ਸ਼ਹੀਦਾਂ ਦੇ ਪਰਿਵਾਰ ਦੀ ਜ਼ਿੰਮੇਵਾਰੀ ਉਠਾਉਣ ਨੂੰ ਤਿਆਰ ਰਿਲਾਇੰਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਸਮਾਜਿਕ ਕੰਮਾਂ 'ਚ ਜੁਟੇ ਰਿਲਾਇੰਸ ਫਾਊਂਨਡੇਸ਼ਨ ਨੇ ਪੁਲਵਾਮਾ ਅਤਿਵਾਦੀ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੇ.....

Mukesh and Nita Ambani

ਨਵੀਂ ਦਿੱਲੀ : ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਸਮਾਜਿਕ ਕੰਮਾਂ 'ਚ ਜੁਟੇ ਰਿਲਾਇੰਸ ਫਾਊਂਨਡੇਸ਼ਨ ਨੇ ਪੁਲਵਾਮਾ ਅਤਿਵਾਦੀ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੇ ਬੱਚਿਆਂ ਦੀ ਸਿਖਿਆ ਦਾ ਪੂਰਾ ਖ਼ਰਚ, ਉਨ੍ਹਾਂ ਨੂੰ ਰੋਜ਼ਗਾਰ ਦੇਣ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਪੂਰਾ ਖ਼ਰਚ ਉਠਾਉਣ ਦੀ ਇੱਛਾ ਪ੍ਰਗਟ ਕੀਤੀ ਹੈ। ਰਿਲਾਇੰਸ ਫਾਊਂਡੇਸ਼ਨ ਵਲੋਂ ਸਨਿਚਰਵਾਰ ਨੂੰ ਕਿਹਾ ਗਿਆ ਹੈ ਕਿ ਉਹ ਪੁਲਵਾਮਾ 'ਚ ਸ਼ਹੀਦ ਹੋਏ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀ.ਆਰ.ਪੀ.ਐੱਫ.) ਦੇ ਜਵਾਨਾਂ ਦੇ ਬੱਚਿਆਂ ਦੀ ਪੜ੍ਹਾਈ ਦੀ ਪੂਰੀ ਜ਼ਿੰਮੇਵਾਰੀ ਚੁੱਕਣ ਨੂੰ ਤਿਆਰ ਹਨ।

ਉਨ੍ਹਾਂ ਕਿਹਾ ਕਿ ਉਹ ਸ਼ਹੀਦਾਂ ਦੇ ਬੱਚਿਆਂ ਨੂੰ ਰੋਜ਼ਗਾਰ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਖ਼ਰਚ ਨੂੰ ਵੀ ਚੁੱਕਣ ਲਈ ਤਿਆਰ ਹਨ। ਫਾਊਂਡੇਸ਼ਨ ਨੇ ਇਸ ਹਮਲੇ 'ਚ ਜ਼ਖ਼ਮੀ ਹੋਏ ਜਵਾਨਾਂ ਦੇ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਕਰਦੇ ਹੋਏ ਕਿਹਾ ਕਿ ਜੇਕਰ ਲੋੜ ਹੋਵੇ ਤਾਂ ਉਹ ਹਸਪਤਾਲ 'ਚ ਅਤਿਵਾਦੀ ਹਮਲੇ 'ਚ ਜ਼ਖ਼ਮੀਆਂ ਦੇ ਵਧੀਆਂ ਤੋਂ ਵਧੀਆਂ ਇਲਾਜ ਲਈ ਵੀ ਤਿਆਰ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਸ਼ਹੀਦਾਂ ਨਾਲ ਸੰਬੰਧਤ ਕੋਈ ਵੀ ਜ਼ਿੰਮੇਵਾਰੀ ਫਾਊਂਡੇਸ਼ਨ ਨੂੰ ਸੌਂਪੇਗੀ ਤਾਂ ਉਹ ਉਸ ਨੂੰ ਸਵੀਕਾਰ ਕਰਕੇ ਪੂਰਾ ਕਰੇਗਾ।  ਫਾਊਂਡੇਸ਼ਨ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਤੇ ਪਰਿਵਾਰ ਦੇ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹੋਏ ਕਿਹਾ ਕਿ

ਅਤਿਵਾਦ ਦੀ ਇਸ ਨਾਪਾਕ ਹਰਕਤ ਦਾ ਮੁਕਾਬਲਾ ਕਰਨ ਲਈ ਦੇਸ਼ ਦੀ 130 ਕਰੋੜ ਦੀ ਜਨਤਾ ਦੇ ਨਾਲ ਪੂਰਾ ਰਿਲਾਇੰਸ ਪਰਿਵਾਰ ਮਜ਼ਬੂਤੀ ਨਾਲ ਖੜ੍ਹਾ ਹੈ। ਕੋਈ ਵੀ ਦੁਸ਼ਮਣ ਭਾਰਤ ਦੀ ਏਕਤਾ ਨੂੰ ਨਹੀਂ ਤੋੜ ਸਕਦਾ ਅਤੇ ਨਾ ਹੀ ਅਤਿਵਾਦ ਖ਼ਤਮ ਕਰਨ ਦੇ ਸਾਡੇ ਹੌਂਸਲੇ ਨੂੰ ਕਮਜ਼ੋਰ ਕਰ ਸਕਦਾ ਹੈ। ਫਾਊਂਡੇਸ਼ਨ ਨੇ ਕਿਹਾ ਕਿ ਇਕ ਨਾਗਰਿਕ ਦੇ ਨਾਲ-ਨਾਲ ਇਕ ਕਾਰਪੋਰੇਟ ਨਾਗਰਿਕ ਹੋਣ ਦੇ ਨਾਤੇ ਅਪਣੇ ਸੁਰੱਖਿਆ ਫੋਰਸਾਂ ਅਤੇ ਰਾਸ਼ਟਰੀ ਏਕਤਾ ਦੇ ਸਮੇਂ 'ਚ ਸਰਕਾਰ ਦੇ ਨਾਲ ਪੂਰੀ ਮਜ਼ਬੂਤੀ ਨਾਲ ਖੜ੍ਹਾ ਹੈ ਅਤੇ ਜੋ ਵੀ ਜ਼ਿੰਮੇਵਾਰੀ ਸੌਂਪੀ ਜਾਵੇਗੀ ਉਸ ਨੂੰ ਪੂਰਾ ਕਰਾਂਗੇ।  (ਪੀਟੀਆਈ)