ਪੱਤਰਕਾਰ ਪ੍ਰਿਆ ਰਮਾਨੀ ਦੇ ਫੈਸਲੇ 'ਤੇ ਸਮ੍ਰਿਤੀ ਨੇ ਕਿਹਾ,ਔਰਤਾਂ ਨੂੰ ਢੁਕਵੀਂ ਸੁਰੱਖਿਆ ਦਿੱਤੀ ਗਈ ਹੈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਿਆ ਰਮਾਨੀ ਦੇ ਬਾਰੇ ਵਿੱਚ ਦੇਸ਼ ਦੀਆਂ ਵੱਖ ਵੱਖ ਪ੍ਰਸਿੱਧ ਹਸਤੀਆਂ ਵੱਲੋਂ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ ।

smriti irani

ਨਵੀਂ ਦਿੱਲੀ : ਐਮ ਜੀ  ਅਕਬਰ ਮਾਣਹਾਨੀ ਮਾਮਲੇ ਵਿੱਚ ਅਦਾਲਤ ਤੋਂ ਬਰੀ ਹੋਈ ਪ੍ਰਿਆ ਰਮਾਨੀ ਦੇ ਬਾਰੇ ਵਿੱਚ ਦੇਸ਼ ਦੀਆਂ ਵੱਖ ਵੱਖ ਪ੍ਰਸਿੱਧ ਹਸਤੀਆਂ ਵੱਲੋਂ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ । ਇਸੇ ਦੌਰਾਨ ਫ਼ਿਲਮ ਬੌਲੀਵੁੱਡ ਫ਼ਿਲਮ ਅਦਾਕਾਰਾ ਤਾਪਸੀ ਪੰਨੂ, ਵੀਰ ਦਾਸ ਅਤੇ ਸਿੰਮੀ ਗਿੱਲ ਨੇ ਵਿਸ਼ੇਸ਼ ਤੌਰ ‘ਤੇ ਟਵੀਟ ਕਰਕੇ  ਔਰਤ ਸ਼ਕਤੀ ਦੇ ਹੱਕ ਵਿਚ ਦਿੱਤਾ ਗਿਆ ਫ਼ੈਸਲਾ ਕਰਾਰ ਦਿੱਤਾ ਹੈ ।