ਗ਼ਮਜ਼ਦਾ ਮਾਹੌਲ 'ਚ ਦੋ ਜਵਾਨਾਂ ਦੀਆਂ ਦੇਹਾਂ ਮਹਾਰਾਸ਼ਟਰ ਪੁੱਜੀਆਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਮਹਾਰਾਸ਼ਟਰ ਦੇ ਦੋ ਸੀ.ਆਰ.ਪੀ.ਐਫ਼. ਜਵਾਨਾਂ ਦੀਆਂ ਮ੍ਰਿਤਕ ਦੇਹਾਂ ਅੱਜ ਇੱਥੇ ਲਿਆਂਦੀਆਂ ਗਈਆਂ ਅਤੇ.....

salute to the martyrs of Maharashtra

ਔਰੰਗਾਬਾਦ : ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਮਹਾਰਾਸ਼ਟਰ ਦੇ ਦੋ ਸੀ.ਆਰ.ਪੀ.ਐਫ਼. ਜਵਾਨਾਂ ਦੀਆਂ ਮ੍ਰਿਤਕ ਦੇਹਾਂ ਅੱਜ ਇੱਥੇ ਲਿਆਂਦੀਆਂ ਗਈਆਂ ਅਤੇ ਫਿਰ ਉਨ੍ਹਾਂ ਨੂੰ ਬੁਢਲਾਣਾ ਜ਼ਿਲ੍ਹੇ 'ਚ ਉਨ੍ਹਾਂ ਦੇ ਮੂਲ ਸਥਾਨਾਂ ਨੂੰ ਭੇਜ ਦਿਤਾ ਗਿਆ। ਨਿਤਿਨ ਸ਼ਿਵਾਜੀ ਰਾਠੌਰ (36) ਅਤੇ ਸੰਜੇ ਸਿੰਘ ਦੀਕਸ਼ਿਤ (ਰਾਜਪੂਤ) (47) ਦੀਆਂ ਮ੍ਰਿਤਕ ਦੇਹਾਂ 12:25 ਵਜੇ ਚਿਕਲਨਥਾਨਾ ਲਿਆਂਦੀਆਂ ਗਈਆਂ। ਰਾਠੌਰ ਬੁਢਲਾਣਾ ਜ਼ਿਲ੍ਹੇ ਦੇ ਲੋਨਾਰ ਤਹਿਸੀਲ 'ਚ ਚੋਰਪਾਂਗਰਾ ਪਿੰਡ ਦੇ ਸਨ ਜਦਕਿ ਰਾਜਪੂਤ ਉਸੇ ਜ਼ਿਲ੍ਹੇ ਦੇ ਮਲਕਾਪੁਰ ਦੇ ਵਾਸੀ ਸਨ। ਮਹਾਰਾਸ਼ਟਰ ਦੇ ਮੰਤਰੀ ਬਬਨਰਾਉ ਲੋਨੀਕਰ, ਸੰਸਦ ਮੈਂਬਰ ਚੰਦਰਕਾਂ ਖੈਰ, ਕਈ ਸਿਆਸੀ ਪਾਰਟੀਆਂ ਦੇ ਵਿਧਾਇਕਾਂ,

ਸੀਨੀਅਰ ਪੁਲਿਸ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ, ਸੀ.ਆਰ.ਪੀ.ਐਫ਼. ਦੇ ਅਧਿਕਾਰੀਆਂ ਨੇ ਹਵਾਈ ਅੱਡੇ 'ਤੇ ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ ਲਿਆਂਦੇ ਜਾਣ ਮਗਰੋਂ ਉਨ੍ਹਾਂ ਨੂੰ ਸ਼ਰਧਾਂਜਲੀ ਦਿਤੀ। ਵੱਡੀ ਗਿਣਤੀ 'ਚ ਲੋਕ ਵੀ ਇਨ੍ਹਾਂ ਦੋਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਪੁੱਜੇ ਸਨ। (ਪੀਟੀਆਈ)