ਅੱਜ ਨੈਸਕੌਮ ਟੈਕਨਾਲੋਜੀ ਅਤੇ ਲੀਡਰਸ਼ਿਪ ਫੋਰਮ ਨੂੰ ਸੰਬੋਧਨ ਕਰਨਗੇ ਮੋਦੀ
17 ਤੋਂ 19 ਫਰਵਰੀ ਤੱਕ ਕੀਤਾ ਜਾ ਰਿਹਾ ਐਨਟੀਐਲਐਫ ਦੇ 29ਵੇਂ ਸੰਮੇਲਨ ਦਾ ਆਯੋਜਨ
PM Modi to address NASSCOM Technology and Leadership Forum today
ਨਵੀਂ ਦਿੱਲੀ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਡੀਓ ਕਾਨਫਰੰਸ ਜ਼ਰੀਏ ਨੈਸਕੌਮ ਟੈਕਨਾਲੋਜੀ ਅਤੇ ਲੀਡਰਸ਼ਿਪ ਫੋਰਮ ਨੂੰ ਸੰਬੋਧਨ ਕਰਨਗੇ।
ਦੱਸਿਆ ਜਾ ਰਿਹਾ ਹੈ ਐਨਟੀਐਲਐਫ ਦੇ 29ਵੇਂ ਸੰਮੇਲਨ ਦਾ ਆਯੋਜਨ 17 ਤੋਂ 19 ਫਰਵਰੀ ਤੱਕ ਕੀਤਾ ਜਾ ਰਿਹਾ ਹੈ। ਇਹ ਸੰਮੇਲਨ ਨੈਸ਼ਨਲ ਐਸੋਸੀਏਸ਼ਨ ਆਫ ਸਾਫਟਵੇਅਰ ਅਤੇ ਸਰਵਿਸ ਕੰਪਨੀਜ਼ (ਨੈਸਕੌਮ) ਦਾ ਪ੍ਰਮੁੱਖ ਸਮਾਗਮ ਹੈ।
ਇਸ ਸਾਲ ਦੇ ਪ੍ਰੋਗਰਾਮ ਦਾ ਵਿਸ਼ਾ ਹੈ, ‘ਸ਼ੇਪਿੰਗ ਦ ਫਿਊਚਰ ਟੂਵਾਰਡਜ਼ ਏ ਬੈਟਰ ਨਾਰਮਲ’ (Shaping the future towards a better normal)। ਇਸ ਵਿਚ 30 ਤੋਂ ਜ਼ਿਆਦਾ ਦੇਸ਼ਾਂ ਦੇ 1600 ਨੁਮਾਇੰਦੇ ਹਿੱਸਾ ਲੈਣਗੇ ਅਤੇ ਤਿੰਨ ਦਿਨਾਂ ਦੇ ਪ੍ਰੋਗਰਾਮ ਦੌਰਾਨ 30 ਉਤਪਾਦਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ।