Delhi News: ਦਿੱਲੀ ਹਵਾਈ ਅੱਡੇ ’ਤੇ ਹੀਰਿਆਂ ਨਾਲ ਜੜੇ ਸੋਨੇ ਦੇ ਹਾਰ ਸਮੇਤ 1 ਯਾਤਰੀ ਨੂੰ ਕੀਤਾ ਕਾਬੂ

ਏਜੰਸੀ

ਖ਼ਬਰਾਂ, ਰਾਸ਼ਟਰੀ

ਇੱਕ ਕਸਟਮ ਅਧਿਕਾਰੀ ਨੇ ਦੱਸਿਆ ਕਿ  ਵਿਅਕਤੀ ਨੂੰ ਕਸਟਮ ਐਕਟ, 1962 ਦੀ ਧਾਰਾ 104 ਦੇ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Man Arrested by Customs for Smuggling Diamond Necklace worth Rs 6.08 Crores at IGI Airport, New Delhi

 

Delhi Airport: ਕਸਟਮ ਵਿਭਾਗ ਨੇ ਦਿੱਲੀ ਹਵਾਈ ਅੱਡੇ 'ਤੇ ਇੱਕ ਵਿਅਕਤੀ ਨੂੰ ਹੀਰੇ ਜੜੇ ਸੋਨੇ ਦੇ ਹਾਰ ਦੀ ਤਸਕਰੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਜ਼ਬਤ ਕੀਤੇ ਗਏ ਹਾਰ ਦੀ ਕੀਮਤ 6.08 ਕਰੋੜ ਰੁਪਏ ਦੱਸੀ ਗਈ ਹੈ। ਕਸਟਮ ਵਿਭਾਗ ਦੇ ਅਨੁਸਾਰ, ਦੋਸ਼ੀ 12 ਫ਼ਰਵਰੀ ਨੂੰ ਬੈਂਕਾਕ ਤੋਂ ਇੰਦਰਾ ਗਾਂਧੀ ਅੰਤਰਰਾਸ਼ਟਰੀ (IGI) ਹਵਾਈ ਅੱਡੇ 'ਤੇ ਪਹੁੰਚਿਆ ਸੀ। ਜਾਂਚ ਦੌਰਾਨ, ਉਸ ਦੇ ਬੈਗ ਅਤੇ ਨਿੱਜੀ ਤਲਾਸ਼ੀ ਦੌਰਾਨ 40 ਗ੍ਰਾਮ ਵਜ਼ਨ ਵਾਲਾ ਇਹ ਕੀਮਤੀ ਹਾਰ ਬਰਾਮਦ ਹੋਇਆ। ਇਸ ਤੋਂ ਬਾਅਦ, ਕਸਟਮ ਅਧਿਕਾਰੀਆਂ ਨੇ ਹਾਰ ਜ਼ਬਤ ਕਰ ਲਿਆ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ।

ਇੱਕ ਕਸਟਮ ਅਧਿਕਾਰੀ ਨੇ ਦੱਸਿਆ ਕਿ  ਵਿਅਕਤੀ ਨੂੰ ਕਸਟਮ ਐਕਟ, 1962 ਦੀ ਧਾਰਾ 104 ਦੇ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਵਿਅਕਤੀ ਗੁਜਰਾਤ ਦਾ ਰਹਿਣ ਵਾਲਾ ਹੈ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਤਸਕਰੀ ਕਿਸ ਲਈ ਕੀਤੀ ਜਾ ਰਹੀ ਸੀ।

ਹੀਰਿਆਂ ਨਾਲ ਜੜੇ ਉਕਤ ਬਰਾਮਦ ਸੋਨੇ ਦੇ ਹਾਰ ਨੂੰ ਕਸਟਮ ਐਕਟ, 1962 ਦੀ ਧਾਰਾ 110 ਦੇ ਤਹਿਤ ਜ਼ਬਤ ਕਰ ਲਿਆ ਗਿਆ ਹੈ।