ਪਤੰਜਲੀ ਨੂੰ ਟੱਕਰ ਦੇਣ ਦੀ ਤਿਆਰੀ 'ਚ ਅਮੂਲ, ਹੁਣ ਵੇਚੇਗਾ ਜੂਸ ਵੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ਭਰ ਦੇ ਕਈ ਸ਼ਹਿਰਾਂ 'ਚ ਡੇਅਰੀ ਪ੍ਰੋਡਕਟ ਲਈ ਨਾਮਵਰ ਕੰਪਨੀ ਅਮੂਲ ਹੁਣ ਬਾਜ਼ਾਰ 'ਚ ਨਵੀਂ ਪਾਰੀ ਖੇਡਣ ਦੀ ਤਿਆਰੀ 'ਚ ਹੈ....

Amul

ਨਵੀਂ ਦਿੱਲੀ : ਦੇਸ਼ਭਰ ਦੇ ਕਈ ਸ਼ਹਿਰਾਂ 'ਚ ਡੇਅਰੀ ਪ੍ਰੋਡਕਟ ਲਈ ਨਾਮਵਰ ਕੰਪਨੀ ਅਮੂਲ ਹੁਣ ਬਾਜ਼ਾਰ 'ਚ ਨਵੀਂ ਪਾਰੀ ਖੇਡਣ ਦੀ ਤਿਆਰੀ 'ਚ ਹੈ। ਦੁੱਧ ਦੇ ਨਾਲ-ਨਾਲ ਹੁਣ ਅਮੂਲ ਫਲਾਂ ਦੇ ਜੂਸ ਵੀ ਵੇਚਣ ਜਾ ਰਹੀ ਹੈ। ਫਰੂਟ ਜੂਸ ਦੇ ਖੇਤਰ 'ਚ ਅਮੂਲ ਦਾ ਮੁਕਾਬਲਾ ਪੈਪਸਿਕੋ, ਆਈ. ਟੀ. ਸੀ., ਡਾਬਰ ਅਤੇ ਪਤੰਜਲੀ ਵਰਗੀਆਂ ਵੱਡੀਆਂ ਕੰਪਨੀਆਂ ਨਾਲ ਹੋਵੇਗਾ। ਸੂਤਰਾਂ ਮੁਤਾਬਕ ਅਮੂਲ ਬਰਾਂਡ ਦੇ ਜੂਸ ਦਾ ਨਾਂ 'ਟਰੂ' ਹੈ। ਇਹ ਪ੍ਰੋਡਕਟ ਫ਼ਰਵਰੀ ਮਹੀਨੇ ਦੇ ਅੰਤ ਤੱਕ ਜਾਂ ਇਸ ਪੰਦਰਵਾੜੇ ਤੱਕ ਲਾਂਚ ਹੋ ਜਾਵੇਗਾ।

ਮੌਜੂਦਾ ਸਮੇਂ 'ਚ ਭਾਰਤ 'ਚ ਫਲਾਂ ਦੇ ਜੂਸ ਦਾ ਬਾਜ਼ਾਰ 1,100 ਕਰੋੜ ਰੁਪਏ ਦਾ ਹੈ। ਅਮੂਲ ਦੇ ਪ੍ਰੋਡਕਟ ਦਾ ਪ੍ਰਚਾਰ ਫਰੂਟ ਨਿਊਟ੍ਰੀਸ਼ਨ ਡਰਿੰਕ ਦੇ ਤੌਰ ਉੱਤੇ ਕੀਤਾ ਜਾਵੇਗਾ। 200 ਐੱਮ. ਐੱਲ. ਪੈਕ ਦਾ ਮੁੱਲ 10 ਰੁਪਏ ਹੋਵੇਗਾ। ਲਾਂਚਿੰਗ ਦੇ ਦੂਜੇ ਪੜਾਅ 'ਚ ਇਸ ਦਾ ਟੈਟਰਾ ਪੈਕ ਵੀ ਲਾਂਚ ਕੀਤਾ ਜਾਵੇਗਾ। ਇਸ ਦੌਰਾਨ ਸੇਬ, ਲੀਚੀ, ਅੰਬ, ਸੰਗਤਰੇ ਵਾਲੇ ਜੂਸ ਲਾਂਚ ਕੀਤੇ ਜਾਣਗੇ।