ਡਾਕਟਰਜ਼ ਐਸੋਸੀਏਸ਼ਨ ਨੇ ਨੀਟ ਪੀਜੀ 2025 ਵਿਚ ਕਟਆਫ਼ ਘਟਾਉਣ ਵਿਰੁਧ ਸੁਪਰੀਮ ਕੋਰਟ ਵਿਚ ਪਟੀਸ਼ਨ ਕੀਤੀ ਦਾਇਰ
ਸਿਫ਼ਰ ਅਤੇ ਨਕਾਰਾਤਮਕ ਸਕੋਰ ਸਮੇਤ ਯੋਗਤਾ ਦੇ ਕੱਟਆਫ ਫ਼ੀ ਸਦੀ ਵਿਚ ‘ਮਨਮਾਨੀ ਅਤੇ ਬੇਮਿਸਾਲ’ ਕਟੌਤੀ ਨੂੰ ਚੁਣੌਤੀ
Doctors' Association files petition in Supreme Court against reduction of cutoff in NEET PG 2025
ਨਵੀਂ ਦਿੱਲੀ: ਕੌਮੀ ਇਮਤਿਹਾਨ ਬੋਰਡ (ਐਨ.ਬੀ.ਈ.) ਵਲੋਂ ‘ਕੱਟਆਫ ਪਰਸੈਂਟਾਈਲ’ ਘਟਾਉਣ ਦੇ ਫੈਸਲੇ ਵਿਰੁਧ ਮੈਡੀਕਲ ਭਾਈਚਾਰੇ ਦੇ ਮੈਂਬਰਾਂ ਦੇ ਸਖ਼ਤ ਵਿਰੋਧ ਵਿਚਕਾਰ, ਡਾਕਟਰਾਂ ਦੀ ਸੰਸਥਾ ਨੇ ਇਹ ਮਾਮਲਾ ਸੁਪਰੀਮ ਕੋਰਟ ਦੇ ਸਾਹਮਣੇ ਉਠਾਇਆ ਹੈ।
ਨੀਟ-ਪੀ.ਜੀ. 2025-26 ਲਈ ਸਿਫ਼ਰ ਅਤੇ ਨਕਾਰਾਤਮਕ ਸਕੋਰ ਸਮੇਤ ਯੋਗਤਾ ਦੇ ਕੱਟਆਫ ਫ਼ੀ ਸਦੀ ਵਿਚ ‘ਮਨਮਾਨੀ ਅਤੇ ਬੇਮਿਸਾਲ’ ਕਟੌਤੀ ਨੂੰ ਚੁਨੌਤੀ ਦਿੰਦੇ ਹੋਏ, ਯੂਨਾਈਟਿਡ ਡਾਕਟਰਜ਼ ਫਰੰਟ (ਯੂ.ਡੀ.ਐਫ.) ਦੇ ਕੌਮੀ ਪ੍ਰਧਾਨ ਡਾ. ਲਕਸ਼ਿਆ ਮਿੱਤਲ ਨੇ ਹੋਰਾਂ ਦੇ ਨਾਲ, ਭਾਰਤ ਦੀ ਸੁਪਰੀਮ ਕੋਰਟ ਵਿਚ ਐਨ.ਬੀ.ਈ.ਐਮ.ਐਸ. ਨੋਟੀਫਿਕੇਸ਼ਨ ਨੂੰ ਰੱਦ ਕਰਨ ਅਤੇ ਪੋਸਟ ਗ੍ਰੈਜੂਏਟ ਮੈਡੀਕਲ ਸਿੱਖਿਆ ਵਿਚ ਘੱਟੋ-ਘੱਟ ਯੋਗਤਾ ਦੇ ਮਾਪਦੰਡਾਂ ਨੂੰ ਬਹਾਲ ਕਰਨ ਅਤੇ ਸੁਰੱਖਿਅਤ ਕਰਨ ਲਈ ਹੁਕਮ ਜਾਰੀ ਕਰਨ ਦੇ ਹੁਕਮ ਦੀ ਮੰਗ ਕੀਤੀ ਹੈ।