ਪੁਲਵਾਮਾ ਹਮਲੇ ਦਾ ਦੋਸ਼ੀ ਹਾਲੇ ਵੀ ਲੁਕਿਆ ਹੋਇਆ ਹੈ ਘਾਟੀ ‘ਚ
ਪਿਛਲੇ ਵੀਰਵਾਰ ਨੂੰ ਪੁਲਵਾਮਾ ਵਿਚ ਸੀ.ਆਰ.ਪੀ.ਐੱਫ ਦੇ ਕਾਫਲੇ ਤੇ ਹੋਏ ਹਮਲੇ ਵਿਚ ਲਗਪਗ 40 ਜਵਾਨ ਸ਼ਹੀਦ ਹੋ ਗਏ ...
ਨਵੀਂ ਦਿੱਲੀ: ਪਿਛਲੇ ਵੀਰਵਾਰ ਨੂੰ ਪੁਲਵਾਮਾ ਵਿਚ ਸੀ.ਆਰ.ਪੀ.ਐੱਫ ਦੇ ਕਾਫਲੇ ਤੇ ਹੋਏ ਹਮਲੇ ਵਿਚ ਲਗਪਗ 40 ਜਵਾਨ ਸ਼ਹੀਦ ਹੋ ਗਏ ਹਨ। ਇੱਕ ਦਿਨ ਪਹਿਲਾਂ ਸ਼ਹੀਦਾਂ ਦਾ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡਾਂ ਵਿਚ ਪੂਰੇ ਸਨਮਾਨ ਦੇ ਨਾਲ ਕੀਤਾ ਗਿਆ। ਇਸ ਵਿਚ ਹਮਲੇ ਨੂੰ ਲੈ ਕੇ ਇੱਕ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਕੇਂਦਰੀ ਰਿਜ਼ਰਵ ਪੁਲ਼ਿਸ ਫੋਰਸ (ਸੀ.ਆਰ.ਪੀ.ਐੱਫ) ਦੇ ਕਾਫਲੇ ਤੇ ਹੋਏ ਹਮਲੇ ਵਿਚ ਸਿੱਧੇ ਤੌਰ ਤੇ 21 ਸਾਲ ਦਾ ਆਦਿਲ ਅਹਿਮਦ ਡਾਰ ਸ਼ਾਮਿਲ ਸੀ ਪਰ ਇਸ ਘਿਨੌਣੀ ਸਾਜਿਸ਼ ਵਿਚ ਦਿਮਾਗ ਕਿਸੇ ਹੋਰ ਦਾ ਸੀ।
ਅਬਦੁਲ ਰਸ਼ੀਦ ਗਾਜ਼ੀ, ਉਹ ਦਹਿਸ਼ਤਗਰਦ ਹੈ ਜਿਸ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਵੀਰਵਾਰ ਨੂੰ ਪੁਲਵਾਮਾ ਹਮਲੇ ਦੇ ਪਿੱਛੇ ਇਸਦਾ ਹੱਥ ਸੀ। ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਜੈਸ਼-ਏ-ਮੁਹੰਮਦ ਦਾ ਸੀਨੀਅਰ ਕਮਾਂਡਰ ਅਬਦੁਲ ਰਸ਼ੀਦ ਗਾਜ਼ੀ ਹੁਣ ਵੀ ਕਸ਼ਮੀਰ ਦੀ ਘਾਟੀ ਵਿਚ ਹੀ ਲੁਕਿਆ ਹੋ ਸਕਦਾ ਹੈ। ਤਾਜ਼ਾ ਖੁਫੀਆ ਇਨਪੁਟ ਵਲੋਂ ਸਾਫ਼ ਹੈ ਕਿ ਗਾਜ਼ੀ ਉਰਫ ਰਸ਼ੀਦ ਅਫਗਾਨੀ ਵੀਰਵਾਰ ਨੂੰ ਹਮਲੇ ਤੋਂ ਪਹਿਲਾਂ ਇੱਕ ਇਨਕਾਊਂਟਰ ਦੌਰਾਨ ਬਚ ਗਿਆ ਸੀ।
