ਗੁਰਜਰਾਂ ਦਾ ਅੰਦੋਲਨ ਖ਼ਤਮ : ਬੈਂਸਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਗੁਰਜ਼ਰਾਂ ਨੇ ਰਾਖਵੇਂਕਰਨ ਸਬੰਧੀ ਅਪਣਾ ਨੌਂ ਦਿਨ ਪੁਰਾਣਾ ਅੰਦੋਲਨ  ਸਨਿਚਰਵਾਰ ਨੂੰ ਖ਼ਤਮ ਕਰ ਦਿਤਾ.......

Kirori Singh Bainsla

ਜੈਪੁਰ : ਗੁਰਜ਼ਰਾਂ ਨੇ ਰਾਖਵੇਂਕਰਨ ਸਬੰਧੀ ਅਪਣਾ ਨੌਂ ਦਿਨ ਪੁਰਾਣਾ ਅੰਦੋਲਨ  ਸਨਿਚਰਵਾਰ ਨੂੰ ਖ਼ਤਮ ਕਰ ਦਿਤਾ। ਗੁਰਜ਼ਰ ਨੇਤਾ ਕਿਰੋੜੀ ਸਿੰਘ ਬੈਂਸਲਾ ਨੇ ਸੂਬਾ ਸਰਕਾਰ ਤੋਂ ਲਿਖਤੀ ਵਿਸ਼ਵਾਸ ਮਿਲਣ ਮਗਰੋਂ ਅੰਦੋਲਨ ਖ਼ਤਮ ਕਰਨ ਦਾ ਐਲਾਨ ਕੀਤਾ ਅਤੇ ਅੰਦੋਲਨਕਾਰੀਆਂ ਨੂੰ  ਜਾਮ ਕੀਤੇ ਸਾਰੇ ਸੜਕੀ ਅਤੇ ਰੇਲ ਮਾਰਗ ਖੋਲਣ ਲਈ ਕਿਹਾ। ਇਸ ਤੋਂ ਪਹਿਲਾਂ ਸੂਬਾ ਸਰਕਾਰ ਵਲੋਂ ਸੈਰ-ਸਪਾਟਾ ਮੰਤਰੀ ਵਿਸ਼ਵਿੰਦਰ ਸਿੰਘ ਨੇ ਇਕ ਲਿਖ਼ਤ ਵਿਸ਼ਵਾਸ ਗੁਰਜ਼ਰ ਨੇਤਾਵਾਂ ਨੂੰ ਸੌਂਪਿਆ ਸੀ। ਬੈਂਸਲਾ ਅਨੁਸਾਰ, ਰਾਜ ਸਰਕਾਰ ਨੇ ਇਹ ਵਿਸ਼ਵਾਸ ਦਵਾਇਆ ਹੈ ਕਿ 

ਵਿਧਾਨ ਸਭਾ ਵਿਚ ਪਾਸ ਬਿੱਲ ਨੂੰ ਜੇਕਰ ਕੋਈ ਕਾਨੂੰਨੀ ਚੁਨੌਤੀ ਮਿਲਦੀ ਹੈ ਤਾਂ ਸਰਕਾਰ ਉਨ੍ਹਾਂ ਦਾ ਸਾਥ ਦੇਵੇਗੀ। ਜ਼ਿਕਰਯੋਗ ਹੈ ਕਿ ਰਾਜ ਵਿਧਾਨ ਸਭਾ ਨੇ ਗੁਰਜ਼ਰ ਸਣੇ ਪੰਜ ਜਾਤੀਆਂ ਨੂੰ ਰਾਖਵੇਂਕਰਨ ਸਬੰਧੀ ਬਿੱਲ ਬੁਧਵਾਰ ਨੂੰ ਪਾਸ ਕਰ ਦਿਤਾ ਸੀ। ਇਸ ਸਬੰਧੀ ਇਕ ਰੀਲੀਜ਼ ਵੀ ਜਾਰੀ ਕੀਤੀ ਗਈ ਪਰ ਗੁਰਜ਼ਰ ਨੇਤਾ ਸਰਕਾਰ ਤੋਂ ਲਿਖ਼ਤ ਰੂਪ ਵਿਚ ਵਿਸ਼ਵਾਸ ਚਾਹੁੰਦੇ ਸਨ ਕਿ ਜੇਕਰ ਬਿੱਲ ਨੂੰ ਕਿਤੇ ਕਾਨੂੰਨੀ ਚੁਨੌਤੀ ਦਿਤੀ ਜਾਂਦੀ ਹੈ ਤਾਂ ਸਰਕਾਰ ਉਨ੍ਹਾਂ ਦਾ ਸਾਥ ਦੇਵੇਗੀ। ਗੁਰਜ਼ਰ ਅੰਦੋਲਨ ਖ਼ਤਮ ਹੋਣ ਨਾਲ ਸੂਬੇ ਵਿਚ ਰੇਲ ਅਤੇ ਸੜਕ ਆਵਾਜਾਈ ਸੁਚਾਰੂ ਹੋਣ ਦੀ ਉਮੀਦ ਹੈ। (ਪੀਟੀਆਈ)