ਰਾਫ਼ੇਲ ਜਹਾਜ਼ ਕਤਰ ਨੂੰ 1319 ਕਰੋੜ ਤੇ ਭਾਰਤ ਨੂੰ 1670 ਕਰੋੜ ਵਿਚ ਮਿਲਿਆ : ਰਾਹੁਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਫ਼ੇਲ ਜਹਾਜ਼ ਕਤਰ ਨੂੰ 1319 ਕਰੋੜ ਤੇ ਭਾਰਤ ਨੂੰ 1670 ਕਰੋੜ ਵਿਚ ਮਿਲਿਆ : ਰਾਹੁਲ

rahul gandhi

ਨਵੀਂ ਦਿੱਲੀ, 16 ਮਾਰਚ :  ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫ਼ੇਲ ਸੌਦੇ ਸਬੰਧੀ ਕੇਂਦਰ ਸਰਕਾਰ 'ਤੇ ਫਿਰ ਹੱਲਾ ਬੋਲਿਆ ਹੈ। ਰਾਹੁਲ ਨੇ ਕਿਹਾ ਕਿ 36 ਰਾਫ਼ੇਲ ਜਹਾਜ਼ ਦੀ ਕੀਮਤ ਜ਼ਰੀਏ ਦੇਸ਼ ਦੇ 10 ਫ਼ੀ ਸਦੀ ਰੱਖਿਆ ਬਜਟ ਨੂੰ 'ਜੇਬ ਵਿਚ ਪਾ ਲਿਆ ਗਿਆ।' ਰਾਹੁਲ ਨੇ ਰਾਫ਼ੇਲ ਲੜਾਕੂ ਜਹਾਜ਼ ਬਣਾਉਣ ਵਾਲੀ ਕੰਪਨੀ ਦੀ ਸਾਲਾਨਾ ਰੀਪੋਰਟ ਰਾਹੀਂ ਇਨ੍ਹਾਂ ਜਹਾਜ਼ਾਂ ਦੀ ਤੁਲਨਾਤਮਕ ਕੀਮਤ ਦੱਸੀ। ਉਨ੍ਹਾਂ ਕਿਹਾ, 'ਡਸਾਲਟ ਕੰਪਨੀ ਨੇ ਰੱਖਿਆ ਮੰਤਰੀ ਦੇ ਝੂਠ ਨੂੰ ਖੋਲ੍ਹਿਆ ਅਤੇ ਰੀਪੋਰਟ ਵਿਚ ਪ੍ਰਤੀ ਰਾਫ਼ੇਲ ਜਹਾਜ਼ ਦੀਆਂ ਕੀਮਤਾਂ ਜਾਰੀ ਕੀਤੀਆਂ।' ਉਨ੍ਹਾਂ ਕਿਹਾ ਕਿ ਕਤਰ ਨੂੰ ਇਹ ਪ੍ਰਤੀ ਜਹਾਜ਼ 1319 ਕਰੋੜ ਰੁਪਏ ਵਿਚ ਵੇਚਿਆ ਗਿਆ।