ਇਸ ਇਨਕਾਊਂਟਰ ਵਿਚ ਇੱਕ ਸਥਾਨੀ ਅਤਿਵਾਦੀ ਮਾਰਿਆ ਗਿਆ ਸੀ ਜਦਕਿ ਅਤਿਵਾਦੀਆਂ ਕੋਲੋਂ ਲੋਹਾ ਲੈਂਦੇ ਹੋਏ ਇਕ ਜਵਾਨ ਸ਼ਹੀਦ ਹੋ ਗਿਆ ਸੀ। ਦੱਸ ਦਈਏ ਕਿ ਹਮਲੇ ਦਾ ਆਦੇਸ਼ ਚਾਹੇ ਪਾਕਿਸਤਾਨ ਵਿਚ ਬੈਠੇ ਜੈਸ਼ ਸਰਗਨਾ ਮਸੂਦ ਅਜਹਰ ਨੇ ਦਿੱਤਾ ਸੀ ,ਪਰ ਗਾਜ਼ੀ ਹੀ ਉਹ ਸ਼ਖਸ ਹੈ ਜਿਸ ਨੇ ਪੂਰੀ ਸਾਜਿਸ਼ ਰਚੀ ਸੀ।
ਅਫਗਾਨਿਸਤਾਨ ਵਿਚ ਲੜਨ ਵਾਲੇ ਗਾਜ਼ੀ ਨੂੰ ਆਈ.ਈ.ਡੀ. ਸਪੈਸ਼ਲਿਸਟ ਦੱਸਿਆ ਜਾ ਰਿਹਾ ਹੈ। ਉਸ ਨੇ ਹੀ ਆਤਮਘਾਤੀ ਹਮਲਾਵਰ ਆਦਿਲ ਡਾਰ ਨੂੰ ਹਮਲੇ ਲਈ ਸੰਬੋਧਨ ਕੀਤਾ ਸੀ।
ਵੀਰਵਾਰ ਨੂੰ ਵਿਸਫੋਟਕਾਂ ਨਾਲ ਭਰੀ ਐੱਸ.ਯੂ.ਵੀ. ਨੂੰ ਸੀ.ਆਰ.ਪੀ.ਐੱਫ ਦੇ ਕਾਫਲੇ ਵਿਚ ਮਾਰ ਕੇ ਡਾਰ ਨੇ ਧਮਾਕਾ ਕਰ ਦਿਤਾ। 3 ਜਨਵਰੀ ਨੂੰ ਇਕ ਅਖਬਾਰ ਨੇ ਸਭ ਤੋਂ ਪਹਿਲਾਂ ਸੀਨੀਅਰ ਜੈਸ਼ ਕਮਾਂਡਰ ਦੇ ਪੁਲਵਾਮਾ ਵਿਚ ਛਿਪੇ ਹੋਣ ਦੀ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ। ਉਹ 9 ਦਸੰਬਰ ਨੂੰ ਹੀ ਸੀਮਾ ਪਾਰ ਕਰ ਕਸ਼ਮੀਰ ਵਿਚ ਵੜਿਆ ਸੀ। ਪੁਲਵਾਮਾ ਹਮਲੇ ਤੌਂ ਬਾਅਦ ਸੁਰੱਖਿਆ ਬਲਾਂ ਨੇ ਉਹਨੂੰ ਫੜਨ ਲਈ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਹੈ।
ਏਜੰਸੀਆਂ ਵਲੋਂ ਮਿਲੀ ਸੂਚਨਾ ਦੇ ਮੁਤਾਬਿਕ ਗਾਜ਼ੀ ਜੈਸ਼ ਦੇ ਸੰਗਠਨ ਮੌਲਾਨਾ ਮਸੂਦ ਅਜ਼ਹਰ ਦੇ ਸਭ ਤੋਂ ਭਰੋਸੇਯੋਗ ਕਰੀਬੀਆਂ ਵਿੱਚੋਂ ਇੱਕ ਹੈ। ਗਾਜ਼ੀ ਨੂੰ ਜੰਗੀ ਤਕਨੀਕ ਤੇ ਆਈ.ਈ.ਡੀ. ਬਣਾਉਣ ਦੀ ਸਿਖਲਾਈ ਤਾਲਿਬਾਨ ਤੌਂ ਮਿਲੀ ਹੈ,ਤੇ ਐਸ ਕੰਮ ਲਈ ਉਸ ਨੂੰ ਜੈਸ਼ ਦਾ ਸਭ ਤੋਂ ਭਰੋਸੇਮੰਦ ਮੰਨਿਆ ਜਾਂਦਾ ਹੈ। ਸੂਤਰਾਂ ਤੌਂ ਮਿਲੀ ਜਾਣਕਾਰੀ ਅਨੁਸਾਰ, FATA ਤੇ ਖੈਬਰ-ਪਖਤੂਨਖਵਾ ਪ੍ਰਾਂਤ ਵਿਚ NATO ਬਲਾਂ ਨਾਲ ਲੜਨ ਤੋਂ ਬਾਅਦ ਗਾਜ਼ੀ 2011 ਵਿਚ ਪੀਓਕੇ ਪਰਤਿਆ।
