ਨੇਪਾਲ ਨੇ UNSC ਵਿਚ ਭਾਰਤ ਦੀ ਮੈਂਬਰਸ਼ਿਪ ਦਾ ਕੀਤਾ ਸਮਰਥਨ, ਕੇਪੀ ਓਲੀ 'ਤੇ ਭੜਕਿਆ ਚੀਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਚੀਨ ਨੇ ਜ਼ਾਹਰ ਕੀਤੀ ਨਾਰਾਜ਼ਗੀ

CHINA

ਨੇਪਾਲ: ਨੇਪਾਲ ਨੇ ਭਾਰਤ ਦੀ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (UNSC) ਵਿੱਚ ਸਥਾਈ ਮੈਂਬਰਸ਼ਿਪ ਦਾ ਸਮਰਥਨ ਕੀਤਾ ਹੈ। ਇਸ ਤੋਂ ਬਾਅਦ ਚੀਨ ਨੇ ਨੇਪਾਲ ਦੇ ਇਸ ਕਦਮ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਦਰਅਸਲ, ਨੇਪਾਲ ਦੇ ਵਿਦੇਸ਼ ਮੰਤਰੀ ਪ੍ਰਦੀਪ ਗਿਆਵਾਲੀ ਵੀਰਵਾਰ ਨੂੰ ਤਿੰਨ ਦਿਨਾਂ ਭਾਰਤ ਦੌਰੇ 'ਤੇ ਪਹੁੰਚੇ ਸਨ। ਇਸ ਤੋਂ ਬਾਅਦ ਨੇਪਾਲ ਦੇ ਵਿਦੇਸ਼ ਮੰਤਰੀ ਨੇ ਸ਼ੁੱਕਰਵਾਰ ਨੂੰ ਭਾਰਤ ਦੇ ਵਿਦੇਸ਼ ਮੰਤਰੀ ਸ. ਜੈਸ਼ੰਕਰ ਨਾਲ ਮੁਲਾਕਾਤ ਕੀਤੀ।

ਇਸ ਮੁਲਾਕਾਤ ਦੌਰਾਨ ਪ੍ਰਦੀਪ ਗਿਆਵਾਲੀ ਨੇ ਭਾਰਤ ਨਾਲ ਕਈ ਮਹੱਤਵਪੂਰਨ ਮੁੱਦਿਆਂ 'ਤੇ ਗੱਲਬਾਤ ਕੀਤੀ। ਪਰ ਜਦੋਂ ਮੀਡੀਆ ਨੂੰ ਪਤਾ ਲੱਗਿਆ ਕਿ ਨੇਪਾਲ ਨੇ ਭਾਰਤ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਸਥਾਈ ਮੈਂਬਰਸ਼ਿਪ ਦੀ ਹਮਾਇਤ ਕੀਤੀ ਤਾਂ ਚੀਨੀ ਰਾਜਦੂਤ ਨੇ ਉਸੇ ਸ਼ਾਮ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨਾਲ ਮੁਲਾਕਾਤ ਕੀਤੀ ਅਤੇ ਉਸ ਦੇ ਇਸ ਫੈਸਲੇ ‘ਤੇ ਇਤਰਾਜ਼ ਜ਼ਾਹਰ ਕੀਤੇ।

ਨੇਪਾਲ ਦੇ ਵਿਦੇਸ਼ ਮੰਤਰੀ ਪ੍ਰਦੀਪ ਕੁਮਾਰ ਗਿਆਵਾਲੀ ਨੇ ਸ਼ਨੀਵਾਰ ਨੂੰ ਕਿਹਾ ਕਿ ਨੇਪਾਲ ਕਦੇ ਵੀ ਆਪਣੀ ਘਰੇਲੂ ਰਾਜਨੀਤੀ ਵਿਚ ਦਖਲ ਨੂੰ ਸਵੀਕਾਰ ਨਹੀਂ ਕਰੇਗਾ। ਉਸਨੇ ਕਿਹਾ ਕਿ ਉਹ ਖ਼ੁਦ ਆਪਣੀਆਂ ਅੰਦਰੂਨੀ ਸਮੱਸਿਆਵਾਂ ਨਾਲ ਨਜਿੱਠਣ ਦੇ ਸਮਰੱਥ ਹੈ।

ਗਿਆਵਾਲੀ ਦਾ ਇਹ ਬਿਆਨ ਨੇਪਾਲ ਦੀ ਸੰਸਦ ਭੰਗ ਹੋਣ ਤੋਂ ਬਾਅਦ ਗੁਆਂਢੀ ਦੇਸ਼ ਵਿਚ ਪੈਦਾ ਹੋਏ ਰਾਜਨੀਤਿਕ ਸੰਕਟ ਵਿਚ ਚੀਨ ਦੇ ਦਖਲ ਦੀ ਪਿਛੋਕੜ ਦੇ ਵਿਰੁੱਧ ਆਇਆ ਹੈ। ਗਿਆਵਾਲੀ ਨੇ ਭਾਰਤ ਫੇਰੀ ਦੀ ਸਮਾਪਤੀ ਮੌਕੇ ਕਿਹਾ ਕਿ ਨਵੀਂ ਦਿੱਲੀ ਅਤੇ ਕਾਠਮੰਡੂ ਦੀ ਸਰਹੱਦੀ ਮਸਲੇ ਦੇ ਹੱਲ ਲਈ ‘ਸਾਂਝੀ ਵਚਨਬੱਧਤਾ’ ਹੈ ਅਤੇ ਦੋਵੇਂ ਧਿਰਾਂ ਇਸ ਦੇ ਹੱਲ ਲਈ ਤਰੀਕਿਆਂ ‘ਤੇ ਵਿਚਾਰ ਕਰ ਰਹੀਆਂ ਹਨ।