Accident
ਅੰਬਾਲਾ: ਹਰਿਆਣਾ ਦੇ ਅੰਬਾਲਾ-ਜਗਾਧਰੀ ਹਾਈਵੇਅ 'ਤੇ ਪਿੰਡ ਟੇਪਲਾ ਨੇੜੇ ਸੋਮਵਾਰ ਸਵੇਰੇ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਮਾਂ-ਪੁੱਤ ਦੀ ਮੌਤ ਹੋ ਗਈ ਅਤੇ ਪਰਿਵਾਰ ਦੇ ਤਿੰਨ ਹੋਰ ਮੈਂਬਰ ਜ਼ਖਮੀ ਹੋ ਗਏ।
ਪੁਲਿਸ ਨੇ ਦੱਸਿਆ ਕਿ ਯਮੁਨਾਨਗਰ ਦਾ ਰਹਿਣ ਵਾਲਾ ਕਪਿਲ ਅਗਰਵਾਲ (38) ਆਪਣੀ ਮਾਂ ਸ਼ਸ਼ੀ, ਪਤਨੀ ਪੂਨਮ, ਬੇਟਾ ਅਕੁਲ ਅਤੇ ਬੇਟੀ ਅਰਨਾ ਦੇ ਨਾਲ ਨੇੜਲੇ ਪਿੰਡ 'ਚ ਇੱਕ ਵਿਆਹ ਸਮਾਰੋਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਯਮੁਨਾਨਗਰ ਵਾਪਸ ਆ ਰਿਹਾ ਸੀ।
ਇਸ ਦੌਰਾਨ ਉਸ ਦੀ ਕਾਰ ਟੇਪਲਾ ਪਿੰਡ ਨੇੜੇ ਖੜ੍ਹੇ ਕੰਟੇਨਰ ਨਾਲ ਟਕਰਾ ਗਈ। ਕੰਟੇਨਰ ਦੀਆਂ ਸਿਗਨਲ ਜਾਂ ਪਾਰਕਿੰਗ ਲਾਈਟਾਂ ਨਹੀਂ ਜਗਦੀਆਂ ਸਨ। ਜਿਸ ਕਾਰਨ ਹਾਦਸਾ ਵਾਪਰ ਗਿਆ। ਹਾਦਸੇ 'ਚ ਕਾਰ ਨੁਕਸਾਨੀ ਗਈ ਅਤੇ ਪੂਨਮ ਅਤੇ ਅਕੁਲ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਪਿਲ, ਸ਼ਸ਼ੀ ਅਤੇ ਅਰਨਾ ਨੂੰ ਪਹਿਲਾਂ ਅੰਬਾਲਾ ਛਾਉਣੀ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।