ਉਸਦੇ ਬਾਅਦ ਅਕਸਰ ਉਸ ਨੂੰ ਪੀਓਕੇ ਵਿਚ ISI ਤੇ ਜੈਸ਼ ਦੁਆਰਾ ਸੰਚਾਲਿਤ ਕੈਂਪਾਂ ਵਿਚ ਵੇਖਿਆ ਜਾਂਦਾ ਰਿਹਾ ਸੀ। ਸੁਰੱਖਿਆ ਬਲਾਂ ਦੁਆਰਾ ਮਸੂਦ ਅਜ਼ਹਰ ਦੇ ਭਤੀਜੇ ਉਸਮਾਨ ਨੂੰ ਮਾਰਨ ਤੌਂ ਬਾਅਦ ਗਾਜ਼ੀ ਨੂੰ ਘਾਟੀ ਵਿਚ ਭੇਜਿਆ ਗਿਆ,ਉਸਦੀ ਹੱਤਿਆ ਤੌਂ ਬਾਅਦ ਜੈਸ਼-ਏ-ਮੁਹੰਮਦ ਨੇ ਇਕ ਬਿਆਨ ਜਾਰੀ ਕਰ ਕੇ ਬਦਲਾ ਲੈਣ ਦੀ ਗੱਲ ਕਹੀ ਸੀ। 2017 ਵਿਚ ਆਪਣੇ ਪਹਿਲੇ ਭਤੀਜੇ ਤਲਹਾ ਰਸ਼ੀਦ ਦੇ ਮਾਰ ਜਾਣ ਤੌਂ ਬਾਅਦ ਹੀ ਅਜਹਰ ਬਦਲਾ ਲੈਣ ਦੀ ਸੋਚ ਰਿਹਾ ਸੀ।
ਕਿਹਾ ਜਾਂਦਾ ਹੈ ਕਿ ਅਜਹਰ ਨੇ ਗਾਜ਼ੀ ਤੇ ਦੋ ਕਮਾਂਡਰਾਂ ਨੂੰ ਦਸੰਬਰ ਦੇ ਪਹਿਲੇ ਹਫਤੇ ਵਿਚ ਘਾਟੀ ਭੇਜਿਆ ਸੀ। ਇਸ ਤੌਂ ਬਾਅਦ ਹੀ ਅਤਿਵਾਦੀਆਂ ਨੇ ਸੰਸਦ ਤੇ ਹਮਲੇ ਦੇ ਮਾਸਟਰਮਾਇੰਡ ਅਫਜ਼ਲ ਗੁਰੂ ਦੀ ਬਰਸੀ ਨੂੰ 9 ਫਰਵਰੀ ਦੇ ਆਸਪਾਸ ਆਪਣੇ ਨਾਪਾਕ ਮਨਸੂਬਿਆਂ ਨੂੰ ਅੰਜਾਮ ਦੇਣ ਦੀ ਸਾਜਿਸ਼ ਰਚਣੀ ਸ਼ੁਰੂ ਕੀਤੀ ਸੀ।ਬਾਅਦ ਵਿਚ ਡਾਰ ਨੇ 14 ਫਰਵਰੀ ਨੂੰ ਸੀ.ਆਰ.ਪੀ.ਐੱਫ ਦੇ ਕਾਫੀਲੇ ਤੇ ਹਮਲਾ ਕੀਤਾ ਜਿਸ ਵਿਚ 40 ਜਵਾਨ ਸ਼ਹੀਦ ਹੋ ਗਏ।
ਪਠਾਨਕੋਟ ਹਮਲੇ ਦੇ ਮਾਸਟਰਮਾਇੰਡ ‘ਤੇ ਅਤਿਵਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨ ਮਸੂਦ ਅਜਹਰ ਨੇ ਪਾਕਿਸਤਾਨ ਦੇ ਰਾਵਲਪਿੰਡੀ ਸਥਿਤ ਆਰਮੀ ਬੇਸ ਹਸਪਤਾਲ ਵਿਚ ਬੈਠ ਕੇ ਆਪਣੇ ਸਾਥੀਆਂ ਨੂੰ ਪੁਲਵਾਮਾ ਵਿਚ ਸੀ.ਆਰ.ਪੀ.ਐਫ. ਦੇ ਕਾਫਲੇ ਤੇ ਆਤਮਘਾਤੀ ਹਮਲੇ ਕਾ ਨਿਰਦੇਸ਼ ਦਿੱਤਾ ਸੀ।ਅਜ਼ਹਰ ਨੇ ਇੱਕ ਆਡੀਓ ਜਾਰੀ ਕਰ ਅਤਿਵਾਦੀਆਂ ਨੂੰ ਹਮਲੇ ਦੇ ਆਦੇਸ਼ ਦਿੱਤੇ ਸੀ। ਅਜ਼ਹਰ ਦਾ ਪਿਛਲੇ ਚਾਰ ਮਹੀਨਿਆਂ ਤੌਂ ਆਰਮੀ ਬੇਸ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।