ਕੋਰੋਨਾ ਦਾ ਕਹਿਰ: ਬੈਂਗਲੁਰੂ ਵਿੱਚ ਨਰਸਿੰਗ ਕਾਲਜ ਦੇ 40 ਵਿਦਿਆਰਥੀ ਕੋਰੋਨਾ ਪੌਜ਼ਟਿਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਹੁਤੇ ਲੋਕਾਂ ਵਿੱਚ ਕੋਰੋਨਾ ਦੇ ਕੋਈ ਲੱਛਣ ਨਹੀਂ ਦਿਖਦੇ ਅਤੇ ਨਾ ਹੀ ਉਨ੍ਹਾਂ ਨੂੰ ਹਸਪਤਾਲ ਦਾਖਲ ਹੋਣ ਦੀ ਜ਼ਰੂਰਤ ਹੈ।

corona case

ਨਵੀਂ ਦਿੱਲੀ- ਦੇਸ਼ ਵਿਚ ਕੋਰੋਨਾ ਦਾ ਕਹਿਰ ਅਜੇ ਵੀ ਲਗਾਤਾਰ ਜਾਰੀ ਹੈ ਹਾਲਾਂਕਿ ਦੇਸ਼ ਵਿਚ ਰੋਜ਼ਾਨਾ ਕੋਰੋਨਾ ਦੇ ਕੇਸ ਆ ਰਹੇ ਹਨ, ਪਰ ਕੋਰੋਨਾ ਦੇ ਖਤਰੇ ਨੂੰ ਅਜੇ ਟਾਲਿਆ ਨਹੀਂ ਗਿਆ ਹੈ। ਇਸ ਦੀ ਤਾਜ਼ਾ ਉਦਾਹਰਣ ਕਰਨਾਟਕ ਦੇ ਬੈਂਗਲੁਰੂ ਵਿੱਚ ਪਾਈ ਗਈ, ਜਿੱਥੇ ਇੱਕ ਅਪਾਰਟਮੈਂਟ ਵਿੱਚ 103 ਵਿਅਕਤੀ ਅਤੇ ਇੱਕ ਨਰਸਿੰਗ ਕਾਲਜ ਵਿੱਚ ਪੜ੍ਹ ਰਹੇ 210 ਵਿਦਿਆਰਥੀਆਂ ਵਿੱਚੋਂ 40 ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।

corona

ਅਪਾਰਟਮੈਂਟ ਵਿਚ 1,500 ਲੋਕ 435 ਫਲੈਟਾਂ ਵਿਚ ਰਹਿੰਦੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ 6 ਫਰਵਰੀ ਨੂੰ ਹੋਈ ਪਾਰਟੀ ਵਿਚ 45 ਲੋਕ ਇਕੱਠੇ ਹੋਏ ਸਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬਹੁਤੇ ਲੋਕਾਂ ਵਿੱਚ ਕੋਰੋਨਾ ਦੇ ਕੋਈ ਲੱਛਣ ਨਹੀਂ ਦਿਖਦੇ ਅਤੇ ਨਾ ਹੀ ਉਨ੍ਹਾਂ ਨੂੰ ਹਸਪਤਾਲ ਦਾਖਲ ਹੋਣ ਦੀ ਜ਼ਰੂਰਤ ਹੈ।

ਅਧਿਕਾਰੀ ਨੇ ਦੱਸਿਆ ਕਿ ਪਹਿਲਾ ਕੇਸ 10 ਫਰਵਰੀ ਨੂੰ ਉਸ ਵੇਲੇ ਸਾਹਮਣੇ ਆਇਆ ਜਦੋਂ ਉਸ ਵਿਅਕਤੀ ਦੇ ਲੱਛਣਾਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ। ਬੈਂਗਲੁਰੂ ਮਿਉਂਸਿਪਲ  ਕਾਰਪੋਰੇਸ਼ਨ ਨੇ ਪੂਰੇ ਅਪਾਰਟਮੈਂਟ ਨੂੰ ਸਵੱਛ ਕਰ ਦਿੱਤਾ ਹੈ। ਐਤਵਾਰ ਨੂੰ, ਅਪਾਰਟਮੈਂਟ ਵਿਚ ਰਹਿਣ ਵਾਲੇ 513 ਲੋਕਾਂ ਦਾ ਟੈਸਟ ਕੀਤਾ ਗਿਆ ਜਦੋਂ ਕਿ ਸੋਮਵਾਰ ਨੂੰ 600 ਤੋਂ ਵੱਧ ਲੋਕਾਂ ਦਾ ਟੈਸਟ ਕੀਤਾ ਗਿਆ।