ਸਰਬਪਾਰਟੀ ਮਤੇ 'ਚ ਸ਼ਾਂਤੀ ਦੀ ਅਪੀਲ ਨੂੰ ਸ਼ਾਮਲ ਨਾ ਕਰਨ ਤੋਂ ਨਿਰਾਸ਼ ਹਾਂ : ਅਬਦੁੱਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਨੈਸ਼ਨਲ ਕਾਨਫ਼ਰੰਸ ਦੇ ਮੀਤ ਪ੍ਰਧਾਨ ਉਮਰ ਅਬਦੁੱਲਾ ਨੇ ਪੁਲਵਾਮਾ ਅਤਿਵਾਦੀ ਹਮਲੇ 'ਤੇ ਦਿੱਲੀ 'ਚ ਹੋਈ ਸਰਬਪਾਰਟੀ ਬੈਠਕ 'ਚ ਪਾਸ ਕੀਤੇ ਮਤੇ 'ਚ.....

Omar Abdullah

ਸ੍ਰੀਨਗਰ : ਨੈਸ਼ਨਲ ਕਾਨਫ਼ਰੰਸ ਦੇ ਮੀਤ ਪ੍ਰਧਾਨ ਉਮਰ ਅਬਦੁੱਲਾ ਨੇ ਪੁਲਵਾਮਾ ਅਤਿਵਾਦੀ ਹਮਲੇ 'ਤੇ ਦਿੱਲੀ 'ਚ ਹੋਈ ਸਰਬਪਾਰਟੀ ਬੈਠਕ 'ਚ ਪਾਸ ਕੀਤੇ ਮਤੇ 'ਚ ਜੰਮੂ 'ਚ ਹਿੰਸਾ ਅਤੇ ਦੂਜੇ ਸੂਬਿਆਂ 'ਚ ਤਣਾਅ ਦੇ ਮੱਦੇਨਜ਼ਰ ਸ਼ਾਂਤੀ ਕਾਇਮ ਰੱਖਣ ਦੀ ਅਪੀਲ ਨੂੰ ਸ਼ਾਮਲ ਨਾ ਕੀਤੇ ਜਾਣ ਨੂੰ ਲੈ ਕੇ ਨਿਰਾਸ਼ਾ ਪ੍ਰਗਟਾਈ ਹੈ। ਉਮਰ ਅਬਦੁੱਲਾ ਨੇ ਟਵਿੱਟਰ 'ਤੇ ਕਿਹਾ, ''ਇਸ ਗੱਲ ਤੋਂ ਨਿਰਾਸ਼ ਹਾਂ ਕਿ ਮਤੇ 'ਚ ਸ਼ਾਂਤੀ ਦੀ ਅਪੀਲ ਸ਼ਾਮਲ ਨਹੀਂ ਕੀਤੀ ਗਈ। ਜੰਮੂ 'ਚ ਹਿੰਸਾ ਅਤੇ ਕੁੱਝ ਸੂਬਿਆਂ ਦੀਆਂ ਯੂਨੀਵਰਸਟੀਆਂ/ਕਾਲਜਾਂ 'ਚ ਤਣਾਅ ਦੀਆਂ ਖ਼ਬਰਾਂ ਨੂੰ ਵੇਖਦਿਆਂ ਮੈਂ ਨਿੰਦਾ ਅਤੇ ਦੁੱਖ ਜ਼ਾਹਰ ਕਰਨ ਦੇ ਨਾਲ ਹੀ ਸ਼ਾਂਤੀ ਦੀ ਅਪੀਲ ਦੀ ਉਮੀਦ ਕਰ ਰਿਹਾ ਸੀ।''  (ਪੀਟੀਆਈ)