ਪੰਜਾਬ ’ਚ ਬੀਜੇਪੀ ਦਾ ਸਫ਼ਾਇਆ ਹੋਣ ’ਤੇ ਅਦਾਕਾਰਾ ਉਰਮਿਲਾ ਬੋਲੀ, ‘ਫ਼ਤਵਾ ਸਾਫ਼ ਹੈ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬ ਨਗਰ ਨਿਗਮ ਚੋਣਾਂ 2021 ਵਿਚ ਕਾਂਗਰਸ ਨੇ ਪੰਜਾਬ ਦੀਆਂ ਸੱਤ ਨਗਰ...

Urmila

ਨਵੀਂ ਦਿੱਲੀ: ਪੰਜਾਬ ਨਗਰ ਨਿਗਮ ਚੋਣਾਂ 2021 ਵਿਚ ਕਾਂਗਰਸ ਨੇ ਪੰਜਾਬ ਦੀਆਂ ਸੱਤ ਨਗਰ ਨਿਗਮ ਚੋਣਾਂ ਵਿਚੋਂ ਬੀਜੇਪੀ ਦਾ ਸਫ਼ਾਇਆ ਕਰ ਦਿੱਤਾ ਹੈ। ਕਾਂਗਰਸ ਪਾਰਟੀ ਨੇ ਮੋਗਾ, ਹੁਸ਼ਿਆਰਪੁਰ, ਕਪੂਰਥਲਾ, ਅਬੋਹਰ, ਪਠਾਨਕੋਟ, ਬਟਾਲਾ, ਅਤੇ ਬਠਿੰਡਾ ਨਗਰ ਨਿਗਮ ਜਿੱਤ ਲਈਆਂ ਹਨ। ਇਸ ਤਰ੍ਹਾਂ ਬੀਜੇਪੀ ਦੀ ਪੰਜਾਬ ਵਿਚ ਹੋ ਰਹੀ ਇਸ ਹਾਰ ਨੂੰ ਕਿਸਾਨ ਅੰਦੋਲਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਨੇ ਬੀਜੇਪੀ ਦੀ ਇਸ ਹਾਰ ਨੂੰ ਲੈ ਕੇ ਟਵੀਟ ਕੀਤਾ ਹੈ। ਉਰਮਿਲਾ ਮਾਤੋਂਡਕਰ ਦਾ ਟਵੀਟ ਬਹੁਤ ਜ਼ਿਆਦਾ ਪੜ੍ਹਿਆ ਜਾ ਰਿਹਾ ਹੈ। ਉਰਮਿਲਾ ਮਾਤੋਂਡਕਰ ਨੇ ਪੰਜਾਬ ਦੇ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਉਤੇ ਅਪਣੇ ਟਵੀਟ ਵਿਚ ਲਿਖਿਆ ਹੈ, ‘#FarmersMakeIndia’ ਇਸ ਤਰ੍ਹਾਂ ਉਨ੍ਹਾਂ ਨੇ ਬੀਜੇਪੀ ਦੀ ਹਾਰ ਨੂੰ ਸਿੱਧੇ ਤੌਰ ‘ਤੇ ਕਿਸਾਨ ਅੰਦੋਲਨ ਨਾਲ ਜੋੜਿਆ ਗਿਆ ਹੈ।

ਕਿਸਾਨ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ‘ਚ ਪ੍ਰਦਰਸ਼ਨ ਕਰ ਰਹੇ ਹਨ। ਦੱਸ ਦਈਏ ਕਿ ਪੰਜਾਬ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਵਿਚ 9,222 ਉਮੀਦਵਾਰ ਚੋਣ ਮੈਦਾਨ ਵਿਚ ਹਨ। ਚੋਣਾਂ ਵਿਚ ਸਭ ਤੋਂ ਜ਼ਿਆਦਾ 2,831 ਆਜ਼ਾਦ ਉਮੀਦਵਾਰ ਹਨ। ਜਦਕਿ ਪਾਰਟੀ ਦੇ ਤੌਰ ‘ਤੇ ਦੇਖਿਆ ਤਾਂ ਕਾਂਗਰਸ ਨੇ ਸਭ ਤੋਂ ਜ਼ਿਆਦਾ 2,037 ਉਮੀਦਵਾਰ ਖੜ੍ਹੇ ਕੀਤੇ ਹਨ। ਕਾਂਗਰਸ ਦੇ ਮੁਕਤਸਰ ਤੋਂ ਉਮੀਦਵਾਰ ਨੂੰ ਸਰਬ-ਸੰਮਤੀ ਨਾਲ ਚੁਣ ਲਿਆ ਹੈ।

ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੀ, ਬੀਜੇਪੀ ਨੇ 1003 ਉਮੀਦਵਾਰ ਹੀ ਖੜ੍ਹੇ ਕੀਤੇ ਹਨ। ਇਸ ਵਾਰ ਬੀਜੇਪੀ ਨੇ ਇਕੱਲਿਆਂ ਹੀ ਚੋਣਾਂ ਲੜੀਆਂ ਹਨ।