ਗ੍ਰੇਟਾ ਟੂਲਕਿਟ ਮਾਮਲਾ: ਨਿਕਿਤਾ ਜੈਕਬ ਨੂੰ ਅਦਾਲਤ ਤੋਂ ਮਿਲੀ ਰਾਹਤ
ਗ੍ਰਿਫਤਾਰੀ ਤੇ ਤਿੰਨ ਹਫ਼ਤਿਆਂ ਲਈ ਰੋਕ
ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦੇਸ਼ ਵਿੱਚ ਚੱਲ ਰਹੀ ਕਿਸਾਨੀ ਲਹਿਰ ਦੇ ਸਮਰਥਨ ਵਿਚ ਸਵੀਡਿਸ਼ ਵਾਤਾਵਰਣ ਕਾਰਕੁਨ ਗ੍ਰੇਟਾ ਥੰਬਰਗ ਦੇ ਭਾਰਤ ਵਿਰੋਧੀ ਟੂਲਕਿੱਟ ਕੇਸ ਦੇ ਦੋਸ਼ੀ ਨਿਕਿਤਾ ਜੈਕਬ ਨੂੰ ਬੰਬੇ ਹਾਈ ਕੋਰਟ ਤੋਂ ਰਾਹਤ ਮਿਲੀ ਹੈ।
ਮੁੰਬਈ ਹਾਈ ਕੋਰਟ ਨੇ ਬੁੱਧਵਾਰ ਨੂੰ ਨਿਕਿਤਾ ਦੀ ਗ੍ਰਿਫਤਾਰੀ 'ਤੇ ਤਿੰਨ ਹਫਤੇ ਲਈ ਰੋਕ ਲਗਾ ਦਿੱਤੀ ਹੈ। ਗ੍ਰਿਫਤਾਰੀ ਦੇ ਮਾਮਲੇ ਵਿਚ, ਨਿਕਿਤਾ ਨੂੰ 25 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ ਅਤੇ ਉਹਨੀਂ ਹੀ ਜ਼ਮਾਨਤ ਰਾਸ਼ੀ ਭਰਨ 'ਤੇ ਰਿਹਾਅ ਕੀਤਾ ਜਾਵੇਗਾ।
ਕੌਣ ਹੈ ਨਿਕਿਤਾ ਜੈਕਬ
ਵਿਵਾਦ ਹੋਣ 'ਤੇ ਨਿਕਿਤਾ ਨੇ ਆਪਣਾ ਟਵਿੱਟਰ ਅਕਾਊਂਟ ਡਿਲੀਟ ਕਰ ਦਿੱਤਾ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸਨੇ ਆਪਣੇ ਆਪ ਨੂੰ ਬੰਬੇ ਹਾਈ ਕੋਰਟ ਦੀ ਵਕੀਲ, ਵਾਤਾਵਰਣ ਪ੍ਰੇਮੀ ਅਤੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਣ ਦਾ ਪੇਸ਼ ਕੀਤਾ ਸੀ।
ਹਾਲਾਂਕਿ, ਨਵੀਂ ਪ੍ਰੋਫਾਈਲ ਵਿਚ, ਉਸਨੇ ਆਮ ਆਦਮੀ ਪਾਰਟੀ ਨਾਲ ਆਪਣਾ ਸੰਪਰਕ ਹਟਾ ਦਿੱਤਾ ਸੀ। ਟਵਿੱਟਰ ਉਪਭੋਗਤਾ ਵਿਜੇ ਪਟੇਲ ਨੇ ਦਾਅਵਾ ਕੀਤਾ ਹੈ ਕਿ ਨਿਕਿਤਾ ਨੇ 30 ਜਨਵਰੀ, 2021 ਨੂੰ ਭਾਰਤੀ ਕਿਸਾਨਾਂ ਨਾਲ ਏਕਤਾ ਨਾਮਕ ਇੱਕ ਦਸਤਾਵੇਜ਼ ਤਿਆਰ ਕੀਤਾ ਸੀ।