ਹਿਸਟਰੀਸ਼ੀਟਰ ਅਜੈ ਪਾਲ ਉਰਫ ਨੰਨ੍ਹਾ ਦੇ 10 ਕਰੋੜੀ ਮਹਿਲ ਤੇ ਚੱਲਿਆ ਸਰਕਾਰੀ ਬੁਲਡੋਜ਼ਰ
ਕੌਸ਼ਾਂਬੀ ਵਿੱਚ, ਪ੍ਰਯਾਗਰਾਜ ਵਿਕਾਸ ਅਥਾਰਟੀ ਨੇ ਅਜੈ ਪਾਲ ਦੇ ਗੈਰ ਕਾਨੂੰਨੀ ਆਲੀਸ਼ਾਨ ਮਕਾਨ ਨੂੰ ਢਾਹ ਦਿੱਤਾ।
ਪ੍ਰਯਾਗਰਾਜ: ਯੂਪੀ ਵਿੱਚ ਮਾਫੀਆ ਰਾਜ ਖ਼ਤਮ ਕਰਨ ਲਈ ਅਪਰੇਸ਼ਨ ਮਾਫੀਆ ਜਾਰੀ ਹੈ ਜਿਸ ਦੇ ਚਲਦੇ ਅੱਜ ਮਾਫੀਆ ਅਤਿਕ ਅਹਿਮਦ ਦੇ ਨੇੜਲੇ ਅਜੈ ਪਾਲ ਉਰਫ ਨੰਨਾ ਦੇ ਗੈਰ ਕਾਨੂੰਨੀ ਮਕਾਨ ਦੀ ਕਾਰਵਾਈ ਸ਼ਨੀਵਾਰ ਨੂੰ ਸ਼ੁਰੂ ਹੋ ਗਈ ਹੈ। ਇਸ ਕਾਰਵਾਈ ਤਹਿਤ ਹਿਸਟਰੀਸ਼ੀਟਰ ਅਜੈ ਪਾਲ ਉਰਫ ਨੰਨ੍ਹਾ ਦੇ ਆਲੀਸ਼ਾਨ ਘਰ ਤੇ ਵੀ ਪ੍ਰਸ਼ਾਸਨ ਦਾ ਬੁਲਡੋਜ਼ਰ ਚਲਿਆ। ਕੌਸ਼ਾਂਬੀ ਵਿੱਚ, ਪ੍ਰਯਾਗਰਾਜ ਵਿਕਾਸ ਅਥਾਰਟੀ ਨੇ ਅਜੈ ਪਾਲ ਦੇ ਗੈਰ ਕਾਨੂੰਨੀ ਆਲੀਸ਼ਾਨ ਮਕਾਨ ਨੂੰ ਢਾਹ ਦਿੱਤਾ।
ਦੱਸ ਦੇਈਏ ਕਿ ਹਿਸਟਰੀਸ਼ੀਟਰ ਨੰਨ੍ਹਾ ਪਾਲ ਨੇ ਪਿਪਰੀ ਥਾਣਾ ਖੇਤਰ ਦੇ ਗੌਸਪੁਰ ਕਟਾਹੂਲਾ ਵਿੱਚ ਬਿਨਾਂ ਇਜਾਜ਼ਤ 800 ਵਰਗ ਗਜ਼ ਵਿੱਚ ਲਗਪਗ 10 ਕਰੋੜ ਦਾ ਇੱਕ ਆਲੀਸ਼ਾਨ ਘਰ ਬਣਾਇਆ ਹੋਇਆ ਸੀ। ਮਾਫੀਆ ਤੇ ਅਪਰਾਧੀਆਂ ਦੇ ਸਾਮਰਾਜ ਨੂੰ ਖਤਮ ਕਰਨ ਲਈ ਯੋਗੀ ਸਰਕਾਰ ਨੇ ਇੱਕ ਵਿਸ਼ੇਸ਼ ਮੁਹਿੰਮ ਚਲਾਈ ਹੈ। ਇਸ ਤਹਿਤ ਵਿਕਾਸ ਅਥਾਰਟੀ ਨੇ ਹੁਣ ਤੱਕ ਪ੍ਰਯਾਗਰਾਜ ਵਿੱਚ 45 ਮਾਫੀਆ ਤੇ ਵੱਡੇ ਅਪਰਾਧੀਆਂ ਦੇ ਆਲੀਸ਼ਾਨ ਮਕਾਨ ਨੂੰ ਢਾਹ ਦਿੱਤਾ।
ਕੌਣ ਹਨ ਅਜੈ ਪਾਲ
ਅਜੈ ਪਾਲ ਅਪਰਾਧ ਦੀਆਂ ਪੌੜੀਆਂ ਚੜ੍ਹਨ ਤੋਂ ਬਾਅਦ ਹੀ 2010 ਵਿੱਚ ਪਿੰਡ ਦਾ ਮੁਖੀ ਬਣ ਗਿਆ ਸੀ। ਕਤਲ, ਲੁੱਟਮਾਰ ਤੇ ਜਬਰ ਜਨਾਹ ਦੇ ਸਾਰੇ ਮਾਮਲੇ ਪਿਪਰੀ ਸਮੇਤ ਪ੍ਰਿਯਾਗਰਾਜ ਦੇ ਧੁੰਮਗੰਜ ਥਾਣੇ ਵਿੱਚ ਦਰਜ ਕੀਤੇ ਗਏ ਹਨ।