ਭਾਜੜ ਤੋਂ ਬਾਅਦ ਵੱਡਾ ਫ਼ੈਸਲਾ, ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਪਲੇਟਫ਼ਾਰਮ ਟਿਕਟਾਂ ਦੀ ਵਿਕਰੀ ਕੀਤੀ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਲੇਟਫ਼ਾਰਮ ਟਿਕਟ ਕਾਊਂਟਰ ਨੂੰ 26 ਫ਼ਰਵਰੀ ਤੱਕ ਕੀਤਾ ਬੰਦ

After Stampede, Platform Ticket Sales Suspended at New Delhi Railway Station News

ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਭਾਜੜ ਮਾਮਲੇ 'ਚ ਵੱਡੀ ਕਾਰਵਾਈ ਕੀਤੀ ਗਈ ਹੈ। ਜੇਕਰ ਤੁਸੀਂ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ਜਾਣ ਬਾਰੇ ਸੋਚ ਰਹੇ ਹੋ, ਤਾਂ ਇਹ ਖ਼ਬਰ ਜ਼ਰੂਰ ਪੜ੍ਹੋ, ਨਹੀਂ ਤਾਂ ਤੁਹਾਨੂੰ ਸਟੇਸ਼ਨ ਦੇ ਕੰਪਲੈਕਸ 'ਚ ਐਂਟਰੀ ਨਹੀਂ ਮਿਲੇਗੀ। ਦੱਸ ਦਈਏ ਕਿ ਅਧਿਕਾਰਤ ਰਿਪੋਰਟ ਮੁਤਾਬਕ ਸ਼ਨੀਵਾਰ ਰਾਤ ਸਟੇਸ਼ਨ ਕੰਪਲੈਕਸ 'ਚ ਮਚੀ ਭਾਜੜ 'ਚ 18 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ ਕਈ ਲੋਕ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ। ਇਸ ਮਾਮਲੇ 'ਚ ਰੇਲਵੇ ਨੇ ਵੱਡੀ ਕਾਰਵਾਈ ਕੀਤੀ ਹੈ। 

ਮੀਡੀਆ ਰਿਪੋਰਟਾਂ ਮੁਤਾਬਕ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਪਲੇਟਫ਼ਾਰਮ ਟਿਕਟ ਕਾਊਂਟਰ ਨੂੰ 26 ਫ਼ਰਵਰੀ ਤੱਕ ਬੰਦ ਕਰ ਦਿੱਤਾ ਗਿਆ ਹੈ। ਮਹਾਕੁੰਭ 2025 26 ਫ਼ਰਵਰੀ ਤੱਕ ਚੱਲਣ ਵਾਲਾ ਹੈ। ਅਜਿਹੇ 'ਚ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਜਦੋਂ ਤੱਕ ਇਹ ਮੇਲਾ ਚੱਲਦਾ ਰਹੇਗਾ, ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਫਿਰ ਤੋਂ ਅਜਿਹੀ ਸਥਿਤੀ ਪੈਦਾ ਹੋ ਸਕਦੀ ਹੈ, ਜਿਸ ਨਾਲ ਭਾਜੜ ਮਚ ਸਕਦੀ ਹੈ। ਇਸ ਕਾਰਨ ਸਟੇਸ਼ਨ 'ਤੇ ਭੀੜ ਘੱਟ ਕਰਨ ਲਈ ਇਹ ਕਦਮ ਚੁੱਕਿਆ ਗਿਆ ਹੈ।

ਹੁਣ ਤੁਸੀਂ ਪਲੇਟਫ਼ਾਰਮ ਟਿਕਟ ਲੈ ਕੇ ਦਿੱਲੀ ਰੇਲਵੇ ਸਟੇਸ਼ਨ 'ਤੇ ਐਂਟਰੀ ਨਹੀਂ ਕਰ ਸਕੋਗੇ। ਸਟੇਸ਼ਨ ਦੇ ਸਾਰੇ ਐਂਟਰੀ ਗੇਟਾਂ 'ਤੇ ਟੀਟੀ ਅਤੇ ਆਰਪੀਐਫ਼ ਦੀਆਂ ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ, ਜੋ ਇਹ ਜਾਂਚ ਕਰਨਗੀਆਂ ਕਿ ਤੁਹਾਡੇ ਕੋਲ ਕਿਤੇ ਵੀ ਜਾਣ ਲਈ ਜਨਰਲ ਟਿਕਟ ਹੈ ਜਾਂ ਰਿਜ਼ਰਵੇਸ਼ਨ ਟਿਕਟ। ਇਨ੍ਹਾਂ ਦੋਵਾਂ ਨੂੰ ਛੱਡ ਕੇ ਤੁਹਾਨੂੰ ਸਿਰਫ਼ ਪਲੇਟਫ਼ਾਰਮ ਟਿਕਟ 'ਤੇ ਹੀ ਐਂਟਰੀ ਨਹੀਂ ਦਿੱਤੀ ਜਾਵੇਗੀ। ਰੇਲਵੇ ਪ੍ਰਸ਼ਾਸਨ ਦੇ ਇਸ ਕਦਮ ਨਾਲ ਯਕੀਨੀ ਤੌਰ 'ਤੇ ਭੀੜ ਥੋੜ੍ਹੀ ਘੱਟ ਹੋਵੇਗੀ।

ਦੱਸ ਦੇਈਏ ਕਿ ਇਹ ਹਾਦਸਾ ਸ਼ਨੀਵਾਰ ਰਾਤ 9 ਤੋਂ 10 ਵਜੇ ਦੇ ਦਰਮਿਆਨ ਵਾਪਰਿਆ। ਨਵੀਂ ਦਿੱਲੀ ਤੋਂ ਪ੍ਰਯਾਗਰਾਜ ਜਾਣ ਵਾਲੀ ਸਪੈਸ਼ਲ ਟਰੇਨ ਦਾ ਸਟੇਸ਼ਨ 'ਤੇ ਹਜ਼ਾਰਾਂ ਯਾਤਰੀਆਂ ਦੀ ਭੀੜ ਇੰਤਜ਼ਾਰ ਕਰ ਰਹੀ ਸੀ, ਜਦੋਂ ਇਹ ਐਲਾਨ ਕੀਤਾ ਗਿਆ ਕਿ ਟਰੇਨ ਕਿਸੇ ਹੋਰ ਪਲੇਟਫ਼ਾਰਮ 'ਤੇ ਆਵੇਗੀ। ਇਸ ਐਲਾਨ ਨਾਲ ਭਾਜੜ ਮੱਚ ਗਈ ਅਤੇ ਕਈ ਲੋਕਾਂ ਦੀ ਮੌਤ ਹੋ ਗਈ।