ਸੈਫ਼ ਅਲੀ ਖ਼ਾਨ ਮਾਮਲੇ ’ਚ ਨਵਾਂ ਸੀਸੀਟੀਵੀ ਸਾਹਮਣੇ ਆਇਆ
ਸੀਸੀਟੀਵੀ ’ਚ ਸ਼ੱਕੀ ਘਰ ’ਚ ਦਾਖ਼ਲ ਹੁੰਦਾ ਦਿਖਾਈ ਦਿੰਦਾ ਹੈ
ਬਾਲੀਵੁੱਡ ਦੇ ਛੋਟੇ ਨਵਾਬ ਸੈਫ਼ ਅਲੀ ਖ਼ਾਨ ਖ਼ਤਰੇ ਤੋਂ ਬਾਹਰ ਹਨ। ਪੁਲਿਸ ਨੇ ਮੁਲਜ਼ਮਾਂ ਨੂੰ ਫੜਨ ਲਈ 20 ਮੈਂਬਰਾਂ ਦੀ ਟੀਮ ਤਿਆਰ ਕੀਤੀ ਹੈ। ਕੱਲ੍ਹ ਮੁਲਜ਼ਮ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਸੀ, ਜਿਸ ਵਿਚ ਇਕ ਸ਼ੱਕੀ ਨੂੰ ਇਮਾਰਤ ਤੋਂ ਪੌੜੀਆਂ ਰਾਹੀਂ ਭੱਜਦੇ ਹੋਏ ਦੇਖਿਆ ਗਿਆ ਸੀ। ਪੁਲਿਸ ਨੂੰ ਇਸ ਮਾਮਲੇ ਵਿਚ ਪਹਿਲੀ ਸਫਲਤਾ ਮਿਲੀ ਹੈ ਅਤੇ ਇਕ ਸ਼ੱਕੀ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਗਿਆ ਹੈ।
ਸੈਫ਼ ਅਲੀ ਖਾਨ ਮਾਮਲੇ ਵਿਚ ਨਵਾਂ ਸੀਸੀਟੀਵੀ ਸਾਹਮਣੇ ਆਇਆ, ਸ਼ੱਕੀ ਘਰ ਵਿੱਚ ਦਾਖ਼ਲ ਹੁੰਦਾ ਦਿਖਾਈ ਦਿਤਾ ਹੈ। ਮੁਲਜ਼ਮ ਚੋਰੀ ਦੇ ਇਰਾਦੇ ਨਾਲ ਸੈਫ਼ ਅਲੀ ਖ਼ਾਨ ਦੇ ਘਰ ਦਾਖ਼ਲ ਹੋਇਆ ਸੀ, ਮੁੰਬਈ ਪੁਲਿਸ ਨੇ ਇਸ ਮਾਮਲੇ ਵਿਚ ਇਕ ਸ਼ੱਕੀ ਨੂੰ ਹਿਰਾਸਤ ਵਿਚ ਲਿਆ ਹੈ। ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ’ਤੇ ਵੀਰਵਾਰ ਰਾਤ 2 ਵਜੇ ਇਕ ਸ਼ੱਕੀ ਦੋਸ਼ੀ ਨੇ ਹਮਲਾ ਕੀਤਾ।
ਪੁਲਿਸ ਦੀ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਚੋਰੀ ਦੇ ਇਰਾਦੇ ਨਾਲ ਘਰ ਵਿਚ ਦਾਖਲ ਹੋਇਆ ਸੀ। ਸੈਫ਼ ਦੀ ਨੌਕਰਾਣੀ ਨੇ ਪੁਲਿਸ ਨੂੰ ਦਸਿਆ ਕਿ ਹਮਲਾਵਰ ਨੇ 1 ਕਰੋੜ ਰੁਪਏ ਦੀ ਮੰਗ ਕੀਤੀ ਸੀ। ਇਸ ਮਾਮਲੇ ਵਿਚ ਰਾਹਤ ਦੀ ਗੱਲ ਇਹ ਹੈ ਕਿ ਅਦਾਕਾਰ ਖ਼ਤਰੇ ਤੋਂ ਬਾਹਰ ਹੈ। ਸੈਫ ਅਲੀ ਖਾਨ ’ਤੇ ਹੋਏ ਹਮਲੇ ਨੇ ਸਾਰਿਆਂ ਨੂੰ ਹੈਰਾਨ ਕਰ ਦਿਤਾ ਹੈ। ਪੁਲਿਸ ਨੂੰ ਸੀਸੀਟੀਵੀ ਫੁਟੇਜ ਮਿਲੀ ਹੈ ਜਿਸ ਵਿਚ ਸ਼ੱਕੀ ਨੂੰ ਇਮਾਰਤ ਤੋਂ ਭੱਜਦੇ ਦੇਖਿਆ ਜਾ ਸਕਦਾ ਹੈ। ਇਸ ਮਾਮਲੇ ਵਿਚ, ਮੁੰਬਈ ਪੁਲਿਸ ਨੇ ਇਕ ਅਣਪਛਾਤੇ ਸ਼ੱਕੀ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਹੈ।