ੍ਹਾਂ ਅਧਿਕਾਰੀਆਂ ਨੇ ਗ਼ੈਰਕਾਨੂੰਨੀ ਖਾਨ ਨੂੰ ਇਜਾਜਤ ਦਿਤੀ ਉਨ੍ਹਾਂ 'ਤੇ ਕਾਰਵਾਈ ਹੋਈ?

ਜਸਟੀਸ ਏਕੇ ਸੀਕਰੀ ਦੇ ਅਗਵਾਈ ਵਾਲੀ ਬੈਂਚ ਨੇ ਕਿਹਾ ਕਿ ਅਪਣੇ ਬਚਾਅ ਕਾਰਜ ਨੂੰ ਜਾਰੀ ਰੱਖਣ। ਕੀ ਹੋਵੇਗਾ ਜੇਕਰ ਉਨ੍ਹਾਂ ਚੋਂ ਕੁੱਝ ਜਾਂ ਸਾਰੇ ਹੁਣੇ ਵੀ ਜਿੰਦਾ ਹੋਏ ਤਾਂ? ਚਮਤਕਾਰ ਹੁੰਦੇ ਰਹਿੰਦੇ ਹਨ।