ਸਮਾਜਵਾਦੀ-ਬਸਪਾ ਗਠਜੋੜ ਦਾ ਹਿੱਸਾ ਬਣਿਆ ਰਹੇਗਾ ਰਾਸ਼ਟਰੀ ਲੋਕ ਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਸ਼ਟਰੀ ਲੋਕ ਦਲ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਸਮਾਜਵਾਦੀ-ਬਸਪਾ ਗਠਜੋੜ ਦਾ ਹਿੱਸਾ ਰਹੇਗੀ ਪਰ ਉਹ ਕਿੰਨੀਆਂ ਸੀਟਾਂ 'ਤੇ ਯੂਪੀ..........

Akhilesh Yadav with Jayant

ਲਖਨਊ  : ਰਾਸ਼ਟਰੀ ਲੋਕ ਦਲ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਸਮਾਜਵਾਦੀ-ਬਸਪਾ ਗਠਜੋੜ ਦਾ ਹਿੱਸਾ ਰਹੇਗੀ ਪਰ ਉਹ ਕਿੰਨੀਆਂ ਸੀਟਾਂ 'ਤੇ ਯੂਪੀ ਵਿਚ ਲੋਕ ਸਭਾ ਚੋਣਾਂ ਲੜੇਗੀ, ਇਸ ਬਾਬਤ ਹੁਣ ਫ਼ੈਸਲਾ ਨਹੀਂ ਹੋਇਆ। ਸਮਾਜਵਾਦੀ-ਬਸਪਾ ਗਠਜੋੜ ਵਿਚ ਸਨਮਾਨਜਨਕ ਥਾਂ ਹਾਸਲ ਕਰਨ ਲਈ ਯਤਨਸ਼ੀਲ ਰਾਸ਼ਟਰੀ ਲੋਕ ਦਲ ਦੇ ਮੀਤ ਪ੍ਰਧਾਨ ਜਯੰਤ ਚੌਧਰੀ ਨੇ ਦੁਪਹਿਰ ਨੂੰ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਉਨ੍ਹਾਂ ਦੇ ਦਫ਼ਤਰ ਵਿਚ ਮੁਲਾਕਾਤ ਕੀਤੀ। ਚੌਧਰੀ ਨੇ ਆਰਐਲਡੀ ਦਫ਼ਤਰ ਆਉਣਾ ਸੀ ਪਰ ਉਹ ਸਿੱਧੇ ਏਅਰਪੋਰਟ ਚਲੇ ਗਏ। 

ਬਾਅਦ ਵਿਚ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਮਸੂਦ ਅਹਿਮਦ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਪਾਰਟੀ ਮੀਤ ਪ੍ਰਧਾਨ ਅੱਜ ਅਖਿਲੇਸ਼ ਯਾਦਵ ਨੂੰ ਮਿਲੇ ਅਤੇ ਦੋਹਾਂ ਆਗੂਆਂ ਵਿਚਕਾਰ ਹਾਂਪੱਖੀ ਮਾਹੌਲ ਵਿਚ ਗੱਲਬਾਤ ਹੋਈ ਹੈ। ਸਾਡੀ ਪਾਰਟੀ ਸਮਾਜਵਾਦੀ ਪਾਰਟੀ ਗਠਜੋੜ ਦਾ ਹਿੱਸਾ ਬਣੇਗੀ, ਇਹ ਗੱਲ ਬਿਲਕੁਲ ਤੈਅ ਹੈ। ਉਨ੍ਹਾਂ ਨੂੰ ਪੁਛਿਆ ਗਿਆ ਕਿ ਪਹਿਲਾਂ ਉਨ੍ਹਾਂ ਗਠਜੋੜ ਵਿਚ ਯੂਪੀ ਵਿਚ ਲੋਕ ਸਭਾ ਦੀਆਂ ਛੇ ਸੀਟਾਂ 'ਤੇ ਚੋਣ ਲੜਨ ਦੀ ਇੱਛਾ ਪ੍ਰਗਟ ਕੀਤੀ ਸੀ ਤਾਂ ਉਨ੍ਹਾਂ ਕਿਹਾ, 'ਅਸੀਂ ਅਪਣੀ ਮੰਗ 'ਤੇ ਹਾਲੇ ਵੀ ਕਾਇਮ ਹੈ ਪਰ ਗਠਜੋੜ ਕਿੰਨੀਆਂ ਸੀਟਾਂ ਦਿੰਦਾ ਹੈ, ਇਸ ਦਾ ਫ਼ੈਸਲਾ ਪਾਰਟੀ ਹਾਈ ਕਮਾਨ ਕਰੇਗੀ।'  (ਏਜੰਸੀ)